ਕੁਆਲਾਲੰਪੁਰ, 13 ਮਾਰਚ (ਏਜੰਸੀ)- ਚੀਨ ਦੀ ਸਰਕਾਰੀ ਵੈੱਬਸਾਈਟ 'ਤੇ ਮਲੇਸ਼ੀਆ ਏਅਰਲਾਈਨਜ਼ ਦੇ ਲਾਪਤਾ ਜਹਾਜ਼ ਦੇ ਸੰਭਾਵਿਤ ਮਲਬੇ ਦੀਆਂ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਤਿੰਨ ਤਸਵੀਰਾਂ 'ਚ ਦੱਖਣੀ ਚੀਨ ਸਾਗਰ 'ਚ ਤਿੰਨ ਵੱਡੀਆਂ ਚੀਜ਼ਾਂ ਤੈਰਦੀਆਂ ਨਜ਼ਰ ਆ ਰਹੀਆਂ ਹਨ। ਬੀਜਿੰਗ ਜਾ ਰਿਹਾ ਇਹ ਜਹਾਜ਼ ਸ਼ੁੱਕਰਵਾਰ ਨੂੰ ਲਾਪਤਾ ਹੋ ਗਿਆ ਸੀ। ਇਸ ਵਿਚ 239 ਲੋਕ ਸਵਾਰ ਸਨ। ਕੁਆਲਾਲੰਪੁਰ ਤੋਂ ਉਡਾਣ ਭਰਨ ਦੇ ਇਕ ਘੰਟੇ ਦੇ ਅੰਦਰ ਹੀ ਲਾਪਤਾ ਹੋ ਗਿਆ ਸੀ। ਜਹਾਜ਼ ਤੋਂ ਕੋਈ ਹੰਗਾਮੀ ਸੰਕੇਤ ਜਾਂ ਸੰਦੇਸ਼ ਨਹੀਂ ਭੇਜਿਆ ਗਿਆ ਸੀ।
No comments:
Post a Comment