ਅਮਰਾਵਤੀ, 30 ਮਾਰਚ (ਏਜੰਸੀ) - ਮਹਾਰਾਸ਼ਟਰ 'ਚ ਅਮਰਾਵਤੀ ਜ਼ਿਲ੍ਹੇ ਦੇ ਪਰਤਵਾੜਾ ਪਿੰਡ 'ਚ ਐਤਵਾਰ ਨੂੰ ਇੱਕ ਮਕਾਨ 'ਚ ਅੱਗ ਲੱਗ ਜਾਣ ਕਾਰਨ ਇੱਕ ਹੀ ਪਰਿਵਾਰ ਦੇ ਸੱਤ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਕਾਨ 'ਚ ਹੀ ਪਰਿਵਾਰ ਦੀ ਦੁਕਾਨ ਤੇ ਘਰ ਸੀ। ਦੁਕਾਨ 'ਚ ਅੱਗ ਤੱਦ ਲੱਗੀ, ਜਦੋਂ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਹੋਏ ਸਨ। ਪਰਤਵਾੜਾ ਥਾਣੇ ਦੇ ਪੁਲਿਸ ਅਧਿਕਾਰੀ ਅਸ਼ੋਕ ਇੰਗਲ ਨੇ ਦੱਸਿਆ ਕਿ ਗੋਠਵਾਲ ਪਰਿਵਾਰ ਦੀ ਸਾੜ੍ਹੀ ਦੀ ਦੁਕਾਨ 'ਚ ਤੜਕੇ 2. 30 ਵਜੇ ਦੇ ਲਗਭਗ ਅੱਗ ਲੱਗ ਗਈ। ਇੰਗਲ ਨੇ ਦੱਸਿਆ ਕਿ ਪਹਿਲੀ ਨਜ਼ਰ ਦੀ ਜਾਂਚ ਦੇ ਮੁਤਾਬਕ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਦੁਕਾਨ 'ਚ ਸ਼ਾਰਟ ਸਰਕਟ ਹੋਣ ਨਾਲ ਉੱਥੇ ਰੱਖੀਆਂ ਸਾੜੀਆਂ ਤੇ ਹੋਰ ਕੱਪੜਿਆਂ ਨੂੰ ਪਹਿਲਾਂ ਅੱਗ ਲੱਗੀ ਹੋਵੇਗੀ, ਜਿਸ ਦੀਆਂ ਲਪਟਾਂ ਦੁਕਾਨ ਦੇ 'ਤੇ ਬਣੇ ਘਰ ਤਕ ਪਹੁੰਚ ਗਈਆਂ ਤੇ ਗੋਠਵਾਲ ਪਰਿਵਾਰ, ਜੋ 'ਤੇ ਘਰ 'ਚ ਸੁੱਤੇ ਹੋਏ ਸਨ, ਨੂੰ ਬਚਾਅ ਦਾ ਮੌਕਾ ਨਹੀਂ ਮਿਲ ਸਕਿਆ ਹੋਵੇਗਾ। ਪਿੰਡ ਵਾਲਿਆਂ ਦੀ ਮਦਦ ਨਾਲ ਪੁਲਿਸ ਨੇ ਅੱਗ ਬੁਝਾਈ ਪਰ ਹਾਦਸੇ 'ਚ ਗੋਠਵਾਲ ਪਰਿਵਾਰ ਦੇ ਸਾਰੇ ਸੱਤ ਮੈਬਰਾਂ ਦੀ ਮੌਤ ਹੋ ਗਈ |
Sunday, 30 March 2014
ਨਕਵੀ 'ਤੇ ਮਾਣਹਾਨੀ ਦਾ ਕੇਸ ਕਰਨਗੇ ਸਾਬਿਰ!
ਨਵੀਂ ਦਿੱਲੀ, 30 ਮਾਰਚ (ਏਜੰਸੀ) - ਭਾਜਪਾ 'ਚੋਂ ਕੱਢੇ ਜਾਣ ਤੋਂ ਬਾਅਦ ਸਾਬਿਰ ਅਲੀ ਨੇ ਮੁਖਤਾਰ ਅੱਬਾਸ ਨਕਵੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਕਵੀ ਮੇਰੇ ਖਿਲਾਫ ਸਬੂਤ ਦੇਣ ਨਹੀਂ ਤਾਂ ਮੈਂ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਕਰਾਂਗਾ। ਜਿਕਰਯੋਗ ਹੈ ਕਿ ਸਾਬਿਰ ਅਲੀ ਦੇ ਭਾਜਪਾ 'ਚ ਸ਼ਾਮਿਲ ਹੁੰਦੇ ਹੀ ਨਕਵੀ ਨੇ ਟਵੀਟ ਕੀਤਾ ਸੀ ਕਿ ਭਟਕਲ ਦਾ ਭਰਾ ਭਾਜਪਾ 'ਚ ਸ਼ਾਮਿਲ ਹੋ ਗਿਆ ਹੈ, ਛੇਤੀ ਹੀ ਦਾਉਦ ਵੀ ਸ਼ਾਮਿਲ ਹੋਵੇਗਾ। ਨਕਵੀ ਦੇ ਇਸ ਟਵੀਟ ਤੋਂ ਬਾਅਦ ਬਵਾਲ ਮੱਚ ਗਿਆ। ਨਕਵੀ ਤੋਂ ਇਲਾਵਾ ਭਾਜਪਾ ਦੇ ਕਈ ਨੇਤਾਵਾਂ ਨੇ ਸਾਬਿਰ ਦਾ ਵਿਰੋਧ ਕੀਤਾ। ਭਾਜਪਾ ਨੇਤਾਵਾਂ ਦੇ ਵਿਰੋਧ ਦਾ ਅਸਰ ਸੀ ਕਿ ਭਾਜਪਾ 'ਚ ਸ਼ਾਮਿਲ ਹੋਣ ਦੇ 24 ਘੰਟੇ ਦੇ ਅੰਦਰ ਹੀ ਸਾਬਿਰ ਨੂੰ ਭਾਜਪਾ ਤੋਂ ਬਾਹਰ ਕਰਨਾ ਪਿਆ।
ਸਪਾ ਕਰੇਗੀ ਦੇਸ਼ ਦੀ ਏਕਤਾ ਦੀ ਰੱਖਿਆ: ਮੁਲਾਇਮ
ਲਖਨਊ, 30 ਮਾਰਚ (ਏਜੰਸੀ) - ਸਪਾ ਦੇ ਰਾਸ਼ਟਰੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਉਦੇਸ਼ ਸਿਰਫ ਚੋਣ ਲੜ੍ਹਨਾ ਤੇ ਸੱਤਾ ਹਥਿਆਉਂਣਾ ਨਹੀਂ ਹੈ, ਸਗੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਤੇ ਧਰਮ ਨਿਰਪੱਖਤਾ 'ਤੇ ਹੋ ਰਹੇ ਹਮਲਿਆਂ ਤੋਂ ਦੇਸ਼ ਨੂੰ ਬਚਾਉਂਣਾ ਹੈ ਤੇ ਇਸਦੇ ਲਈ ਸਪਾ ਦਾ ਸੱਤਾ 'ਚ ਆਉਂਣਾ ਜਰੂਰੀ ਹੈ। ਸਪਾ ਤੀਵੀਂ ਸਭਾ ਦੀ ਪ੍ਰਦੇਸ਼ ਪੱਧਰ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਸਪਾ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਔਰਤਾਂ ਨੂੰ ਹਮੇਸ਼ਾ ਸਨਮਾਨ ਦਿੱਤਾ ਹੈ। ਜਦੋਂ ਵੀ ਸੱਤਾ 'ਚ ਸਪਾ ਦੀ ਸਰਕਾਰ ਆਈ ਹੈ ਔਰਤਾਂ ਦੀ ਭਲਾਈ ਲਈ ਚੰਗੇ ਇੰਤਜਾਮ ਕੀਤੇ ਗਏ ਹਨ। ਇਸ ਲਈ ਔਰਤਾਂ ਸਰਕਾਰ ਦੀਆਂ ਪ੍ਰਾਪਤੀਆਂ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ - ਘਰ ਪਹੁੰਚਾਉਂਣ।
ਜਸਵੰਤ ਸਿੰਘ ਨੂੰ 6 ਸਾਲ ਲਈ ਭਾਜਪਾ ਤੋਂ ਬਾਹਰ ਕੱਢਿਆ
ਨਵੀਂ ਦਿੱਲੀ, 30 ਮਾਰਚ (ਏਜੰਸੀ) - ਭਾਜਪਾ ਨੇ ਬਾੜਮੇਰ ਤੋਂ ਆਜ਼ਾਦ ਚੋਣ ਲੜ੍ਹ ਰਹੇ ਆਪਣੇ ਸੀਨੀਅਰ ਪਾਰਟੀ ਨੇਤਾ ਜਸਵੰਤ ਸਿੰਘ ਨੂੰ ਸ਼ਨੀਵਾਰ ਰਾਤ ਪਾਰਟੀ ਤੋਂ ਬਾਹਰ ਕੱਢ ਦਿੱਤਾ। ਉਨ੍ਹਾਂ ਨੇ ਅੱਜ ਨਾਮ ਵਾਪਸੀ ਦੇ ਆਖਰੀ ਦਿਨ ਆਪਣਾ ਨਾਮਾਂਕਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਪਾਰਟੀ ਨੇ ਕਾਰਵਾਈ ਕੀਤੀ। ਭਾਜਪਾ ਵਲੋਂ ਜਾਰੀ ਬਿਆਨ ਦੇ ਅਨੁਸਾਰ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ 76 ਸਾਲਾ ਸਿੰਘ ਨੂੰ ਛੇ ਸਾਲ ਲਈ ਬਾਹਰ ਕੱਢਣ ਦਾ ਫੈਸਲਾ ਕੀਤਾ। ਪਾਰਟੀ ਨੇ ਰਾਜਸਥਾਨ ਦੇ ਹੀ ਸੀਕਰ ਤੋਂ ਭਾਜਪਾ ਉਮੀਦਵਾਰ ਦੇ ਖਿਲਾਫ ਆਜ਼ਾਦ ਚੋਣ ਲੜ ਰਹੇ ਇੱਕ ਹੋਰ ਬਾਗੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਸੁਭਾਸ਼ ਮਹਿਰਿਆ ਨੂੰ ਵੀ ਬਾਹਰ ਕੱਢ ਦਿੱਤਾ। ਕਾਗਜ਼ ਦਾਖਲ ਕਰਨ ਤੋਂ ਬਾਅਦ ਜਸਵੰਤ ਸਿੰਘ ਨੇ ਸਪੱਸ਼ਟ ਤੌਰ 'ਤੇ ਇਹ ਵੀ ਕਿਹਾ ਸੀ ਕਿ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਤੇ ਵਸੁੰਧਰਾ ਰਾਜੇ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ ਹੈ।
