ਕਾਹਿਰਾ, 24 ਮਾਰਚ (ਏਜੰਸੀ)-ਮਿਸਰ ਦੀ ਇਕ ਅਦਾਲਤ ਨੇ ਹਾਲੀਆ ਐਲਾਨੇ ਗਏ ਮੋਰਸੀ ਹਮਾਇਤੀ ਅੱਤਵਾਦੀ ਸੰਗਠਨ ਮੁਸਲਿਮ ਬ੍ਰਦਰਹੁੱਡ ਦੇ 529 ਮੈਂਬਰਾਂ ਨੂੰ ਮੌਤ ਦੀ ਸਜ਼ਾ ਸੁਣਾਈ | ਆਧੁਨਿਕ ਦੁਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ | ਇਨ੍ਹਾਂ ਸਾਰੇ ਦੋਸ਼ੀਆਂ ਨੂੰ ਮਿਨਿਆ ਵਿਚ ਮੱਤਿਆ ਜ਼ਿਲ੍ਹੇ
ਦੇ ਪੁਲਿਸ ਥਾਣੇ ਵਿਚ ਉਪ ਕਮਾਂਡਰ ਮੁਸਤਫ਼ਾ ਅਲ ਅਤਰ ਦੀ ਹੱਤਿਆ ਦੇ ਦੋਸ਼ਾਂ ਅਧੀਨ ਇਹ ਸਜ਼ਾ ਸੁਣਾਈ ਗਈ ਹੈ | ਮਿਨਿਆ ਦੀ ਅਦਾਲਤ ਵਿਚ ਬਚਾਅ ਪੱਖ ਦੇ ਵਕੀਲ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ | ਇਸ ਸੰਗਠਨ ਦੇ ਲਗਭਗ 545 ਮੈਂਬਰ ਹਨ ਜਿਨ੍ਹਾਂ 'ਤੇ ਇਕ ਪੁਲਿਸ ਕਰਮੀ ਸਣੇ 3 ਹੋਰ ਵਿਅਕਤੀਆਂ ਦੀ ਹੱਤਿਆ ਕਰਨ ਤੇ ਥਾਣੇ 'ਤੇ ਹਮਲਾ ਕਰਨ ਦੇ ਦੋਸ਼ ਹਨ | ਸੁਣਵਾਈ ਦੌਰਾਨ 150 ਦੋਸ਼ੀ ਅਦਾਲਤ ਵਿਚ ਮੌਜੂਦ ਸਨ ਤੇ ਬਾਕੀ ਹਾਲੇ ਪੁਲਿਸ ਦੀ ਪਕੜ ਤੋਂ ਦੂਰ ਹਨ | ਅਦਾਲਤ ਨੇ 16 ਵਿਅਕਤੀਆਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ | ਮੋਰਸੀ ਸਮਰਥਕਾਂ ਨੇ ਪਿਛਲੇ ਅਗਸਤ ਵਿਚ ਹਿੰਸਕ ਪ੍ਰਦਰਸ਼ਨ ਕੀਤਾ ਸੀ ਜਿਸ ਵਿਚ ਕਈ ਵਿਅਕਤੀਆਂ ਦੀ ਮੌਤ ਹੋ ਗਈ ਸੀ | ਇਸ ਦੌਰਾਨ 150 ਸਮਰਥਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚ ਮੋਰਸੀ ਮੁਸਲਿਮ ਬ੍ਰਦਰਹੁੱਡ ਦੇ ਕਈ ਵੱਡੇ ਨੇਤਾਵਾਂ ਸਮੇਤ ਮੁਖੀ ਮੁਹੰਮਦ ਬੇਦ ਵੀ ਸ਼ਾਮਿਲ ਹੈ | ਵਰਣਨਯੋਗ ਹੈ ਕਿ 3 ਜੁਲਾਈ ਨੂੰ ਸੈਨਾ ਨੇ ਰਾਸ਼ਟਰਪਤੀ ਦੀ ਗੱਦੀ ਖੋਹ ਲਈ ਸੀ ਜਿਸ ਤੋਂ ਬਾਅਦ ਮਿਸਰ ਵਿਚ ਸੰਘਰਸ਼ ਸ਼ੁਰੂ ਹੋ ਗਿਆ ਸੀ |
No comments:
Post a Comment