Sunday, 30 March 2014

ਚੰਡੀਗੜ੍ਹ 'ਚ ਕੇਜਰੀਵਾਲ ਦਾ ਰੋਡ ਸ਼ੋਅ

Arvind Kejriwal campaigns for Gul Panag in Chandigarh 
ਚੰਡੀਗੜ, 30 ਮਾਰਚ (ਏਜੰਸੀ) - 10 ਅਪ੍ਰੈਲ ਨੂੰ ਹੋ ਰਹੀਆਂ ਚੋਣਾਂ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ 'ਚ ਅੱਜ ਆਪ ਦੀ ਉਮੀਦਵਾਰ ਗੁੱਲ ਪਨਾਗ ਦੇ ਸਮਰਥਨ ਲਈ ਰੋਡ ਸ਼ੋਅ ਕੀਤਾ। ਇੱਥੇ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਇਆ ਕਿ ਹਰਿਆਣਾ ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਨਰਿੰਦਰ ਮੋਦੀ ਉਦਯੋਗਪਤੀ ਮੁਕੇਸ਼ ਅੰਬਾਨੀ ਲਈ ਕੰਮ ਕਰ ਰਹੇ ਸਨ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕੇਜਰੀਵਾਲ ਦੇ ਰੋਡ ਸ਼ੋ ਵਾਲੇ ਰਸਤੇ 'ਤੇ ਪੁਲਿਸ ਕਰਮਚਾਰੀਆਂ ਨੂੰ ਵੱਡੀ ਗਿਣਤੀ 'ਚ ਤੈਨਾਤ ਕੀਤਾ ਗਿਆ। ਚੰਡੀਗੜ੍ਹ ਜੋ ਕਿ ਆਵਾਜਾਈ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜਾਣਿਆ ਜਾਂਦਾ ਹੈ ਪਰ ਆਪ ਸਮਰਥਕਾਂ ਨੇ ਚੰਡੀਗੜ 'ਚ ਆਵਾਜਾਈ ਨਿਯਮਾਂ ਨੂੰ ਵੀ ਤੋੜਿਆ। ਆਵਾਜਾਈ ਪੁਲਿਸ ਮੂਕ ਦਰਸ਼ਕ ਬਣੀ ਰਹੀ। ਜਦੋਂ ਕਿ ਆਪ ਵਰਕਰ ਖੁੱਲੇ ਤੌਰ 'ਤੇ ਡਰਾਇਵਿੰਗ ਦੇ ਨਿਯਮਾਂ ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਵੇਖੇ ਗਏ। ਰੋਡ ਸ਼ੋ ਜੋ ਹਲੋ ਮਾਜਰਾ ਤੋਂ ਸ਼ੁਰੂ ਹੋਇਆ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਰਾਮਦਰਬਾਰ, ਬੁਰੈਲ ਸੈਕਟਰ 45, 44, 22, 29 ਤੇ ਅਟਾਵਾ ਤੇ ਮਨੀਮਾਜਰਾ ਤੋਂ ਹੰਦਾ ਹੋਇਆ ਇਹ ਹਰਿਆਣਾ 'ਚ ਪੰਚਕੁਲਾ 'ਚ ਪਰਵੇਸ਼ ਕਰੇਗਾ।

No comments:

Post a Comment