ਲੋਕਸਭਾ ਚੋਣ 2014: ਸੋਨੀਆ ਗਾਂਧੀ ਅੱਜ ਦਿੱਲੀ 'ਚ ਰੈਲੀ ਨੂੰ ਸੰਬੋਧਿਤ ਕਰਨਗੇ
ਨਵੀਂ ਦਿੱਲੀ, 30 ਮਾਰਚ (ਏਜੰਸੀ) - ਦਿੱਲੀ 'ਚ ਐਤਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇੱਕ ਰੈਲੀ ਨੂੰ ਸੰਬੋਧਿਤ ਕਰਨਗੇ। ਲੋਕਸਭਾ ਦੀਆਂ ਸੱਤ ਸੀਟਾਂ ਲਈ ਦਸ ਦਿਨ ਬਾਅਦ ਹੀ ਲੋਕਸਭਾ ਚੋਣ ਹੋਣੇ ਹਨ। ਦਿੱਲੀ ਕਾਂਗਰਸ ਦੇ ਮੁੱਖ ਬੁਲਾਰੇ ਮੁਕੇਸ਼ ਸ਼ਰਮਾ ਨੇ ਕਿਹਾ ਕਿ ਕਰੋਲ ਬਾਗ ਦੇ ਅਜਮਲ ਖਾਨ ਪਾਰਕ 'ਚ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਨੇ ਵਿਸ਼ਾਲ ਤਿਆਰੀ ਕੀਤੀ ਹੈ ਤਾਂਕਿ ਇਸ ਤਰ੍ਹਾਂ ਦੇ ਸੁਨੇਹੇ ਦਿੱਤੇ ਜਾ ਸਕਣ ਕਿ ਪਾਰਟੀ ਲੋਕਾਂ ਦਾ ਦਿੱਲ ਜਿੱਤਣ ਦੀ ਰਾਹ 'ਤੇ ਹੈ। ਸ਼ਰਮਾ ਨੇ ਕਿਹਾ ਕਿ ਅਸੀਂ 30 ਹਜ਼ਾਰ ਲੋਕਾਂ ਲਈ ਤਿਆਰੀਆਂ ਕੀਤੀਆਂ ਹਨ। ਇਹ ਕਾਫ਼ੀ ਸਫਲ ਰੈਲੀ ਹੋਵੇਗੀ। ਕਾਂਗਰਸ ਰੈਲੀ ਭਾਜਪਾ ਦੇ ਕਾਂਗਰਸ ਵਿਰੋਧੀ ਪ੍ਰਚਾਰ ਦਾ ਸਹੀ ਜਵਾਬ ਹੋਵੇਗੀ। ਸ਼ਰਮਾ ਨੇ ਕਿਹਾ ਕਿ ਲੋਕ ਮੈਟਰੋ ਰੇਲ ਤੋਂ ਵੀ ਪਹੁੰਚਣਗੇ ਤੇ ਕਾਂਗਰਸ ਵਰਕਰਾਂ ਨੂੰ ਅਜਮਲ ਖਾਨ ਪਾਰਕ ਦੇ ਨਜਦੀਕ ਮੈਟਰੋ ਸਟੇਸ਼ਨ 'ਤੇ ਤੈਨਾਤ ਕੀਤਾ ਜਾਵੇਗਾ ਤਾਂਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਪਹਿਲੂਆਂ 'ਤੇ ਗੌਰ ਕਰਨ ਤੋਂ ਬਾਅਦ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਲੋਕਾਂ ਦੇ ਪ੍ਰਵੇਸ਼ ਲਈ ਛੋਟੀਆਂ ਗੈਲਰੀਆਂ ਬਣਾਈਆਂ ਜਾਣ ਤਾਂਕਿ ਉਹ ਕਾਂਗਰਸ ਪ੍ਰਧਾਨ ਦਾ ਭਾਸ਼ਣ ਸੁਣ ਸਕਣ। ਉਨ੍ਹਾਂ ਨੇ ਕਿਹਾ ਕਿ ਪਾਰਕ 'ਚ ਵੱਡੀਆਂ ਡਿਜ਼ੀਟਲ ਸਕਰੀਨਾਂ ਲਗਾਈਆਂ ਜਾ ਰਹੀਆਂ ਹਨ। ਸ਼ਰਮਾ ਨੇ ਕਿਹਾ ਕਿ ਦਿੱਲੀ ਕਾਂਗਰਸ ਨੇ ਰੈਲੀ ਨੂੰ ਸਫਲ ਬਣਾਉਣ ਲਈ 1000 ਲੋਕਾਂ ਨੂੰ ਤੈਨਾਤ ਕੀਤਾ ਹੈ ਤਾਂਕਿ ਭੀੜ ਵੱਧਣ 'ਤੇ ਹਾਲਾਤ ਕਾਬੂ ਤੋਂ ਬਾਹਰ ਨਾ ਹੋਣ।
ਚੰਡੀਗੜ੍ਹ 'ਚ ਕੇਜਰੀਵਾਲ ਦਾ ਰੋਡ ਸ਼ੋਅ
ਚੰਡੀਗੜ, 30 ਮਾਰਚ (ਏਜੰਸੀ) - 10 ਅਪ੍ਰੈਲ ਨੂੰ ਹੋ ਰਹੀਆਂ ਚੋਣਾਂ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ 'ਚ ਅੱਜ ਆਪ ਦੀ ਉਮੀਦਵਾਰ ਗੁੱਲ ਪਨਾਗ ਦੇ ਸਮਰਥਨ ਲਈ ਰੋਡ ਸ਼ੋਅ ਕੀਤਾ। ਇੱਥੇ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ਨੂੰ ਦੁਹਰਾਇਆ ਕਿ ਹਰਿਆਣਾ ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਨਰਿੰਦਰ ਮੋਦੀ ਉਦਯੋਗਪਤੀ ਮੁਕੇਸ਼ ਅੰਬਾਨੀ ਲਈ ਕੰਮ ਕਰ ਰਹੇ ਸਨ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕੇਜਰੀਵਾਲ ਦੇ ਰੋਡ ਸ਼ੋ ਵਾਲੇ ਰਸਤੇ 'ਤੇ ਪੁਲਿਸ ਕਰਮਚਾਰੀਆਂ ਨੂੰ ਵੱਡੀ ਗਿਣਤੀ 'ਚ ਤੈਨਾਤ ਕੀਤਾ ਗਿਆ। ਚੰਡੀਗੜ੍ਹ ਜੋ ਕਿ ਆਵਾਜਾਈ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਜਾਣਿਆ ਜਾਂਦਾ ਹੈ ਪਰ ਆਪ ਸਮਰਥਕਾਂ ਨੇ ਚੰਡੀਗੜ 'ਚ ਆਵਾਜਾਈ ਨਿਯਮਾਂ ਨੂੰ ਵੀ ਤੋੜਿਆ। ਆਵਾਜਾਈ ਪੁਲਿਸ ਮੂਕ ਦਰਸ਼ਕ ਬਣੀ ਰਹੀ। ਜਦੋਂ ਕਿ ਆਪ ਵਰਕਰ ਖੁੱਲੇ ਤੌਰ 'ਤੇ ਡਰਾਇਵਿੰਗ ਦੇ ਨਿਯਮਾਂ ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦੇ ਵੇਖੇ ਗਏ। ਰੋਡ ਸ਼ੋ ਜੋ ਹਲੋ ਮਾਜਰਾ ਤੋਂ ਸ਼ੁਰੂ ਹੋਇਆ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ ਰਾਮਦਰਬਾਰ, ਬੁਰੈਲ ਸੈਕਟਰ 45, 44, 22, 29 ਤੇ ਅਟਾਵਾ ਤੇ ਮਨੀਮਾਜਰਾ ਤੋਂ ਹੰਦਾ ਹੋਇਆ ਇਹ ਹਰਿਆਣਾ 'ਚ ਪੰਚਕੁਲਾ 'ਚ ਪਰਵੇਸ਼ ਕਰੇਗਾ।
Tuesday, 25 March 2014
ਕਸ਼ਮੀਰ 'ਚ ਫੌਜੀ ਜਵਾਨਾਂ 'ਤੇ ਅੱਤਵਾਦੀ ਹਮਲਾ
ਸ੍ਰੀਨਗਰ, 25 ਮਾਰਚ (ਏਜੰਸੀ)-ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਇਕ ਤਲਾਸ਼ੀ ਮੁਹਿੰਮ ਨੂੰ ਅੰਜਾਮ ਦੇ ਰਹੇ ਫੌਜ ਦੇ ਜਵਾਨਾਂ 'ਤੇ ਹਮਲਾ ਕਰਦਿਆਂ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਰਾਸ਼ਟਰੀ ਰਾਈਫਲਜ਼ ਦੇ ਜਵਾਨਾਂ ਨੇ ਪਿੰਡ ਦਦਸਾਰ ਵਿਖੇ ਤਲਾਸ਼ੀ ਮੁਹਿੰਮ ਆਰੰਭੀ ਪਰ ਅੱਤਵਾਦੀਆਂ ਨੇ ਅਚਾਨਕ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦਾ ਜਵਾਨਾਂ ਵਲੋਂ ਕਰਾਰਾ ਜਵਾਬ ਦਿੱਤਾ ਗਿਆ ਪਰ ਹਨੇਰੇ ਦਾ ਲਾਭ ਉਠਾਉਂਦਿਆਂ ਅੱਤਵਾਦੀ ਭੱਜਣ ਵਿਚ ਕਾਮਯਾਬ ਹੋ ਗਏ।
ਮਿਸਰ 'ਚ 529 ਮੋਰਸੀ ਸਮਰਥਕਾਂ ਨੂੰ ਸਜ਼ਾ-ਏ-ਮੌਤ
ਕਾਹਿਰਾ, 24 ਮਾਰਚ (ਏਜੰਸੀ)-ਮਿਸਰ ਦੀ ਇਕ ਅਦਾਲਤ ਨੇ ਹਾਲੀਆ ਐਲਾਨੇ ਗਏ ਮੋਰਸੀ ਹਮਾਇਤੀ ਅੱਤਵਾਦੀ ਸੰਗਠਨ ਮੁਸਲਿਮ ਬ੍ਰਦਰਹੁੱਡ ਦੇ 529 ਮੈਂਬਰਾਂ ਨੂੰ ਮੌਤ ਦੀ ਸਜ਼ਾ ਸੁਣਾਈ | ਆਧੁਨਿਕ ਦੁਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ | ਇਨ੍ਹਾਂ ਸਾਰੇ ਦੋਸ਼ੀਆਂ ਨੂੰ ਮਿਨਿਆ ਵਿਚ ਮੱਤਿਆ ਜ਼ਿਲ੍ਹੇ
