Saturday, 15 March 2014

ਵਿਸ਼ਵ ਕੱਪ ਤੋਂ ਪਹਿਲਾਂ ਸ਼੍ਰੀਲੰਕਾ ਕ੍ਰਿਕਟ 'ਚ ਸੰਕਟ


ਕੋਲੰਬੋ,ਬੰਗਲਾਦੇਸ਼ 'ਚ ਟਵੰਟੀ-20 ਵਿਸ਼ਵ ਕੱਪ ਸ਼ੁਰੂ ਹੋਣ ਨਾਲ ਠੀਕ ਪਹਿਲੇ ਸ਼੍ਰੀਲੰਕਾਈ ਕ੍ਰਿਕਟ ਦਾ ਸੰਕਟ ਡੂੰਘਾ ਹੋ ਗਿਆ ਹੈ। ਸ਼੍ਰੀਲੰਕਾਈ ਕ੍ਰਿਕਟਰਾਂ ਨੇ ਕੇਂਦਰੀ ਕਰਾਰ 'ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ  ਜਦਕਿ ਬੋਰਡ ਨੇ ਵਿਸ਼ਵ ਕੱਪ 'ਚ ਦੂਜੇ ਦਰਜੇ ਦੀ ਟੀਮ ਭੇਜਣ ਦੀ ਧਮਕੀ ਦਿੱਤੀ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸ. ਐੱਲ. ਸੀ.) ਨੇ ਖਿਡਾਰੀਆਂ ਨੂੰ ਜਿਹੜੇ ਕਰਾਰ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਖਿਡਾਰੀਆਂ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਇਸ 'ਚ ਮੰਗਾਂ ਉਨ੍ਹਾਂ ਮੁਤਾਬਕ ਨਹੀਂ ਹਨ। ਅਸਲ 'ਚ ਸ਼੍ਰੀਲੰਕਾਈ ਖਿਡਾਰੀ ਬੋਰਡ ਨੂੰ ਕੌਮਾਂਤਰੀ ਕ੍ਰਿਕਟ 'ਚ ਹਿੱਸਾ ਲੈਣ ਲਈ ਮਿਲਣ ਵਾਲੀ ਰਾਸ਼ੀ 'ਚ ਹਿੱਸਾ ਚਾਹੁੰਦੇ ਹਨ। ਖਿਡਾਰੀਆਂ ਨੇ ਪਹਿਲੇ 20 ਪ੍ਰਤੀਸ਼ਤ ਦੀ ਮੰਗ ਕੀਤੀ ਸੀ ਪਰ ਹੁਣ ਉ 12 ਪ੍ਰਤੀਸ਼ਤ 'ਤੇ ਵੀ ਮੰਨਣ ਨੂੰ ਤਿਆਰ ਹਨ ਪਰ ਐੱਸ. ਐੱਲ. ਸੀ. ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ।

No comments:

Post a Comment