Sunday, 30 March 2014

ਮਹਾਰਾਸ਼ਟਰ: ਇੱਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ

ਅਮਰਾਵਤੀ, 30 ਮਾਰਚ (ਏਜੰਸੀ) - ਮਹਾਰਾਸ਼ਟਰ 'ਚ ਅਮਰਾਵਤੀ ਜ਼ਿਲ੍ਹੇ ਦੇ ਪਰਤਵਾੜਾ ਪਿੰਡ 'ਚ ਐਤਵਾਰ ਨੂੰ ਇੱਕ ਮਕਾਨ 'ਚ ਅੱਗ ਲੱਗ ਜਾਣ ਕਾਰਨ ਇੱਕ ਹੀ ਪਰਿਵਾਰ ਦੇ ਸੱਤ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਕਾਨ 'ਚ ਹੀ ਪਰਿਵਾਰ ਦੀ ਦੁਕਾਨ ਤੇ ਘਰ ਸੀ। ਦੁਕਾਨ 'ਚ ਅੱਗ ਤੱਦ ਲੱਗੀ, ਜਦੋਂ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਹੋਏ ਸਨ। ਪਰਤਵਾੜਾ ਥਾਣੇ ਦੇ ਪੁਲਿਸ ਅਧਿਕਾਰੀ ਅਸ਼ੋਕ ਇੰਗਲ ਨੇ ਦੱਸਿਆ ਕਿ ਗੋਠਵਾਲ ਪਰਿਵਾਰ ਦੀ ਸਾੜ੍ਹੀ ਦੀ ਦੁਕਾਨ 'ਚ ਤੜਕੇ 2. 30 ਵਜੇ ਦੇ ਲਗਭਗ ਅੱਗ ਲੱਗ ਗਈ। ਇੰਗਲ ਨੇ ਦੱਸਿਆ ਕਿ ਪਹਿਲੀ ਨਜ਼ਰ ਦੀ ਜਾਂਚ ਦੇ ਮੁਤਾਬਕ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਦੁਕਾਨ 'ਚ ਸ਼ਾਰਟ ਸਰਕਟ ਹੋਣ ਨਾਲ ਉੱਥੇ ਰੱਖੀਆਂ ਸਾੜੀਆਂ ਤੇ ਹੋਰ ਕੱਪੜਿਆਂ ਨੂੰ ਪਹਿਲਾਂ ਅੱਗ ਲੱਗੀ ਹੋਵੇਗੀ, ਜਿਸ ਦੀਆਂ ਲਪਟਾਂ ਦੁਕਾਨ ਦੇ 'ਤੇ ਬਣੇ ਘਰ ਤਕ ਪਹੁੰਚ ਗਈਆਂ ਤੇ ਗੋਠਵਾਲ ਪਰਿਵਾਰ, ਜੋ 'ਤੇ ਘਰ 'ਚ ਸੁੱਤੇ ਹੋਏ ਸਨ, ਨੂੰ ਬਚਾਅ ਦਾ ਮੌਕਾ ਨਹੀਂ ਮਿਲ ਸਕਿਆ ਹੋਵੇਗਾ। ਪਿੰਡ ਵਾਲਿਆਂ ਦੀ ਮਦਦ ਨਾਲ ਪੁਲਿਸ ਨੇ ਅੱਗ ਬੁਝਾਈ ਪਰ ਹਾਦਸੇ 'ਚ ਗੋਠਵਾਲ ਪਰਿਵਾਰ ਦੇ ਸਾਰੇ ਸੱਤ ਮੈਬਰਾਂ ਦੀ ਮੌਤ ਹੋ ਗਈ |

No comments:

Post a Comment