Monday, 17 March 2014

ਪਿਤਾ ਤੋਂ ਬਾਅਦ ਪੁੱਤਰ ਵੀ ਬਣਿਆ ਜਹਾਜ਼ ਹਾਦਸੇ ਦਾ ਸ਼ਿਕਾਰ

 
ਨਕੂਵਰ-ਮਲੇਸ਼ੀਆ ਏਅਰਲਾਈਨਜ਼ ਦੇ ਲਾਪਤਾ ਹੋਏ ਜਹਾਜ਼ 'ਚ ਸਵਾਰ ਭਾਰਤੀ ਮੂਲ ਦੇ ਕੈਨੇਡੀਆਈ ਨਾਗਰਿਕ ਮੁਕਤੇਸ਼ ਮੁਖਰਜੀ ਅਤੇ ਉਸ ਦੀ ਪਤਨੀ ਵੀ ਸਵਾਰ ਸੀ। ਮੁਖਰਜੀ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਪਰਿਵਾਰ ਦੂਸਰੀ ਵਾਰ ਹਵਾਈ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਮੁਖਰਜੀ ਦਾ ਸਬੰਧ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਮੋਹਣ ਕੁਮਾਰ ਮੰਗਲਮ ਨਾਲ ਹੈ । 47 ਸਾਲਾ ਮੁਖਰਜੀ ਦੇ ਨਾਨਾ ਕੁਮਾਰ ਮੰਗਲਮ 1970 'ਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਸਮੇਂ ਮੰਤਰੀ ਸਨ। ਉਨ੍ਹਾਂ ਦੀ ਮੌਤ 1973 ਵਿਚ ਇੰਡੀਅਨ ਏਅਰ ਲਾਈਨਜ਼ ਦੇ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਹੋ ਗਈ ਸੀ। ਉਨਵਾਂ ਦਾ ਜਹਾਜ਼ ਨਵੀਂ ਦਿੱਲੀ ਦੇ ਨੇੜੇ ਹਾਦਸਾਗ੍ਰਸਤ ਗਿਆ ਸੀ। ਜਹਾਜ਼ ਵਿਚ 48 ਹੋਰਨਾਂ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਧੀ ਊਮਾ ਮੁਖਰਜੀ ਆਪਣੇ ਲੜਕੇ ਮੁਕਤੇਸ਼ ਮੁਖਰਜੀ ਅਤੇ ਉਸ ਦੀ ਪਤਨੀ 37 ਸਾਲਾ ਐਕਸੋਮੋ ਬਾਈ ਦੀ ਭਾਲ 'ਚ ਹੈ। ਜਿਸ ਦਾ ਮੰਨਣਾ ਹੈ ਕਿ ਉਸ ਦੇ ਪਿਤਾ ਤੋਂ ਮਗਰੋਂ ਹੁਣ ਪੁੱਤਰ ਵੀ ਹਵਾਈ ਹਾਦਸੇ ਦੇ ਦੁਖਾਂਤ ਦਾ ਸ਼ਿਕਾਰ ਬਣਿਆ ਹੈ। ਚਾਲਕ ਦਲ ਦੇ 12 ਮੈਂਬਰਾਂ ਸਮੇਤ 239 ਲੋਕਾਂ ਵਾਲੇ ਮਲੇਸ਼ੀਆ ਏਅਰ ਲਾਈਨਜ਼ ਦੇ ਜਹਾਜ਼ ਦੇ ਲਾਪਤਾ ਹੋਣ ਦਾ ਰਹੱਸ ਅਜੇ ਵੀ ਕਾਇਮ ਹੈ। ਪਰ ਇਸ ਤਰ੍ਹਾਂ ਦੇ ਹਾਦਸੇ ਵਿਚ ਆਪਣੇ ਪਿਤਾ ਨੂੰ ਗੁਆਉਣ ਵਾਲੇ ਔਰਤ ਦੀ ਇਕ ਮਾਂ ਦੇ ਰੂਪ ਵਿਚ ਉਮੀਦ ਅਜੇ ਵੀ ਜ਼ਿੰਦਾ ਹੈ।

No comments:

Post a Comment