ਚੰਡੀਗੜ੍ਹ, 13 ਮਾਰਚ (ਏਜੰਸੀ)-ਬਾਲੀਵੁੱਡ ਅਭਿਨੇਤਰੀ ਤੇ ਸਮਾਜਿਕ ਕਾਰਜਕਰਤਾ ਗੁਲ ਪਨਾਗ (35) ਨੂੰ ਆਮ ਆਦਮੀ ਪਾਰਟੀ ਚੰਡੀਗੜ੍ਹ ਤੋਂ ਉਮੀਦਵਾਰ ਬਣਾਉਣ ਦੀ ਤਿਆਰੀ ਕਰ ਚੁੱਕੀ ਹੈ। ਗੁਲ ਪਨਾਗ ਦੇ ਪਿਤਾ ਲੈਫ਼ਟੀਨੈਂਟ ਜਨਰਲ ਐਚ. ਐਸ. ਪਨਾਗ ਨੇ ਕਿਹਾ ਕਿ ਗੁਲ 'ਆਪ' ਦੀ ਉਮੀਦਵਾਰ ਹੋਵੇਗੀ। ਮੀਡੀਆ ਨੂੰ ਦਿੱਤੇ ਇਕ ਬਿਆਨ ਵਿਚ ਗੁਲ ਪਨਾਗ ਆਮ ਆਦਮੀ ਪਾਰਟੀ ਦੀ ਟੋਪੀ ਪਾਈ ਆਪਣੇ ਲਈ ਸਮਰਥਨ ਮੰਗ ਰਹੀ ਹੈ। 'ਆਪ' ਦੇ ਨੇਤਾ ਮਨੀਸ਼ ਸਿਸੋਦੀਆ ਗੁਲ ਪਨਾਗ ਦੀ ਉਮੀਦਵਾਰੀ ਦਾ ਐਲਾਨ ਇਕ ਪ੍ਰੈੱਸ ਕਾਨਫਰੰਸ ਵਿਚ ਕਰਨਗੇ।
No comments:
Post a Comment