Monday, 24 March 2014

ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਮੁੱਖ ਮੰਤਰੀ ਦਾ ਪਰਿਵਾਰ ਲਗਾ ਰਿਹਾ ਅੱਡੀ ਚੋਟੀ ਦਾ ਜ਼ੋਰ

 
ਬੱਲੂਆਣਾ, 24 ਮਾਰਚ  : - 30 ਅਪ੍ਰੈਲ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਉੱਪਰ ਸਮੁੱਚੀ ਦੁਨੀਆਂ ਦੀ ਬਠਿੰਡਾ ਲੋਕ ਸਭਾ ਸੀਟ ਉੱਪਰ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਇਥੇ ਦਿਓਰ -ਭਰਜਾਈ ਦੀ ਵੱਡੀ ਟੱਕਰ ਹੈ। ਜਿੱਥੇ ਇਸ ਸੀਟ ਉੱਪਰ ਪਿਛਲੇ ਪੰਜ ਸਾਲ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੀ ਬੀਬੀ ਹਰਸਿਮਰਤ ਕੌਰ ਬਾਦਲ ਅਕਾਲੀ ਭਾਜਪਾ ਦੀ ਉਮੀਦਵਾਰ ਹੈ ਉਥੇ ਅਕਾਲੀ ਪਾਰਟੀ 'ਚੋਂ ਬਗਾਵਤ ਕਰਕੇ ਆਪਣੀ ਵੱਖਰੀ ਪੀਪਲਜ ਪਾਰਟੀ ਨਾਲ ਕਾਂਗਰਸ ਪਾਰਟੀ ਤੇ ਸਿਰਫ਼ ਬਠਿੰਡਾ ਸੀਟ ਸੀ.ਪੀ.ਆਈ. ਪਾਰਟੀ ਗਠਜੋੜ ਦਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਜਿਸਨੂੂੰ ਸਿਆਸਤ ਦੀ ਗੜ੍ਹਤੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ ਵੀ ਚੋਣ ਮੈਦਾਨ 'ਚ ਅਕਾਲੀਆਂ ਨੂੂੰ ਟੱਕਰ ਦੇ ਰਿਹਾ ਹੈੇ। ਜਦੋਂ ਕਿ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦਾ ਪਰਿਵਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ।

No comments:

Post a Comment