Monday, 24 March 2014

ਲੰਬਾ ਸਮਾਂ ਪ੍ਰਧਾਨ ਮੰਤਰੀ ਬਣੇ ਰਹਿਣ ਦਾ ਰਿਕਾਰਡ ਬਣਾਇਆ ਮਨਮੋਹਨ ਸਿੰਘ ਨੇ

 
ਨਵੀਂ ਦਿੱਲੀ, 25 ਮਾਰਚ (ਏਜੰਸੀ)ਂਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਮਰਹੂਮ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੀ ਧੀ ਇੰਦਰਾ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਲੰਬਾ ਸਮਾਂ ਲਗਾਤਾਰ ਦੂਜੀ ਵਾਰ ਅਹੁਦੇ 'ਤੇ ਰਹਿਣਾ ਰਿਕਾਰਡ ਸਫ਼ਲਤਾ ਪੂਰਨ ਬਣਾਇਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਹ ਰਿਕਾਰਡ ਸਥਾਪਿਤ ਕਰਨ ਵਾਲੇ 'ਗੈਰ-ਨਹਿਰੂ-ਗਾਂਧੀ' ਹਨ। ਮਨਮੋਹਨ ਸਿੰਘ ਤੋਂ ਬਾਅਦ ਇਸ ਦੂਜੀ ਪੁਜੀਸ਼ਨ ਦੇ ਹੱਕਦਾਰ ਭਾਜਪਾ ਨੇਤਾ ਸ੍ਰੀ ਅਟੱਲ ਬਿਹਾਰੀ ਵਾਜਪਾਈ ਰਹੇ ਹਨ ਜੋ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ 1998 ਤੋਂ 2004 (6 ਸਾਲ) ਤੱਕ ਰਹੇ। ਇਸ ਤੋਂ ਬਾਅਦ ਪੀ. ਵੀ. ਨਰਸਿਮ੍ਹਾ ਰਾਓ 1991 ਤੋਂ ਲੈ ਕੇ 1996 ਤੱਕ 5 ਸਾਲ ਸਫ਼ਲਤਾਪੂਰਨ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਜਦਕਿ ਰਾਜੀਵ ਗਾਂਧੀ ਵੀ 1984 ਤੋਂ ਲੈ ਕੇ 1989 ਤੱਕ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਟਿਕੇ ਰਹੇ। ਪ੍ਰਧਾਨ ਮੰਤਰੀ ਜੋ 5 ਸਾਲ ਪੂਰੇ ਨਾ ਕਰ ਸਕੇ-ਲਾਲ ਬਹਾਦੁਰ ਸ਼ਾਸਤਰੀ, ਮੋਰਾਰਜੀ ਦੇਸਾਈ, ਚੌਧਰੀ ਚਰਨ ਸਿੰਘ, ਵੀ.ਪੀ. ਸਿੰਘ, ਚੰਦਰ ਸ਼ੇਖਰ, ਐੱਚ.ਡੀ. ਦੇਵਗੌੜਾ ਅਤੇ ਇੰਦਰ ਕੁਮਾਰ ਪ੍ਰਧਾਨ ਮੰਤਰੀ ਵਜੋਂ 5 ਸਾਲ ਪੂਰੇ ਕਰਨ ਵਿਚ ਅਸਫ਼ਲ ਰਹੇ।  ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸਾਲ 1947 ਵਿਚ ਉਸ ਵੇਲੇ ਦੇ ਗਵਰਨਰ ਜਨਰਲ ਨੇ ਆਜ਼ਾਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਨਹਿਰੂ 27 ਮਈ, 1964 ਤੱਕ ਇਸ ਅਹੁਦੇ 'ਤੇ ਰਹੇ ਅਤੇ ਉਨ੍ਹਾਂ ਦੀ ਦਫ਼ਤਰ ਵਿਚ ਹੀ ਮੌਤ ਹੋ ਗਈ ਸੀ।

No comments:

Post a Comment