ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਦਿਨੋਂ-ਦਿਨ ਵਧ ਰਹੀਆਂ ਖੂਨੀ ਵਾਰਦਾਤਾਂ ਦਰਮਿਆਨ ਤਿੱਬਤ ਕਲਚਰ ਸੈਂਟਰ ਵਿਚ ਜਸ਼ਨ ਮਨਾ ਰਹੇ ਲੋਕਾਂ ਵਿਚਕਾਰ ਹੋਇਆ ਮਾਮੂਲੀ ਜਿਹਾ ਝਗੜਾ ਖੂਨੀ ਤਕਰਾਰ ਦਾ ਰੂਪ ਧਾਰਨ ਕਰ ਗਿਆ। ਤਕਰਾਰ 'ਚ ਚਾਕੂ ਵੱਜਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ ।ਇਜ਼ਲਿੰਗਟਨ ਐਵਨਿਊ ਅਤੇ ਨੋਰਸਮੈਨ ਸਟ੍ਰੀਟ ਏਰੀਆ ਵਿਚ ਬੀਤੇ ਸ਼ਨਿਚਰਵਾਰ ਦੀ ਅੱਧੀ ਰਾਤ ਨੂੰ ਵਾਪਰੀ ਇਸ ਘਟਨਾ ਵਿਚ ਮ੍ਰਿਤਕ ਦੀ ਛਾਤੀ ਵਿਚ ਚਾਕੂ ਮਾਰਿਆ ਗਿਆ ਸੀ। ਝਗੜੇ ਤੋਂ ਤੁਰੰਤ ਬਾਅਦ ਜ਼ਖਮੀ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਇਕ ਵਿਅਕਤੀ ਨੂੰ ਨਾਲ ਲੱਗਦੇ ਮਿਸੀਸਾਗਾ ਸ਼ਹਿਰ ਵਿਚ ਪੁਲਸ ਨੇ ਹਿਰਾਸਤ ਵਿਚ ਲਿਆ । ਪੁਲਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।
Thursday, 13 March 2014
ਟੋਰਾਂਟੋ 'ਚ ਖੂਨੀ ਤਕਰਾਰ, ਇਕ ਵਿਅਕਤੀ ਦੀ ਮੌਤ
ਟੋਰਾਂਟੋ- ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਦਿਨੋਂ-ਦਿਨ ਵਧ ਰਹੀਆਂ ਖੂਨੀ ਵਾਰਦਾਤਾਂ ਦਰਮਿਆਨ ਤਿੱਬਤ ਕਲਚਰ ਸੈਂਟਰ ਵਿਚ ਜਸ਼ਨ ਮਨਾ ਰਹੇ ਲੋਕਾਂ ਵਿਚਕਾਰ ਹੋਇਆ ਮਾਮੂਲੀ ਜਿਹਾ ਝਗੜਾ ਖੂਨੀ ਤਕਰਾਰ ਦਾ ਰੂਪ ਧਾਰਨ ਕਰ ਗਿਆ। ਤਕਰਾਰ 'ਚ ਚਾਕੂ ਵੱਜਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ ।ਇਜ਼ਲਿੰਗਟਨ ਐਵਨਿਊ ਅਤੇ ਨੋਰਸਮੈਨ ਸਟ੍ਰੀਟ ਏਰੀਆ ਵਿਚ ਬੀਤੇ ਸ਼ਨਿਚਰਵਾਰ ਦੀ ਅੱਧੀ ਰਾਤ ਨੂੰ ਵਾਪਰੀ ਇਸ ਘਟਨਾ ਵਿਚ ਮ੍ਰਿਤਕ ਦੀ ਛਾਤੀ ਵਿਚ ਚਾਕੂ ਮਾਰਿਆ ਗਿਆ ਸੀ। ਝਗੜੇ ਤੋਂ ਤੁਰੰਤ ਬਾਅਦ ਜ਼ਖਮੀ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਇਕ ਵਿਅਕਤੀ ਨੂੰ ਨਾਲ ਲੱਗਦੇ ਮਿਸੀਸਾਗਾ ਸ਼ਹਿਰ ਵਿਚ ਪੁਲਸ ਨੇ ਹਿਰਾਸਤ ਵਿਚ ਲਿਆ । ਪੁਲਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ।
Subscribe to:
Post Comments (Atom)
No comments:
Post a Comment