Sunday, 30 March 2014

ਜਸਵੰਤ ਸਿੰਘ ਨੂੰ 6 ਸਾਲ ਲਈ ਭਾਜਪਾ ਤੋਂ ਬਾਹਰ ਕੱਢਿਆ

Senior leader Jaswant Singh expelled from BJP for six years 
ਨਵੀਂ ਦਿੱਲੀ, 30 ਮਾਰਚ (ਏਜੰਸੀ) - ਭਾਜਪਾ ਨੇ ਬਾੜਮੇਰ ਤੋਂ ਆਜ਼ਾਦ ਚੋਣ ਲੜ੍ਹ ਰਹੇ ਆਪਣੇ ਸੀਨੀਅਰ ਪਾਰਟੀ ਨੇਤਾ ਜਸਵੰਤ ਸਿੰਘ ਨੂੰ ਸ਼ਨੀਵਾਰ ਰਾਤ ਪਾਰਟੀ ਤੋਂ ਬਾਹਰ ਕੱਢ ਦਿੱਤਾ। ਉਨ੍ਹਾਂ ਨੇ ਅੱਜ ਨਾਮ ਵਾਪਸੀ ਦੇ ਆਖਰੀ ਦਿਨ ਆਪਣਾ ਨਾਮਾਂਕਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਪਾਰਟੀ ਨੇ ਕਾਰਵਾਈ ਕੀਤੀ। ਭਾਜਪਾ ਵਲੋਂ ਜਾਰੀ ਬਿਆਨ ਦੇ ਅਨੁਸਾਰ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ 76 ਸਾਲਾ ਸਿੰਘ ਨੂੰ ਛੇ ਸਾਲ ਲਈ ਬਾਹਰ ਕੱਢਣ ਦਾ ਫੈਸਲਾ ਕੀਤਾ। ਪਾਰਟੀ ਨੇ ਰਾਜਸਥਾਨ ਦੇ ਹੀ ਸੀਕਰ ਤੋਂ ਭਾਜਪਾ ਉਮੀਦਵਾਰ ਦੇ ਖਿਲਾਫ ਆਜ਼ਾਦ ਚੋਣ ਲੜ ਰਹੇ ਇੱਕ ਹੋਰ ਬਾਗੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸੁਭਾਸ਼ ਮਹਿਰਿਆ ਨੂੰ ਵੀ ਬਾਹਰ ਕੱਢ ਦਿੱਤਾ। ਕਾਗਜ਼ ਦਾਖਲ ਕਰਨ ਤੋਂ ਬਾਅਦ ਜਸਵੰਤ ਸਿੰਘ ਨੇ ਸਪੱਸ਼ਟ ਤੌਰ 'ਤੇ ਇਹ ਵੀ ਕਿਹਾ ਸੀ ਕਿ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਤੇ ਵਸੁੰਧਰਾ ਰਾਜੇ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ ਹੈ।

No comments:

Post a Comment