ਦੇ ਪੁਲਿਸ ਥਾਣੇ ਵਿਚ ਉਪ ਕਮਾਂਡਰ ਮੁਸਤਫ਼ਾ ਅਲ ਅਤਰ ਦੀ ਹੱਤਿਆ ਦੇ ਦੋਸ਼ਾਂ ਅਧੀਨ ਇਹ ਸਜ਼ਾ ਸੁਣਾਈ ਗਈ ਹੈ | ਮਿਨਿਆ ਦੀ ਅਦਾਲਤ ਵਿਚ ਬਚਾਅ ਪੱਖ ਦੇ ਵਕੀਲ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ | ਇਸ ਸੰਗਠਨ ਦੇ ਲਗਭਗ 545 ਮੈਂਬਰ ਹਨ ਜਿਨ੍ਹਾਂ 'ਤੇ ਇਕ ਪੁਲਿਸ ਕਰਮੀ ਸਣੇ 3 ਹੋਰ ਵਿਅਕਤੀਆਂ ਦੀ ਹੱਤਿਆ ਕਰਨ ਤੇ ਥਾਣੇ 'ਤੇ ਹਮਲਾ ਕਰਨ ਦੇ ਦੋਸ਼ ਹਨ | ਸੁਣਵਾਈ ਦੌਰਾਨ 150 ਦੋਸ਼ੀ ਅਦਾਲਤ ਵਿਚ ਮੌਜੂਦ ਸਨ ਤੇ ਬਾਕੀ ਹਾਲੇ ਪੁਲਿਸ ਦੀ ਪਕੜ ਤੋਂ ਦੂਰ ਹਨ | ਅਦਾਲਤ ਨੇ 16 ਵਿਅਕਤੀਆਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ | ਮੋਰਸੀ ਸਮਰਥਕਾਂ ਨੇ ਪਿਛਲੇ ਅਗਸਤ ਵਿਚ ਹਿੰਸਕ ਪ੍ਰਦਰਸ਼ਨ ਕੀਤਾ ਸੀ ਜਿਸ ਵਿਚ ਕਈ ਵਿਅਕਤੀਆਂ ਦੀ ਮੌਤ ਹੋ ਗਈ ਸੀ | ਇਸ ਦੌਰਾਨ 150 ਸਮਰਥਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚ ਮੋਰਸੀ ਮੁਸਲਿਮ ਬ੍ਰਦਰਹੁੱਡ ਦੇ ਕਈ ਵੱਡੇ ਨੇਤਾਵਾਂ ਸਮੇਤ ਮੁਖੀ ਮੁਹੰਮਦ ਬੇਦ ਵੀ ਸ਼ਾਮਿਲ ਹੈ | ਵਰਣਨਯੋਗ ਹੈ ਕਿ 3 ਜੁਲਾਈ ਨੂੰ ਸੈਨਾ ਨੇ ਰਾਸ਼ਟਰਪਤੀ ਦੀ ਗੱਦੀ ਖੋਹ ਲਈ ਸੀ ਜਿਸ ਤੋਂ ਬਾਅਦ ਮਿਸਰ ਵਿਚ ਸੰਘਰਸ਼ ਸ਼ੁਰੂ ਹੋ ਗਿਆ ਸੀ |
Monday, 24 March 2014
ਲੰਬਾ ਸਮਾਂ ਪ੍ਰਧਾਨ ਮੰਤਰੀ ਬਣੇ ਰਹਿਣ ਦਾ ਰਿਕਾਰਡ ਬਣਾਇਆ ਮਨਮੋਹਨ ਸਿੰਘ ਨੇ
ਨਵੀਂ ਦਿੱਲੀ, 25 ਮਾਰਚ (ਏਜੰਸੀ)ਂਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਮਰਹੂਮ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੀ ਧੀ ਇੰਦਰਾ ਗਾਂਧੀ ਤੋਂ ਬਾਅਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਲੰਬਾ ਸਮਾਂ ਲਗਾਤਾਰ ਦੂਜੀ ਵਾਰ ਅਹੁਦੇ 'ਤੇ ਰਹਿਣਾ ਰਿਕਾਰਡ ਸਫ਼ਲਤਾ ਪੂਰਨ ਬਣਾਇਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਹ ਰਿਕਾਰਡ ਸਥਾਪਿਤ ਕਰਨ ਵਾਲੇ 'ਗੈਰ-ਨਹਿਰੂ-ਗਾਂਧੀ' ਹਨ। ਮਨਮੋਹਨ ਸਿੰਘ ਤੋਂ ਬਾਅਦ ਇਸ ਦੂਜੀ ਪੁਜੀਸ਼ਨ ਦੇ ਹੱਕਦਾਰ ਭਾਜਪਾ ਨੇਤਾ ਸ੍ਰੀ ਅਟੱਲ ਬਿਹਾਰੀ ਵਾਜਪਾਈ ਰਹੇ ਹਨ ਜੋ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ 1998 ਤੋਂ 2004 (6 ਸਾਲ) ਤੱਕ ਰਹੇ। ਇਸ ਤੋਂ ਬਾਅਦ ਪੀ. ਵੀ. ਨਰਸਿਮ੍ਹਾ ਰਾਓ 1991 ਤੋਂ ਲੈ ਕੇ 1996 ਤੱਕ 5 ਸਾਲ ਸਫ਼ਲਤਾਪੂਰਨ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਜਦਕਿ ਰਾਜੀਵ ਗਾਂਧੀ ਵੀ 1984 ਤੋਂ ਲੈ ਕੇ 1989 ਤੱਕ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਟਿਕੇ ਰਹੇ। ਪ੍ਰਧਾਨ ਮੰਤਰੀ ਜੋ 5 ਸਾਲ ਪੂਰੇ ਨਾ ਕਰ ਸਕੇ-ਲਾਲ ਬਹਾਦੁਰ ਸ਼ਾਸਤਰੀ, ਮੋਰਾਰਜੀ ਦੇਸਾਈ, ਚੌਧਰੀ ਚਰਨ ਸਿੰਘ, ਵੀ.ਪੀ. ਸਿੰਘ, ਚੰਦਰ ਸ਼ੇਖਰ, ਐੱਚ.ਡੀ. ਦੇਵਗੌੜਾ ਅਤੇ ਇੰਦਰ ਕੁਮਾਰ ਪ੍ਰਧਾਨ ਮੰਤਰੀ ਵਜੋਂ 5 ਸਾਲ ਪੂਰੇ ਕਰਨ ਵਿਚ ਅਸਫ਼ਲ ਰਹੇ। ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸਾਲ 1947 ਵਿਚ ਉਸ ਵੇਲੇ ਦੇ ਗਵਰਨਰ ਜਨਰਲ ਨੇ ਆਜ਼ਾਦ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਸੀ। ਨਹਿਰੂ 27 ਮਈ, 1964 ਤੱਕ ਇਸ ਅਹੁਦੇ 'ਤੇ ਰਹੇ ਅਤੇ ਉਨ੍ਹਾਂ ਦੀ ਦਫ਼ਤਰ ਵਿਚ ਹੀ ਮੌਤ ਹੋ ਗਈ ਸੀ।
ਰੂਸ ਨੇ ਕਰੀਮੀਆ 'ਚ ਯੁਕਰੇਨ ਦੇ ਸਮੁੰਦਰੀ ਫੌਜੀ ਅੱਡੇ 'ਤੇ ਕੀਤਾ ਕਬਜ਼ਾ
ਕੀਵ 24 ਮਾਰਚ (ਏਜੰਸੀ) - ਰੂਸੀ ਫੌਜੀਆਂ ਨੇ ਅੱਜ ਕਰੀਮੀਆ 'ਚ ਯੁਕਰੇਨ ਦੇ ਨਵੇਂ ਫੌਜੀ ਅੱਡੇ ਉਪਰ ਕਬਜਾ ਕਰ ਲਿਆ। ਯੁਕਰੇਨ ਦੇ ਰਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਫੌਜੀਆਂ ਨੇ ਜਹਿਰੀਲੇ ਗਰਨੇਡ ਸੁੱਟੇ ਤੇ ਯੁਕਰੇਨੀਆ ਦੇ ਸਮੁੰਦਰੀ ਸੈਨਿਕਾਂ ਦੇ ਹੱਥ ਬੰਨ੍ਹ ਦਿੱਤੇ। ਯੁਕਰੇਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਵਲਾਦੀਸਲਵ ਸਲੇਜ਼ਿਨਵੋਵ ਨੇ ਫੇਸ ਬੁੱਕ ਉਪਰ ਲਿਖਿਆ ਹੈ ਕਿ ਰੂਸੀ ਫੌਜੀ ਪੂਰਬੀ ਕਰੀਮੀਆ 'ਚ ਫਿਓਡੋਸੀਆ ਸਥਿੱਤ ਸਮੁੰਦਰੀ ਅੱਡੇ 'ਚ ਤੜਕਸਾਰ ਦਾਖਲ ਹੋਏ। ਉਸ ਨੇ ਕਿਹਾ ਹੈ ਕਿ 3 ਰੂਸੀ ਵਾਹਨਾਂ ਨੂੰ ਵੇਖਿਆ ਗਿਆ ਹੈ ਜਿਨ੍ਹਾਂ 'ਚ ਯੁਕਰੇਨ ਦੇ ਸਮੁੰਦਰੀ ਸੈਨਿਕਾਂ ਨੂੰ ਲਿਜਾਇਆ ਜਾ ਰਿਹਾ ਸੀ ਜਿਨ੍ਹਾਂ ਦੇ ਹੱਥ ਬੰਨ੍ਹੇ ਹੋਏ ਸਨ। ਬੈਰਕਾਂ 'ਚੋਂ ਧੂੰਆਂ ਵੀ ਨਿਕਲ ਰਿਹਾ ਸੀ।
ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਮੁੱਖ ਮੰਤਰੀ ਦਾ ਪਰਿਵਾਰ ਲਗਾ ਰਿਹਾ ਅੱਡੀ ਚੋਟੀ ਦਾ ਜ਼ੋਰ
