ਬਰੈਂਪਟਨ—ਐੱਮ. ਪੀ. ਪਰਮ ਗਿੱਲ ਨੂੰ ਇਸ ਵਾਰ ਫਿਰ ਬਰੈਂਪਟਨ ਨੌਰਥ ਤੋਂ ਕੰਜਰਵੇਟਿਵ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ। ਇਸ ਹਲਕੇ ਦੇ ਇਲਾਕੇ ਤੋਂ ਉਹ 2 ਮਈ, 2011 ਨੂੰ ਚੁਣੇ ਗਏ ਸਨ ਪਰ ਪਿਛਲੀ ਵਾਰ ਇਸ ਹਲਕੇ ਦਾ ਨਾਂ ਬਰੈਂਪਟਨ ਸਪਰਿੰਗਡੇਲ ਸੀ, ਜਦੋਂ ਕਿ ਇਸ ਵਾਰ ਬਰੈਂਪਟਨ ਨੌਰਥ ਹੋ ਗਿਆ ਹੈ। ਗਿੱਲ ਇਸ ਹਲਕੇ ਤੋਂ ਹੁਣ 2015 ਦੀਆਂ ਚੋਣਾਂ ਵਿਚ ਵੀ ਪਾਰਟੀ ਵੱਲੋਂ ਉਮੀਦਵਾਰ ਹੋਣਗੇ। ਇਸ ਹਲਕੇ ਵਿਚ ਦਾ ਪਹਿਲੇ ਬਰੈਂਪਰਟਨ ਸਪਰਿੰਗਡੇਲ ਵਾਲਾ ਹੀ ਜ਼ਿਆਦਾ ਇਲਾਕਾ ਸ਼ਾਮਲ ਹੈ। ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਦੁਬਾਰਾ ਉਮੀਦਵਾਰੀ ਦਿੱਤੀ ਜਾਣੀ ਮਾਣ ਵਾਲੀ ਗੱਲ ਹੈ।
No comments:
Post a Comment