Monday, 24 March 2014

ਲਾਪਤਾ ਮਲੇਸ਼ੀਆਈ ਜਹਾਜ਼ ਦੇ ਦੱਖਣੀ ਹਿੰਦ ਮਹਾਂਸਾਗਰ 'ਚ ਡੁੱਬਣ ਦੀ ਸੰਭਾਵਨਾ

 
ਕੁਆਲਾਲੰਪੁਰ, 24 ਮਾਰਚ (ਏਜੰਸੀ) - ਲਾਪਤਾ ਮਲੇਸ਼ੀਆਈ ਹਵਾਈ ਜਹਾਜ਼ ਦੀ ਤਲਾਸ਼ 'ਚ ਹੁਣ ਤੱਕ ਦਾ ਸਭ ਤੋਂ ਅਹਿਮ ਸੁਰਾਗ ਹੱਥ ਲੱਗਿਆ ਹੈ। ਉਪਗ੍ਰਹਿ ਵਲੋਂ ਜਾਰੀ ਤਸਵੀਰਾਂ 'ਚ ਲਾਪਤਾ ਹਵਾਈ ਜਹਾਜ਼ ਦੇ ਦੱਖਣੀ ਹਿੰਦ ਮਹਾਂਸਾਗਰ 'ਚ ਹੀ ਹੋਣ ਦੀ ਪੁਸ਼ਟੀ ਹੋਈ ਹੈ। ਇਹ ਤਸਵੀਰਾਂ ਫਰਾਂਸ ਨੇ ਜਾਰੀ ਕੀਤੀਆਂ ਹਨ। ਮਲੇਸ਼ੀਆ ਨੇ ਤੁਰੰਤ ਇਨ੍ਹਾਂ ਤਸਵੀਰਾਂ ਨੂੰ ਆਸਟ੍ਰੇਲੀਆ ਭੇਜ ਦਿੱਤਾ ਹੈ। ਇਸ ਸਮੁੰਦਰੀ ਖੇਤਰ 'ਚ ਪਹਿਲਾਂ ਤੋਂ ਹੀ ਆਸਟ੍ਰੇਲੀਆ ਦੀ ਇਕ ਅੰਤਰਰਾਸ਼ਟਰੀ ਟੀਮ ਲਾਪਤਾ ਹੋਏ ਮਲੇਸ਼ੀਆਈ ਜਹਾਜ਼ ਦੀ ਤਲਾਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਤੇ ਚੀਨ ਦੀਆਂ ਉਪਗ੍ਰਹਿ ਤਸਵੀਰਾਂ ਨੇ ਵੀ ਲਾਪਤਾ ਹਵਾਈ ਜਹਾਜ਼ ਦੇ ਦੱਖਣੀ ਹਿੰਦ ਮਹਾਂਸਾਗਰ 'ਚ ਹੀ ਹੋਣ ਦੀ ਗੱਲ ਕਹੀ ਸੀ। ਆਸਟ੍ਰੇਲੀਆਈ ਸਮੁੰਦਰੀ ਸੁਰੱਖਿਆ ਅਥਾਰਟੀ ਦੇ ਬੁਲਾਰੇ ਨੇ ਦੱਸਿਆ ਕਿ 8 ਹਵਾਈ ਜਹਾਜ਼ਾਂ ਤੋਂ ਇਲਾਵਾ ਚੀਨ ਤੇ ਜਪਾਨ ਦੇ ਦੋ-ਦੋ ਹਵਾਈ ਜਹਾਜ਼ ਇਸ ਖੇਤਰ 'ਚ ਤਾਇਨਾਤ ਕੀਤੇ ਗਏ ਹਨ। ਮਲੇਸ਼ੀਆ ਦੇ ਆਵਾਜਾਈ ਮੰਤਰਾਲੇ ਅਨੁਸਾਰ ਫਰਾਂਸੀਸੀ ਉਪਗ੍ਰਹਿ ਦੁਆਰਾ ਲਈਆਂ ਗਈਆਂ ਨਵੀਆਂ ਤਸਵੀਰਾਂ 'ਚ ਦੱਖਣੀ ਕੋਰੀਡੋਰ 'ਚ ਕੁਝ ਚੀਜ਼ਾਂ ਤੈਰਦੀਆਂ ਦਿਸ ਰਹੀਆਂ ਹਨ। ਬੀਤੇ ਇਕ ਹਫ਼ਤੇ 'ਚ ਤੀਜੀ ਵਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਲਾਪਤਾ ਹਵਾਈ ਜਹਾਜ਼ ਦਾ ਮਲਬਾ ਹੋਣ ਦੀ ਸੰਭਾਵਨਾ ਹੈ।

No comments:

Post a Comment