ਬੱਲੂਆਣਾ, 24 ਮਾਰਚ : - 30 ਅਪ੍ਰੈਲ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਉੱਪਰ ਸਮੁੱਚੀ ਦੁਨੀਆਂ ਦੀ ਬਠਿੰਡਾ ਲੋਕ ਸਭਾ ਸੀਟ ਉੱਪਰ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਇਥੇ ਦਿਓਰ -ਭਰਜਾਈ ਦੀ ਵੱਡੀ ਟੱਕਰ ਹੈ। ਜਿੱਥੇ ਇਸ ਸੀਟ ਉੱਪਰ ਪਿਛਲੇ ਪੰਜ ਸਾਲ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੀ ਬੀਬੀ ਹਰਸਿਮਰਤ ਕੌਰ ਬਾਦਲ ਅਕਾਲੀ ਭਾਜਪਾ ਦੀ ਉਮੀਦਵਾਰ ਹੈ ਉਥੇ ਅਕਾਲੀ ਪਾਰਟੀ 'ਚੋਂ ਬਗਾਵਤ ਕਰਕੇ ਆਪਣੀ ਵੱਖਰੀ ਪੀਪਲਜ ਪਾਰਟੀ ਨਾਲ ਕਾਂਗਰਸ ਪਾਰਟੀ ਤੇ ਸਿਰਫ਼ ਬਠਿੰਡਾ ਸੀਟ ਸੀ.ਪੀ.ਆਈ. ਪਾਰਟੀ ਗਠਜੋੜ ਦਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਜਿਸਨੂੂੰ ਸਿਆਸਤ ਦੀ ਗੜ੍ਹਤੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀ ਸੀ ਵੀ ਚੋਣ ਮੈਦਾਨ 'ਚ ਅਕਾਲੀਆਂ ਨੂੂੰ ਟੱਕਰ ਦੇ ਰਿਹਾ ਹੈੇ। ਜਦੋਂ ਕਿ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦਾ ਪਰਿਵਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ।
ਲਾਪਤਾ ਮਲੇਸ਼ੀਆਈ ਜਹਾਜ਼ ਦੇ ਦੱਖਣੀ ਹਿੰਦ ਮਹਾਂਸਾਗਰ 'ਚ ਡੁੱਬਣ ਦੀ ਸੰਭਾਵਨਾ
ਕੁਆਲਾਲੰਪੁਰ, 24 ਮਾਰਚ (ਏਜੰਸੀ) - ਲਾਪਤਾ ਮਲੇਸ਼ੀਆਈ ਹਵਾਈ ਜਹਾਜ਼ ਦੀ ਤਲਾਸ਼ 'ਚ ਹੁਣ ਤੱਕ ਦਾ ਸਭ ਤੋਂ ਅਹਿਮ ਸੁਰਾਗ ਹੱਥ ਲੱਗਿਆ ਹੈ। ਉਪਗ੍ਰਹਿ ਵਲੋਂ ਜਾਰੀ ਤਸਵੀਰਾਂ 'ਚ ਲਾਪਤਾ ਹਵਾਈ ਜਹਾਜ਼ ਦੇ ਦੱਖਣੀ ਹਿੰਦ ਮਹਾਂਸਾਗਰ 'ਚ ਹੀ ਹੋਣ ਦੀ ਪੁਸ਼ਟੀ ਹੋਈ ਹੈ। ਇਹ ਤਸਵੀਰਾਂ ਫਰਾਂਸ ਨੇ ਜਾਰੀ ਕੀਤੀਆਂ ਹਨ। ਮਲੇਸ਼ੀਆ ਨੇ ਤੁਰੰਤ ਇਨ੍ਹਾਂ ਤਸਵੀਰਾਂ ਨੂੰ ਆਸਟ੍ਰੇਲੀਆ ਭੇਜ ਦਿੱਤਾ ਹੈ। ਇਸ ਸਮੁੰਦਰੀ ਖੇਤਰ 'ਚ ਪਹਿਲਾਂ ਤੋਂ ਹੀ ਆਸਟ੍ਰੇਲੀਆ ਦੀ ਇਕ ਅੰਤਰਰਾਸ਼ਟਰੀ ਟੀਮ ਲਾਪਤਾ ਹੋਏ ਮਲੇਸ਼ੀਆਈ ਜਹਾਜ਼ ਦੀ ਤਲਾਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਤੇ ਚੀਨ ਦੀਆਂ ਉਪਗ੍ਰਹਿ ਤਸਵੀਰਾਂ ਨੇ ਵੀ ਲਾਪਤਾ ਹਵਾਈ ਜਹਾਜ਼ ਦੇ ਦੱਖਣੀ ਹਿੰਦ ਮਹਾਂਸਾਗਰ 'ਚ ਹੀ ਹੋਣ ਦੀ ਗੱਲ ਕਹੀ ਸੀ। ਆਸਟ੍ਰੇਲੀਆਈ ਸਮੁੰਦਰੀ ਸੁਰੱਖਿਆ ਅਥਾਰਟੀ ਦੇ ਬੁਲਾਰੇ ਨੇ ਦੱਸਿਆ ਕਿ 8 ਹਵਾਈ ਜਹਾਜ਼ਾਂ ਤੋਂ ਇਲਾਵਾ ਚੀਨ ਤੇ ਜਪਾਨ ਦੇ ਦੋ-ਦੋ ਹਵਾਈ ਜਹਾਜ਼ ਇਸ ਖੇਤਰ 'ਚ ਤਾਇਨਾਤ ਕੀਤੇ ਗਏ ਹਨ। ਮਲੇਸ਼ੀਆ ਦੇ ਆਵਾਜਾਈ ਮੰਤਰਾਲੇ ਅਨੁਸਾਰ ਫਰਾਂਸੀਸੀ ਉਪਗ੍ਰਹਿ ਦੁਆਰਾ ਲਈਆਂ ਗਈਆਂ ਨਵੀਆਂ ਤਸਵੀਰਾਂ 'ਚ ਦੱਖਣੀ ਕੋਰੀਡੋਰ 'ਚ ਕੁਝ ਚੀਜ਼ਾਂ ਤੈਰਦੀਆਂ ਦਿਸ ਰਹੀਆਂ ਹਨ। ਬੀਤੇ ਇਕ ਹਫ਼ਤੇ 'ਚ ਤੀਜੀ ਵਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਲਾਪਤਾ ਹਵਾਈ ਜਹਾਜ਼ ਦਾ ਮਲਬਾ ਹੋਣ ਦੀ ਸੰਭਾਵਨਾ ਹੈ।
Sunday, 23 March 2014
ਇੰਡੀਅਨ ਮੁਜਾਹਦੀਨ ਦੇ ਚਾਰ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
ਨਵੀਂ ਦਿੱਲੀ, 23 ਮਾਰਚ (ਏਜੰਸੀਆਂ ਰਾਹੀਂ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦੇਸ਼ ਵਿਚ ਕਈ ਬੰਬ ਧਮਾਕਿਆਂ ਦੇ ਸਬੰਧ ਵਿਚ ਲੋੜੀਂਦੇ ਇਕ ਪਾਕਿਸਤਾਨੀ ਸਮੇਤ ਇੰਡੀਅਨ ਮੁਜਾਹਦੀਨ ਦੇ ਚਾਰ ਸ਼ੱਕੀ ਅੱਤਵਾਦੀਆਂ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਸਪੈਸ਼ਲ ਕਮਿਸ਼ਨਰ (ਵਿਸ਼ੇਸ਼ ਸੈੱਲ) ਐਸ. ਐਮ. ਸ੍ਰੀਵਾਸਤਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਚਾਰ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਚੋਂ ਇਕ ਦੀ ਪਛਾਣ ਵਕਸ ਵਜੋਂ ਹੋਈ ਹੈ। ਪਾਕਿਸਤਾਨੀ ਨਾਗਰਿਕ ਵਕਸ ਪੁਲਿਸ ਨੂੰ 12 ਜੁਲਾਈ 2012 ਨੂੰ ਮੁੰਬਈ ਦੇ ਜ਼ਵੇਰੀ ਬਾਜ਼ਾਰ ਵਿਖੇ ਲੜੀਵਾਰ ਧਮਾਕਿਆਂ ਸਮੇਤ ਦੇਸ਼ ਵਿਚ ਕਈ ਧਮਾਕਿਆਂ 'ਚ ਲੋੜੀਂਦਾ ਸੀ। ਸੂਤਰਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਸਾਰੇ ਅੱਤਵਾਦੀ ਰਾਜਸਥਾਨ ਵਿਚ ਜੋਧਪੁਰ ਤੋਂ ਆਪਣੀਆਂ ਸਰਗਰਮੀਆਂ ਚਲਾ ਰਹੇ ਸਨ ਅਤੇ ਉਨ੍ਹਾਂ ਦੀ ਲੋਕ ਸਭਾ ਚੋਣਾਂ ਦੌਰਾਨ ਵੱਡਾ ਹਮਲਾ ਕਰਨ ਦੀ ਯੋਜਨਾ ਸੀ। ਪੁਲਿਸ ਨੇ ਗ੍ਰਿਫਤਾਰ ਅੱਤਵਾਦੀਆਂ ਤੋਂ ਵੱਡੀ ਮਾਤਰਾ ਵਿਚ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ।
ਗ੍ਰਿਫ਼ਤਾਰੀ ਵੱਡੀ ਸਫਲਤਾ-ਸ਼ਿੰਦੇ
ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵਲੋਂ ਇੰਡੀਅਨ ਮੁਜਾਹਦੀਨ ਦੇ ਚਾਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਨੂੰ ਵੱਡੀ ਸਫਲਤਾ ਕਰਾਰ ਦਿੰਦਿਆਂ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ ਇਸ ਨਾਲ ਹੋਰ ਅੱਤਵਾਦੀਆਂ ਨੂੰ ਕਾਬੂ ਕਰਨ ਵਿਚ ਮਦਦ ਮਿਲੇਗੀ। ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਕਸ ਜਿਹੜਾ ਪਾਕਿਸਤਾਨੀ ਨਾਗਰਿਕ ਹੈ ਦੇਸ਼ ਵਿਚ ਵੱਖ ਵੱਖ ਅੱਤਵਾਦੀ ਹਮਲਿਆਂ ਲਈ ਲੋੜੀਂਦਾ ਸੀ ਅਤੇ ਅਸੀਂ ਉਸ ਦਾ ਪਿਛਲੇ 8-10 ਦਿਨ ਤੋਂ ਪਿੱਛਾ ਕਰ ਰਹੇ ਸੀ। ਵਕਸ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਸ਼ਿੰਦੇ ਨੇ ਕਿਹਾ ਕਿ ਜਦੋਂ ਸਮਾਂ ਆਵੇਗਾ ਤਾਂ ਅਸੀਂ ਇਸ ਬਾਰੇ ਖੁਲਾਸਾ ਕਰਾਂਗੇ। ਇਹ ਸਾਡੇ ਲਈ ਵੱਡੀ ਸਫਲਤਾ ਹੈ। ਅਸੀਂ ਉਸ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੀ ਗ੍ਰਿਫਤਾਰੀ ਬਹੁਤ ਮਹੱਤਵਪੂਰਣ ਹੈ। ਵਕਸ ਦੀ ਗ੍ਰਿਫਤਾਰੀ ਨਾਲ ਸਾਨੂੰ ਹੋਰ ਸੰਪਰਕਾਂ ਦਾ ਪਤਾ ਲਾਉਣ 'ਚ ਮਦਦ ਮਿਲੇਗੀ। ਅਸੀਂ ਦੋ-ਤਿੰਨ ਹੋਰ ਅੱਤਵਾਦੀਆਂ ਨੂੰ ਕਾਬੂ ਕਰਨ ਦੀ ਪ੍ਰਕਿਰਿਆ ਚੋਂ ਲੰਘ ਰਹੇ ਹਾਂ। ਜੇਕਰ ਉਹ ਉਸ ਮਾਮਲੇ ਦਾ ਜ਼ਿਕਰ ਕਰ ਦੇਣ ਜਿਸ ਵਿਚ ਉਹ ਸ਼ਾਮਿਲ ਸੀ, ਤਾਂ ਉਹ ਸਬੂਤ ਪੱਖੋਂ ਚੰਗੀ ਗੱਲ ਨਹੀਂ ਹੋਵੇਗੀ।
ਮੋਦੀ ਨੂੰ ਕੋਈ ਖ਼ਤਰਾ ਨਹੀਂ-ਸ਼ਿੰਦੇ
ਮੁੰਬਈ, 23 ਮਾਰਚ (ਪੀ. ਟੀ. ਆਈ.)-ਭਾਜਪਾ ਦੀਆਂ ਚਿੰਤਾਵਾਂ ਨੂੰ ਦੂਰ ਕਰਦਿਆਂ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਅੱਜ ਕਿਹਾ ਕਿ ਉਸ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਜਿੰਦਗੀ ਨੂੰ ਕੋਈ ਖਤਰਾ ਨਹੀਂ ਅਤੇ ਉਨ੍ਹਾਂ ਦੀ ਸੁਰੱਖਿਆ ਪਹਿਲਾਂ ਹੀ ਵਧਾਈ ਹੋਈ ਹੈ। ਗ੍ਰਹਿ ਮੰਤਰੀ ਸ਼ਿੰਦੇ ਨੇ ਮੋਦੀ ਸਮੇਤ ਭਾਜਪਾ ਨੇਤਾਵਾਂ ਨੂੰ ਸੰਭਾਵਤ ਖਤਰੇ ਬਾਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਜਪਾ ਨੇਤਾਵਾਂ ਦਾ ਇਕ ਵਫਦ ਉਨ੍ਹਾਂ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੇ ਵਫਦ ਮੈਂਬਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਪਟਨਾ ਵਿਚ ਹੋਏ ਬੰਬ ਧਮਾਕਿਆਂ ਪਿੱਛੋਂ ਉਨ੍ਹਾਂ ਖੁਦ ਹੀ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਸੁਰੱਖਿਆ ਦੇ ਸਾਰਿਆਂ ਲਈ ਇੰਤਜ਼ਾਮ ਕੀਤੇ ਹਨ ਭਾਵੇਂ ਉਹ ਭਾਜਪਾ, ਸਮਾਜਵਾਦੀ ਪਾਰਟੀ, ਬਸਪਾ ਜਾਂ ਕਾਂਗਰਸ ਦੇ ਨੇਤਾ ਹੋਣ। ਭਾਜਪਾ ਨੇਤਾ ਰਵੀ ਸ਼ੰਕਰ ਪ੍ਰਸਾਦ ਦੀ ਅਗਵਾਈ ਵਿਚ ਭਾਜਪਾ ਵਫਦ ਨੇ ਸ਼ੁਕਰਵਾਰ ਸ੍ਰੀ ਸ਼ਿੰਦੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਬਾਜਪਾ ਨੇਤਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਸੀ। ਸ੍ਰੀ ਪ੍ਰਸਾਦ ਨੇ ਕਿਹਾ ਸੀ ਕਿ ਕੁਝ ਤੱਤ ਹਨ ਜਿਹੜੇ ਚੋਣ ਪ੍ਰਕਿਰਿਆ ਵਿਚ ਰੁਕਾਵਟ ਪਾਉਣਾ ਚਾਹੁੰਦੇ ਹਨ।
ਕੈਪਟਨ 'ਤੇ ਜਵਾਬੀ ਹਮਲਾ-ਜੇਤਲੀ ਨੇ ਸੋਨੀਆ ਗਾਂਧੀ ਦੇ ਮੂਲ 'ਤੇ ਕੀਤਾ ਸਵਾਲ
ਨਵੀਂ ਦਿੱਲੀ, 23 ਮਾਰਚ (ਪੀ. ਟੀ. ਆਈ.)-ਭਾਜਪਾ ਨੇਤਾ ਅਰੁਨ ਜੇਤਲੀ ਨੇ ਕੈਪਟਨ ਅਰਦਿੰਰ ਸਿੰਘ ਵਲੋਂ ਉਨ੍ਹਾਂ ਨੂੰ ਬਾਹਰਲਾ ਵਿਅਕਤੀ ਕਹਿਣ ਲਈ ਅੱਜ ਉਨ੍ਹਾਂ 'ਤੇ ਜਵਾਬੀ ਹਮਲਾ ਕਰਦਿਆਂ ਕਾਂਗਰਸੀ ਨੇਤਾ ਨੂੰ ਪੁੱਛਿਆ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਿਹੜੇ ਸੂਬੇ ਨਾਲ ਸਬੰਧਤ ਹੈ? ਸ੍ਰੀ ਜੇਤਲੀ ਨੇ ਆਪਣੀ ਵੈੱਬਸਾਈਟ 'ਤੇ ਲਿਖਿਆ ਕਿ ਉਨ੍ਹਾਂ ਦੀਆਂ ਜੱਦੀ ਜੜ੍ਹਾਂ ਪੰਜਾਬ 'ਚ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਬਾਹਰਲਾ ਵਿਅਕਤੀ ਅਤੇ ਜਾਲ੍ਹੀ ਪੰਜਾਬੀ ਆਖਿਆ ਹੈ। ਉਨ੍ਹਾਂ ਕਿਹਾ ਕਿ ਉਹ ਇਹ ਦੱਸਣ ਦਾ ਕਸ਼ਟ ਕਰਨਗੇ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਕਿਹੜੇ ਸੂਬੇ ਨਾਲ ਸਬੰਧਤ ਹਨ। ਸ੍ਰੀ ਜੇਤਲੀ ਨੇ ਲਿਖਿਆ ਕਿ ਇਹ ਅਫਸੋਸ ਵਾਲੀ ਗੱਲ ਹੈ ਕਿ ਕੈਪਟਨ ਨੇ ਨਿੱਜੀ ਪੱਧਰ 'ਤੇ ਜਾ ਕੇ ਅਤੇ ਅਸਭਿਅਕ ਭਾਸ਼ਾ ਵਰਤੇ ਕੇ ਬਹਿਸ ਨੂੰ ਨੀਵੇਂ ਪੱਧਰ 'ਤੇ ਲੈ ਆਂਦਾ ਹੈ, ਉਨ੍ਹਾਂ ਖੁਦ ਨੂੰ ਉਸੇ ਤਰੀਕੇ ਨਾਲ ਮੁਕਾਬਲਾ ਮੁਕਾਬਲਾ ਕਰਨਾ ਚਾਹੀਦਾ ਹੈ, ਫਿਰ ਵੀ ਉਨ੍ਹਾਂ ਵਲੋਂ ਸਭਿਅਕ ਤਰੀਕੇ ਨਾਲ ਜਵਾਬ ਦੇਣਾ ਜ਼ਰੂਰੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਜੇਤਲੀ ਖਿਲਾਫ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਜੇ ਤਕ ਹਲਕੇ ਵਿਚ ਨਹੀਂ ਆਏ। ਭਾਜਪਾ ਆਗੂ ਨੇ ਇਹ ਵੀ ਕਿਹਾ ਕਿ ਉਹ ਚੋਣ ਜਿੱਤਣ ਪਿੱਛੋਂ ਆਪਣਾ ਦਫ਼ਤਰ ਤੇ ਰਿਹਾਇਸ਼ ਅੰਮ੍ਰਿਤਸਰ 'ਚ ਹੀ ਰੱਖਣਗੇ ਪਰ ਕੀ ਕੈਪਟਨ ਅੰਮ੍ਰਿਤਸਰ ਦੇ ਲੋਕਾਂ ਨੂੰ ਮਿਲਣਗੇ। ਪਿਛਲਾ ਤਜਰਬਾ ਦੱਸਦਾ ਹੈ ਕਿ ਉਨ੍ਹਾਂ ਤਕ ਕੇਵਲ ਆਮ ਲੋਕਾਂ ਦੀ ਹੀ ਨਹੀਂ ਸਗੋਂ ਉਨ੍ਹਾਂ ਦੇ ਮੰਤਰੀਆਂ ਸਮੇਤ ਉਨ੍ਹਾਂ ਦੀ ਆਪਣੀ ਪਾਰਟੀ ਦੇ ਨੇਤਾਵਾਂ ਦੀ ਵੀ ਪਹੁੰਚ ਨਹੀਂ ਸੀ। ਭਾਜਪਾ ਨੇਤਾ ਨੇ ਕਿਹਾ ਕਿ ਕੈਪਟਨ ਕੁਝ ਘੰਟੇ ਹੀ ਜਨਤਾ ਸਾਹਮਣੇ ਆਉਂਦੇ ਹਨ, ਉਂਜ ਉਨ੍ਹਾਂ ਦਾ ਮਹਿਲ ਤਾਂ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੀ ਰਹਿੰਦਾ ਹੈ। ਸ੍ਰੀ ਜੇਤਲੀ ਕੈਪਟਨ ਦੀ ਇਸ ਟਿੱਪਣੀ ਦਾ ਜਵਾਬ ਦੇ ਰਹੇ ਸਨ ਕਿ ਜਿੱਤਣ ਤੋਂ ਬਾਅਦ ਕੀ ਜੇਤਲੀ ਅੰਮ੍ਰਿਤਸਰ ਰਹਿਣਗੇ।
