ਕਾਬੁਲ—ਅਫਗਾਨਿਸਤਾਨ ਵਿਚ ਚੋਣਾਂ ਤੋਂ ਪਹਿਲਾਂ ਨਾਟੋ ਫੌਜਾਂ ਦੀ ਵਾਪਸੀ ਸ਼ੁਰੂ ਹੋ ਗਈ ਹੈ, ਜਿਸ ਅਧੀਨ ਕੈਨੇਡੀਅਨ ਫੌਜਾਂ ਨੇ ਵੀ ਵਾਪਸੀ ਕਰ ਲਈ ਹੈ। ਕੈਨੇਡੀਅਨ ਫੌਜ ਨੇ ਆਪਣੇ ਮਿਸ਼ਨ ਦੀ ਸਮਾਪਤੀ ਦੀ ਰਸਮੀ ਕਾਰਵਾਈ ਕਾਬੁਲ ਵਿੱਚ ਨਾਟੋ ਦੇ ਹੈੱਡਕੁਆਰਟਰ ਵਿੱਚ ਪੂਰੀ ਕੀਤੀ ਗਈ। ਇਸ ਮੌਕੇ ਕੈਨੇਡੀਅਨ ਤੇ ਭਾਈਵਾਲ ਮੁਲਕਾਂ ਦੀਆਂ ਅਹਿਮ ਸ਼ਖਸੀਅਤਾਂ ਨੇ ਪਰਾਏ ਮੁਲਕ ਵਿੱਚ ਕੈਨੇਡੀਅਨ ਫੌਜ ਵੱਲੋਂ ਦਿੱਤੇ ਗਏ ਬਲੀਦਾਨ ਦੀ ਸ਼ਲਾਘਾ ਕੀਤੀ। ਅਫਗਾਨਿਸਤਾਨ ਵਿੱਚ ਕੈਨੇਡਾ ਦੇ ਸਫੀਰ ਡੈਬਰਾਹ ਲਿਓਨਜ ਨੇ ਕਿਹਾ ਕਿ ਉਨ੍ਹਾਂ ਦੇ ਫੌਜੀਆਂ ਦੀ ਮਦਦ ਨਾਲ ਕਮਜ਼ੋਰ ਲੋਕਾਂ ਦਾ ਭਲਾ ਹੋਇਆ ਅਤੇ ਉਨ੍ਹਾਂ ਦੀ ਬਹਾਦਰੀ ਸਦਕਾ ਆਸ ਗੁਆ ਚੁੱਕੇ ਲੋਕਾਂ ਨੂੰ ਹੌਸਲਾ ਮਿਲਿਆ। ਇਸ ਸੰਘਰਸ਼ ਵਿਚ 158 ਫੌਜੀ ਸ਼ਹੀਦ ਹੋ ਗਏ, ਇਕ ਡਿਪਲੋਮੈਟ ਅਤੇ ਇੱਕ ਪੱਤਰਕਾਰ ਤੋਂ ਇਲਾਵਾ ਦੋ ਸਿਵਲੀਅਨ ਠੇਕੇਦਾਰਾਂ ਨੂੰ ਵੀ ਜਾਨ ਤੋਂ ਹੱਥ ਧੁਆਉਣੇ ਪਏ। ਕੈਨੇਡਾ ਵੱਲੋਂ ਅਫਗਾਨਿਸਤਾਨ ਵਿਚ ਪਾਏ ਯੋਗਦਾਨ ਦੀ ਸਾਰਿਆਂ ਵੱਲੋਂ ਸਿਫਤ ਕੀਤੀ ਗਈ।
Thursday, 13 March 2014
ਅਫਗਾਨਿਸਤਾਨ ਤੋਂ ਕੈਨੇਡੀਅਨ ਫੌਜਾਂ ਦੀ ਵਾਪਸੀ

Subscribe to:
Post Comments (Atom)
No comments:
Post a Comment