Friday, 21 March 2014

ਭਾਜਪਾ ਨੇ ਕੱਟਿਆ ਜਸਵੰਤ ਸਿੰਘ ਦਾ ਟਿਕਟ

BJP denies Jaswant Singh ticket from Barmer, may contest as Independent 
ਨਵੀਂ ਦਿੱਲੀ, 21 ਮਾਰਚ (ਪੀ. ਟੀ. ਆਈ.)-ਅੱਜ ਭਾਜਪਾ ਨੇ ਬਜੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਨੇੜੇ ਸਮਝੇ ਜਾਂਦੇ ਸੀਨੀਅਰ ਆਗੂ ਜਸਵੰਤ ਸਿੰਘ ਦੀ ਘੁਰਕੀ ਦੀ ਫੂਕ ਕੱਢਦਿਆਂ ਉਨ੍ਹਾਂ ਨੂੰ ਰਾਜਸਥਾਨ ਤੋਂ ਲੋਕ ਸਭਾ ਚੋਣਾਂ ਲਈ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਬਾੜਮੇਰ ਹਲਕੇ ਜਿਥੋਂ ਜਸਵੰਤ ਸਿੰਘ ਚੋਣ ਲੜਨਾ ਚਾਹੁੰਦੇ ਸਨ ਤੋਂ ਕਰਨਲ ਸੋਨਾਰਾਮ ਚੌਧਰੀ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਇਕ ਦਿਨ ਪਹਿਲਾਂ ਹੀ ਭਾਜਪਾ ਨੇ ਆਪਣੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਉਨ੍ਹਾਂ ਦੀ ਇੱਛਾ ਦੇ ਉਲਟ ਗੁਜਰਾਤ ਵਿਚ ਗਾਂਧੀਨਗਰ ਤੋਂ ਲੜਨ ਲਈ ਮਜਬੂਰ ਕਰ ਦਿੱਤਾ ਸੀ। ਸ੍ਰੀ ਅਡਵਾਨੀ ਮੱਧ ਪ੍ਰਦੇਸ਼ ਵਿਚ ਭੋਪਾਲ ਤੋਂ ਚੋਣ ਲੜਨੀ ਚਾਹੁੰਦੇ ਸਨ। ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਸ੍ਰੀ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ ਪਰ ਇਸ ਕਿਆਫੇ ਦੀ ਅਜੇ ਪੁਸ਼ਟੀ ਨਹੀਂ ਹੋਈ। ਚੌਧਰੀ ਹਾਲ ਹੀ ਵਿਚ ਦਲਬਦਲੀ ਕਰਕੇ ਕਾਂਗਰਸ ਤੋਂ ਭਾਜਪਾ 'ਚ ਸ਼ਾਮਿਲ ਹੋਏ ਸਨ। 76 ਸਾਲਾ ਸਿੰਘ ਜਿਹੜੇ ਮੌਜੂਦਾ ਸਮੇਂ ਦਾਰਜੀਲਿੰਗ ਤੋਂ ਲੋਕ ਸਭਾ ਦੇ ਮੈਂਬਰ ਹਨ ਨੇ ਇਹ ਕਹਿੰਦੇ ਹੋਏ ਬਾੜਮੇਰ ਤੋਂ ਟਿਕਟ ਦੀ ਮੰਗ ਕੀਤੀ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ ਅਤੇ ਉਹ ਇਸ ਨੂੰ ਆਪਣੇ ਜੱਦੀ ਹਲਕੇ ਤੋਂ ਲੜਨੀ ਚਾਹੁੰਦੇ ਹਨ।

No comments:

Post a Comment