Saturday, 22 March 2014
ਲਾਪਤਾ ਜਹਾਜ਼ ਦੀ ਖੋਜ 'ਚ ਅਮਰੀਕਾ ਦੇ ਲੱਖਾਂ ਡਾਲਰ ਖਰਚ
ਵਾਸ਼ਿੰਗਟਨ, 22 ਮਾਰਚ (ਏਜੰਸੀ) - ਦੁਨੀਆ ਲਈ ਪਹੇਲੀ ਬਣ ਚੁੱਕੇ ਮਲੇਸ਼ੀਆ ਦੇ ਲਾਪਤਾ ਜਹਾਜ਼ ਦੀ ਤਲਾਸ਼ 'ਚ ਇਕੱਲਾ ਅਮਰੀਕਾ ਹੁਣ ਤੱਕ 25 ਲੱਖ ਡਾਲਰ ਖਰਚ ਕਰ ਚੁੱਕਾ ਹੈ। ਅਮਰੀਕੀ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਉਸਨੇ ਕੁਲ 40 ਲੱਖ ਅਮਰੀਕੀ ਡਾਲਰ ਇਸ ਮੁਹਿੰਮ 'ਤੇ ਖਰਚ ਕਰਨ ਲਈ ਵੱਖਰੇ ਰੱਖੇ ਹੋਏ ਸੀ, ਜਿਸ 'ਚ ਹੁਣ ਵੀ ਲੱਗਭੱਗ 15 ਲੱਖ ਡਾਲਰ ਬਚੇ ਹੋਏ ਹਨ। ਪੈਂਟਾਗਨ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਅਗਲੀ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਤਲਾਸ਼ੀ ਮੁਹਿੰਮ ਜਾਰੀ ਰੱਖੀ ਜਾ ਸਕੇਗੀ।
ਪਾਕਿਸਤਾਨ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਦੇ 13 ਮੈਂਬਰੀ ਵਫ਼ਦ ਵੱਲੋਂ ਪੀ. ਏ. ਯੂ ਲੁਧਿਆਣਾ ਦਾ ਦੌਰਾ
ਲੁਧਿਆਣਾ, 22 ਮਾਰਚ (ਏਜੰਸੀ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਰਤ 'ਚ ਹੋਣ ਵਾਲੀ ਕੌਮਾਤਰੀ ਕਾਨਫ਼ਰੰਸ 'ਚ ਹਿੱਸਾ ਲੈਣ ਆਏ ਪਾਕਿਸਤਾਨ ਪੰਜਾਬ ਦੇ ਫੈਸਲਾਬਾਦ ਸ਼ਹਿਰ 'ਚ ਸਥਿਤ ਖੇਤੀਬਾੜੀ ਯੂਨੀਵਰਸਿਟੀ ਦੇ 13 ਮੈਂਬਰੀ ਵਫ਼ਦ ਦਾ ਪੀ. ਏ. ਯੂ ਦੇ ਪ੍ਰਬੰਧਕਾਂ ਨੇ ਭਰਵਾਂ ਸੁਵਾਗਤ ਕਰਨ ਤੋਂ ਬਾਅਦ ਦੋਵੇਂ ਮੁਲਕਾਂ ਦੇ ਪੰਜਾਬੀਆਂ ਨੇ ਇਕ ਦੂਸਰੇ ਨਾਲ ਅਪਣੱਤ ਭਰੇ ਵਰਤਾਰੇ ਨਾਲ ਮੁਲਾਕਾਤ ਕੀਤੀ। ਪਾਕਿਸਤਾਨ ਖੇਤੀਬਾੜੀ ਯੂਨੀਵਰਸਿਟੀ ਦੇ 13 ਮੈਂਬਰੀ ਵਫ਼ਦ ਦੀ ਅਗਵਾਈ ਯੂਨੀਵਰਸਿਟੀ ਦੇ ਫ਼ਸਲ ਸੁਧਾਰ ਵਿਭਾਗ ਦੇ ਚੇਅਰਮੈਨ ਡਾ. ਸ਼ਹਿਜ਼ਾਦ ਐਮ. ਏ ਬੱਤਰਾ ਨੇ ਕੀਤੀ, ਜਦਕਿ ਵਫ਼ਦ 'ਚ ਬੌਟਨੀ ਵਿਭਾਗ ਦੇ ਚੇਅਰਮੈਨ ਡਾ. ਅਬਦੁਲ ਵਾਹਿਦ, ਐਗਰੋਨੌਮੀ ਵਿਾਗ ਦੇ ਸਾਬਕਾ ਪ੍ਰੋ. ਡਾ. ਜ਼ਾਹਿਦ ਚੀਮਾ, ਬੌਟਨੀ ਵਿਭਾਗ ਦੇ ਪ੍ਰੋ. ਫ਼ਾਰੁਖ ਜਾਵੇਦ, ਪ੍ਰੋ .ਹਾਫਿਜ਼ ਉਰ ਰਹਿਮਾਨ ਤੋਂ ਇਲਾਵਾ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਲੇ 8 ਵਿਦਿਆਰਥੀ ਸ਼ਾਮਿਲ ਸਨ। ਆਪਣੇ ਸੰਬੋਧਨ 'ਚ ਡਾ. ਸ਼ਹਿਜ਼ਾਦ ਨੇ ਕਿਹਾ ਕਿ ਭਾਰਤੀ ਪੰਜਾਬ ਦੀ ਯੂਨੀਵਰਸਿਟੀ ਪਾਕਿਸਤਾਨ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਨਾਲੋਂ ਕਈ ਖੇਤਰਾਂ 'ਚ ਅੱਗੇ ਹੈ ਤੇ ਕਈ ਖੇਤਰਾਂ 'ਚ ਸਾਡੀ ਖੇਤੀਬਾੜੀ ਯੂਨੀਵਰਸਿਟੀ ਨੇ ਚੰਗੇਰੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਪੰਜਾਬਾਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਆਪਸ 'ਚ ਸਾਂਝ ਬਣਾ ਕੇ ਚੱਲਣ ਲਈ ਉਪਰਾਲਾ ਕਰਨ, ਤਾਂ ਸਮੂਹਿਕ ਤੌਰ 'ਤੇ ਖੋਜਾਂ ਤੇ ਜਿਣਸਾਂ ਦੀਆਂ ਨਵੀਆਂ ਕਿਸਮਾਂ ਤਿਆਰ ਕਰਨ ਤੇ ਪੁਰਾਣੀਆਂ 'ਚ ਸੁਧਾਰ ਕਰਨ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਸਕਦੇ ਹਨ।
ਭ੍ਰਿਸ਼ਟਾਚਾਰ ਮੁਕਤ ਭਾਰਤ ਲਈ ਕਾਂਗਰਸ ਤੇ ਭਾਜਪਾ ਨੂੰ ਸੱਤਾ 'ਚ ਆਉਣ ਤੋਂ ਰੋਕਣਾ ਪਵੇਗਾ: ਅਰਵਿੰਦ ਕੇਜਰੀਵਾਲ
ਫਰੀਦਾਬਾਦ 22 ਮਾਰਚ (ਏਜੰਸੀ)-ਹਰਿਆਣਾ 'ਚ ਦੋ ਦਿਨਾ ਰੋਡ ਸ਼ੋਅ ਦੀ ਸ਼ੁਰੂਆਤ ਕਰਦਿਆਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਾਂਗਰਸ ਤੇ ਭਾਜਪਾ ਉਪਰ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ 'ਚੋਂ ਕੋਈ ਵੀ ਸੱਤਾ 'ਚ ਆਈ ਤਾਂ ਗੈਸ ਦੀਆਂ ਕੀਮਤਾਂ ਕਈ ਗੁਣਾਂ ਵੱਧ ਜਾਣਗੀਆਂ। ਉਨ੍ਹਾਂ ਕਿਹਾ ਕਿ ਪਹਿਲੀ ਅਪ੍ਰੈਲ ਤੋਂ ਗੈਸ ਕੀਮਤਾਂ ਵਧਾਉਣ ਦੀ ਕੇਂਦਰ ਸਰਕਾਰ ਨੂੰ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕੁਝ ਮੀਡੀਆ ਰਿਪੋਰਟਾਂ 'ਚ ਚੋਣ ਕਮਿਸ਼ਨ ਵੱਲੋਂ ਮੇਰੀ ਸ਼ਕਾਇਤ ਦਾ ਨੋਟਿਸ ਲੈਣ ਦਾ ਜਿਕਰ ਕੀਤਾ ਗਿਆ ਹੈ। ਮੈਂ ਇਸ ਵਾਸਤੇ ਚੋਣ ਕਮਿਸ਼ਨ ਦਾ ਧੰਨਵਾਦੀ ਹਾਂ ਤੇ ਮੈਨੂੰ ਆਸ ਹੈ ਕਿ ਚੋਣ ਕਮਿਸ਼ਨ ਕੇਂਦਰ ਨੂੰ ਗੈਸ ਦੀਆਂ ਕੀਮਤਾਂ ਵਧਾਉਣ ਦੀ ਇਜਾਜਤ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਨਿਰਣਾ ਲੈਣ ਕਿ ਉਨ੍ਹਾਂ ਨੇ ਕਿਸ ਨੂੰ ਵੋਟ ਦੇਣੀ ਹੈ ਕਿਉਂਕਿ ਜੇਕਰ ਯੂ.