Monday, 17 March 2014

ਮੈਂ ਮੋਦੀ ਵਿਰੁੱਧ ਚੋਣ ਲੜਨ ਲਈ ਤਿਆਰ-ਕੇਜਰੀਵਾਲ

 
ਬੰਗਲੌਰ, 16 ਮਾਰਚ (ਏਜੰਸੀ) ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਨਰਿੰਦਰ ਮੋਦੀ ਵਿਰੁੱਧ ਵਾਰਾਨਸੀ ਤੋਂ ਚੋਣ ਲੜਨ ਲਈ ਤਿਆਰ ਹਨ ਪਰ ਉਹ ਅਜਿਹਾ ਤਾਂ ਹੀ ਕਰਨਗੇ ਜੇਕਰ ਵਾਰਾਨਸੀ ਦੇ ਲੋਕ ਅਜਿਹਾ ਚਹੁੰਣਗੇ | ਕੇਜਰੀਵਾਲ ਨੇ ਕਿਹਾ ਕਿ ਪਾਰਟੀ ਚਹੁੰਦੀ ਹੈ ਕਿ ਮੈਂ ਮੋਦੀ ਖਿਲਾਫ ਲੜਾਂ ਤੇ ਮੈਂ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਦਾ ਸਾਹਮਣਾ ਕਰਨ ਦੀ ਚੁਣੌਤੀ ਪ੍ਰਵਾਨ ਕਰ ਲਈ ਹੈ ਜਿਨ੍ਹਾਂ ਨੂੰ ਹਰਾਇਆ ਜਾਣਾ ਚਾਹੀਦਾ ਹੈ | ਕੇਜਰੀਵਾਲ ਨੇ ਕਿਹਾ ਕਿ ਉਹ 23 ਮਾਰਚ ਨੂੰ ਵਾਰਾਨਸੀ ਵਿਚ ਰੈਲੀ ਕਰਨਗੇ ਤੇ ਲੋਕਾਂ ਦੇ ਹੁੰਗਾਰੇ ਮੁਤਾਬਕ ਫ਼ੈਸਲਾ ਲੈਣਗੇ | ਵਾਰਾਨਸੀ ਦੇ ਲੋਕ ਜੋ ਕਹਿਣਗੇ ਉਹ ਅੰਤਿਮ ਹੋਵੇਗਾ | ਜੇਕਰ ਵਾਰਾਨਸੀ ਦੇ ਲੋਕ ਮੈਨੂੰ ਇਹ ਜ਼ਿੰੰਮੇਵਾਰੀ ਦੇਣ ਦਾ ਫ਼ੈਸਲਾ ਕਰਨਗੇ ਤਾਂ ਮੈਂ ਇਸ ਨੂੰ ਪੂਰੇ ਜੋਸ਼ ਨਾਲ ਦਿਲੋਂ ਪ੍ਰਵਾਨ ਕਰਾਂਗਾ |

No comments:

Post a Comment