ਕੁਆਲਾਲੰਪਰ, 16 ਮਾਰਚ (ਏਜੰਸੀਆਂ ਰਾਹੀਂ)-ਮਲੇਸ਼ੀਆ ਏਅਰਲਾਈਨਜ਼ ਦੇ ਜਹਾਜ਼ ਐਮ. ਐਚ-370 ਨੂੰ ਲਾਪਤਾ ਹੋਏ ਲਗਭਗ 8 ਦਿਨ ਹੋ ਗਏ ਹਨ ਪਰ ਉਸ ਦਾ ਅਜੇ ਤਕ ਕੋਈ ਪਤਾ ਨਹੀਂ ਲੱਗਾ ਕਿ ਉਹ ਕਿਥੇ ਚਲਾ ਗਿਆ ਹੈ | ਜਹਾਜ਼ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ | ਕਲ੍ਹ ਜਹਾਜ਼ ਨੂੰ ਅਗਵਾ ਕਰਨ ਦਾ ਸ਼ੱਕ ਪ੍ਰਗਟ ਕੀਤਾ ਗਿਆ ਸੀ | ਅੱਜ ਇਕ ਨਵੀਂ ਗੱਲ ਸਾਹਮਣੇ ਆਈ ਹੈ | ਅਮਰੀਕਾ ਦੇ ਇਕ ਸਾਬਕਾ ਮੰਤਰੀ ਸਟੋਬ ਟੈਲਬਰਾਟ ਨੇ ਟਵੀਟ 'ਤੇ ਲਿਖਿਆ ਕਿ ਲਾਪਤਾ ਮਲੇਸ਼ੀਅਨ ਜਹਾਜ਼ ਨਾਲ ਭਾਰਤੀ ਸ਼ਹਿਰਾਂ 'ਤੇ ਅੱਤਵਾਦੀ ਹਮਲਾ ਹੋ ਸਕਦਾ ਹੈ | ਅਮਰੀਕਾ ਦੇ ਸਾਬਕਾ ਉਪ ਵਿਦੇਸ਼ ਮੰਤਰੀ ਟੇਲਬਾਰਟ ਨੇ ਬਾਲਣ ਦੀ ਰੇਂਜ ਅਤੇ ਦਿਸ਼ਾ ਦੇ ਆਧਾਰ 'ਤੇ ਭਾਰਤ 'ਤੇ ਅੱਤਵਾਦੀ ਹਮਲੇ ਦਾ ਸ਼ੱਕ ਜ਼ਾਹਿਰ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਹਮਲਾ 9/11 ਵਰਗਾ ਹੋ ਸਕਦਾ ਹੈ | ਉਧਰ ਕਲ੍ਹ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਾਜ਼ਾਕ ਨੇ ਲਾਪਤਾ ਜਹਾਜ਼ ਨੂੰ ਅਗਵਾ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਾ ਕਰਦਿਆਂ ਕਿਹਾ ਕਿ 239 ਯਾਤਰੀਆਂ ਵਾਲੀ ਉਡਾਨ ਐਮ ਐਮ-370 ਦੀ ਸਰਗਰਮੀ ਜਹਾਜ਼ ਵਿਚ ਸਵਾਰ ਕਿਸੇ ਵਿਅਕਤੀ ਵਲੋਂ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਦੇ ਬਰਾਬਰ ਸੀ |
Monday, 17 March 2014
ਲਾਪਤਾ ਮਲੇਸ਼ੀਅਨ ਜਹਾਜ਼ ਨਾਲ ਭਾਰਤ 'ਤੇ 9/11 ਵਰਗੇ ਹਮਲੇ ਦਾ ਸ਼ੱਕ

Subscribe to:
Post Comments (Atom)
No comments:
Post a Comment