ਪੀ.ਏ ਜਾਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁੱਦੇ ਲਈ ਉਮੀਦਵਾਰ ਨਰਿੰਦਰ ਮੋਦੀ ਸੱਤਾ 'ਚ ਆਏ ਤਾਂ ਉਹ ਮੁਕੇਸ਼ ਅੰਬਾਨੀ ਨੂੰ ਹੀ ਫਾਇਦਾ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ ਤਾਂ ਕਾਂਗਰਸ ਤੇ ਮੋਦੀ ਨੂੰ ਸੱਤਾ 'ਚ ਆਉਣ ਤੋਂ ਰੋਕਣਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਦੇਸ਼ ਦੇ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਮੋਦੀ ਵਿਕਾਸ ਦੇ ਮੁੱਦੇ 'ਤੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਜਦ ਕਿ ਗੁਜਰਾਤ 'ਚ ਵਿਕਾਸ ਨਾਂ ਦੀ ਕੋਈ ਚੀਜ ਨਹੀਂ ਹੈ।
Friday, 21 March 2014
ਭਾਜਪਾ ਨੇ ਕੱਟਿਆ ਜਸਵੰਤ ਸਿੰਘ ਦਾ ਟਿਕਟ
ਨਵੀਂ ਦਿੱਲੀ, 21 ਮਾਰਚ (ਪੀ. ਟੀ. ਆਈ.)-ਅੱਜ ਭਾਜਪਾ ਨੇ ਬਜੁਰਗ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਨੇੜੇ ਸਮਝੇ ਜਾਂਦੇ ਸੀਨੀਅਰ ਆਗੂ ਜਸਵੰਤ ਸਿੰਘ ਦੀ ਘੁਰਕੀ ਦੀ ਫੂਕ ਕੱਢਦਿਆਂ ਉਨ੍ਹਾਂ ਨੂੰ ਰਾਜਸਥਾਨ ਤੋਂ ਲੋਕ ਸਭਾ ਚੋਣਾਂ ਲਈ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਬਾੜਮੇਰ ਹਲਕੇ ਜਿਥੋਂ ਜਸਵੰਤ ਸਿੰਘ ਚੋਣ ਲੜਨਾ ਚਾਹੁੰਦੇ ਸਨ ਤੋਂ ਕਰਨਲ ਸੋਨਾਰਾਮ ਚੌਧਰੀ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਇਕ ਦਿਨ ਪਹਿਲਾਂ ਹੀ ਭਾਜਪਾ ਨੇ ਆਪਣੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਉਨ੍ਹਾਂ ਦੀ ਇੱਛਾ ਦੇ ਉਲਟ ਗੁਜਰਾਤ ਵਿਚ ਗਾਂਧੀਨਗਰ ਤੋਂ ਲੜਨ ਲਈ ਮਜਬੂਰ ਕਰ ਦਿੱਤਾ ਸੀ। ਸ੍ਰੀ ਅਡਵਾਨੀ ਮੱਧ ਪ੍ਰਦੇਸ਼ ਵਿਚ ਭੋਪਾਲ ਤੋਂ ਚੋਣ ਲੜਨੀ ਚਾਹੁੰਦੇ ਸਨ। ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਸ੍ਰੀ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ ਪਰ ਇਸ ਕਿਆਫੇ ਦੀ ਅਜੇ ਪੁਸ਼ਟੀ ਨਹੀਂ ਹੋਈ। ਚੌਧਰੀ ਹਾਲ ਹੀ ਵਿਚ ਦਲਬਦਲੀ ਕਰਕੇ ਕਾਂਗਰਸ ਤੋਂ ਭਾਜਪਾ 'ਚ ਸ਼ਾਮਿਲ ਹੋਏ ਸਨ। 76 ਸਾਲਾ ਸਿੰਘ ਜਿਹੜੇ ਮੌਜੂਦਾ ਸਮੇਂ ਦਾਰਜੀਲਿੰਗ ਤੋਂ ਲੋਕ ਸਭਾ ਦੇ ਮੈਂਬਰ ਹਨ ਨੇ ਇਹ ਕਹਿੰਦੇ ਹੋਏ ਬਾੜਮੇਰ ਤੋਂ ਟਿਕਟ ਦੀ ਮੰਗ ਕੀਤੀ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ ਅਤੇ ਉਹ ਇਸ ਨੂੰ ਆਪਣੇ ਜੱਦੀ ਹਲਕੇ ਤੋਂ ਲੜਨੀ ਚਾਹੁੰਦੇ ਹਨ।
'ਆਪ' ਨੇ ਦੋ ਆਗੂਆਂ ਨੂੰ ਪਾਰਟੀ 'ਚੋਂ ਕੱਢਿਆ
ਨਵੀਂ ਦਿੱਲੀ 21 ਮਾਰਚ (ਉਪਮਾ ਡਾਗਾ ਪਾਰਥ)-ਆਪਣੇ ਅਹੁੱਦੇਦਾਰਾਂ ਨੂੰ ਸਖਤ ਸੁਨੇਹਾ ਦਿੰਦਿਆਂ ਆਮ ਆਦਮੀ ਪਾਰਟੀ ਨੇ ਟਿਕਟ ਦਿਵਾਉਣ ਲਈ ਪੈਸੇ ਮੰਗਣ ਦੇ ਦੋਸ਼ਾਂ ਤਹਿਤ ਉਤਰ ਪ੍ਰਦੇਸ਼ ਦੇ ਦੋ ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਆਪਣੀ ਤਿਲਕ ਲੇਨ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਵਧ ਜ਼ੋਨ ਦੇ ਕਨਵੀਨਰ ਅਰੁਨਾ ਸਿੰਘ ਤੇ ਹਰਦੋਈ ਦੇ ਖਜਾਨਚੀ ਅਸ਼ੋਕ ਕੁਮਾਰ ਨੂੰ ਪਾਰਟੀ ਵਿਚੋਂ ਕੱਢਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਵਿਰੁੱਧ ਦਿਤੇ ਗਏ ਸਬੂਤ ਸੱਚੇ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪੈਸੇ ਲੈ ਕੇ ਟਿਕਟ ਨਹੀਂ ਦੇ ਰਹੀ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪਾਰਟੀ ਨੂੰ 40 ਕਰੋੜ ਰੁਪਏ ਤੋਂ ਜ਼ਿਆਦਾ ਚੰਦਾ ਮਿਲਣ ਦੀ ਗੱਲ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪਾਰਟੀ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਰੱਖਣਾ ਹੈ। ਕੇਜਰੀਵਾਲ ਨੇ ਪਾਰਟੀ ਦੀ ਯੁਵਾ ਆਗੂ ਤੇ ਸਾਬਕਾ ਮੰਤਰੀ ਰਾਖੀ ਬਿਡਲਾ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ'ਚ ਅਸੀਂ ਪੂਰੀ ਜਾਂਚ ਕਰਵਾਈ ਹੈ ਜਿਸ ਤੋਂ ਇਹ ਪਤਾ ਲੱਗਾ ਹੈ ਕਿ ਰਾਖੀ ਬਿਡਲਾ 'ਤੇ ਲਗਾਏ ਗਏ ਦੋਸ਼ ਬਿਲਕੁਲ ਗਲਤ ਹਨ। ਦੱਸਣਯੋਗ ਹੈ ਕਿ ਪਾਰਟੀ ਦੇ ਇਕ ਹੋਰ ਆਗੂ ਮਹੇਂਦਰ ਸਿੰਘ ਨੇ ਰਾਖੀ ਬਿਡਲਾ 'ਤੇ ਪਾਰਟੀ ਦਫ਼ਤਰ ਲਈ 7 ਲੱਖ ਰੁਪਏ ਮੰਗਣ ਦਾ ਦੋਸ਼ ਲਾਇਆ ਸੀ।
Thursday, 20 March 2014
ਲੁਧਿਆਣਾ ਤੋਂ ਮਨੀਸ਼ ਤਿਵਾੜੀ ਨੂੰ ਹਰੀ ਝੰਡੀ
ਲੁਧਿਆਣਾ, 19 ਮਾਰਚ -ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਕਾਂਗਰਸ ਹਾਈਕਮਾਨ ਨੇ ਹਰੀ ਝੰਡੀ ਦੇ ਦਿੱਤੀ ਹੈ ਅਤੇ ਉਹ 22 ਮਾਰਚ ਨੂੰ ਲੁਧਿਆਣਾ ਪੁੱਜ ਕੇ ਆਪਣੀ ਚੋਣ ਮੁਹਿੰਮ ਸ਼ੁਰੂ ਕਰਨਗੇ | ਦਿੱਲੀ ਤੋਂ ਗੱਲਬਾਤ ਕਰਦਿਆਂ ਸ੍ਰੀ ਤਿਵਾੜੀ ਨੇ ਦੱਸਿਆ ਕਿ ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਜਲਦੀ ਹੀ ਲੁਧਿਆਣਾ ਆ ਕੇ ਲੋਕ ਸਭਾ ਹਲਕੇ ਅੰਦਰ ਚੋਣ ਪ੍ਰਚਾਰ ਮੁੰਹਿਮ ਸ਼ੁਰੂ ਕਰ ਦੇਣਗੇ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਲੁਧਿਆਣਾ ਵਾਸੀਆਂ ਦੇ ਭਰਪੂਰ ਪਿਆਰ ਤੇ ਸਹਿਯੋਗ ਸਦਕਾ ਇਤਿਹਾਸਕ ਤੇ ਰਿਕਾਰਡ ਤੋੜ ਜਿੱਤ ਹਾਸਲ ਕਰਨਗੇ ਕਿਉਂਕਿ ਲੋਕ ਅਕਾਲੀ-ਭਾਜਪਾ ਸਰਕਾਰ ਦੇ ਝੂਠੇ ਦਾਅਵਿਆਂ ਅਤੇ ਫੋਕੇ ਵਾਅਦਿਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਕਾਂਗਰਸ ਪਾਰਟੀ ਵੱਲ ਦੇਖ ਰਹੇ ਹਨ | ਸ੍ਰੀ ਤਿਵਾੜੀ ਸਰੀਰਕ ਟੈਸਟਾਂ ਲਈ ਮੈਕਸ ਹਸਪਤਾਲ ਵਿਖੇ ਭਰਤੀ ਹੋਏ ਸਨ ਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਬੀਤੀ ਰਾਤ ਉਨ੍ਹਾਂ ਨੇ ਕਾਂਗਰਸ ਹਾਈਕਮਾਨ ਦੇ ਕਈ ਆਗੂਆਂ ਨਾਲ ਮੁਲਾਕਾਤ ਕਰਕੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨ ਬਾਰੇ ਆਪਣੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਸੀ, ਜਿਸ 'ਤੇ ਹਾਈਕਮਾਨ ਨੇ ਉਨ੍ਹਾਂ ਨੂੰ ਹਰੀ ਝੰਡੀ ਦਿੰਦਿਆਂ ਚੋਣ ਮੁਹਿੰਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ | ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸ੍ਰੀ ਪਵਨ ਦੀਵਾਨ ਨੇ ਦੱਸਿਆ ਕਿ ਸ੍ਰੀ ਤਿਵਾੜੀ 22 ਮਾਰਚ ਨੂੰ ਲੁਧਿਆਣਾ ਪੱੁਜਣਗੇ ਅਤੇ ਕਾਂਗਰਸ ਭਵਨ ਵਿਖੇ ਵਰਕਰਾਂ ਦੀ ਮੀਟਿੰਗ ਪਿੱਛੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰਨਗੇ | ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਮਨਿੰਦਰਪਾਲ ਸਿੰਘ ਟੀਟੂ ਨੇ ਸ੍ਰੀ ਤਿਵਾੜੀ ਦੇ ਮੈਦਾਨ ਵਿਚ ਨਿਤਰਣ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਤਿਵਾੜੀ ਨੂੰ ਹਰੀ ਝੰਡੀ ਮਿਲਣ ਨਾਲ ਵਰਕਰਾਂ ਵਿਚ ਭਾਰੀ ਖੁਸ਼ੀ ਦੀ ਲਹਿਰ ਦੌੜ ਗਈ ਹੈ | ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਪਵਨ ਦੀਵਾਨ, ਸਾਬਕਾ ਸਕੱਤਰ ਗੁਰਮੇਲ ਸਿੰਘ ਪਹਿਲਵਾਨ, ਫਿਲਮ ਸੈਂਸਰ ਬੋਰਡ ਦੇ ਮੈਂਬਰ ਗੁਰਸਿਮਰਨ ਸਿੰਘ ਮੰਡ, ਸੰਨੀ ਕੈਂਥ, ਰੋਹਿਤ ਪਾਹਵਾ, ਰਾਜੀਵ ਰਾਜਾ, ਡਾ: ਜਸਵਿੰਦਰ ਸਿੰਘ, ਕੰਵਰਦੀਪ ਸਿੰਘ ਪੱਪੀ ਬਲਾਕ ਪ੍ਰਧਾਨ, ਜੋਗਿੰਦਰ ਸਿੰਘ ਜੰਗੀ, ਅਕਸ਼ੈ ਭਨੋਟ, ਬਲਜਿੰਦਰ ਸਿੰਘ ਬੰਟੀ ਬਲਾਕ ਪ੍ਰਧਾਨ, ਸੰਜੇ ਸ਼ਰਮਾ ਬਲਾਕ ਪ੍ਰਧਾਨ ਅਤੇ ਰਾਕੇਸ਼ ਸ਼ਰਮਾ ਬਲਾਕ ਪ੍ਰਧਾਨ ਆਦਿ ਨੇ ਕਿਹਾ ਹੈ ਕਿ ਸ੍ਰੀ ਤਿਵਾੜੀ ਦੇ ਚੋਣ ਲੜਨ ਦੇ ਫੈਸਲੇ ਨਾਲ ਕਾਂਗਰਸੀ ਵਰਕਰਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ |
ਅੰਮ੍ਰਿਤਸਰ ਤੋਂ ਸਥਾਨਕ ਉਮੀਦਵਾਰ ਬਣਾਉਣਾ ਉੱਚਿਤ-ਕੈਪਟਨ
ਚੰਡੀਗੜ੍ਹ, 20 ਮਾਰਚ (ਪੀ. ਟੀ. ਆਈ.)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਦੇ ਮੁਕਾਬਲੇ ਕਾਂਗਰਸ ਦਾ ਸਥਾਨਕ ਉਮੀਦਵਾਰ ਬਿਹਤਰ ਰਹੇਗਾ। ਅੱਜ ਇਥੇ ਜਾਰੀ ਇਕ ਬਿਆਨ 'ਚ ਕੈਪਟਨ ਨੇ ਕਿਹਾ ਕਿ ਉਹ ਬਾਹਰਲੇ ਸ਼ਹਿਰ ਤੋਂ ਹੋਣ ਕਾਰਨ ਅੰਮ੍ਰਿਤਸਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਰੱਖਦੇ ਅਤੇ ਨਾ ਹੀ ਉਹ ਉਥੇ ਲੋੜੀਂਦਾ ਸਮਾਂ ਹੀ ਦੇ ਸਕਦੇ ਹਨ। ਪ੍ਰਾਪਤ ਰਿਪੋਰਟਾਂ ਅਨੁਸਾਰ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਲੀਡਰਸ਼ਿਪ ਨੂੰ ਦੱਸਿਆ ਸੀ ਕਿ ਅਕਾਲੀ-ਭਾਜਪਾ ਗਠਜੋੜ ਦੇ ਅਰੁਣ ਜੇਤਲੀ, ਜਿਨ੍ਹਾਂ ਨੂੰ ਮੌਜੂਦਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਥਾਂ ਇਹ ਸੀਟ ਦਿੱਤੀ ਗਈ ਹੈ, ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਤਕੜੇ ਉਮੀਦਵਾਰ ਹੋ ਸਕਦੇ ਹਨ। ਕੈਪਟਨ ਨੇ ਕਿਹਾ ਕਿ ਬੇੱਸ਼ਕ ਉਹ ਇਥੋਂ ਚੋਣ ਲੜ ਸਕਦੇ ਹਨ ਅਤੇ ਜਿੱਤ ਵੀ ਸਨ ਪ੍ਰੰਤੂ ਉਹ ਇਥੋਂ ਦੇ ਲੋਕਾਂ ਨਾਲ ਪੂਰਾ ਇਨਸਾਫ ਨਹੀਂ ਕਰ ਸਕਦੇ ਜੋ ਇਕ ਸਥਾਨਿਕ ਆਗੂ ਕਰ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ 3 ਹਫਤੇ ਪਹਿਲਾਂ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਤਾਂ ਉਨ੍ਹਾਂ ਨੇ ਬਠਿੰਡਾ ਜਾਂ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ। ਪ੍ਰੰਤੂ ਆਪਣੀ ਪਤਨੀ ਪ੍ਰਨੀਤ ਕੌਰ ਵੱਲੋਂ ਪਟਿਆਲਾ ਦੀ ਸੀਟ ਲੜੇ ਜਾਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਨੂੰ ਹੋਰ ਸੀਟ ਲੜੇ ਜਾਣ ਤੋਂ ਅਸਮਰੱਥਾ ਦੱਸੀ ਸੀ। ਇਸ ਦੇ ਨਾਲ ਹੀ ਇਹ ਵੀ ਦੱਸਿਆ ਸੀ ਕਿ ਕਿਉਂਕਿ ਸੂਬੇ ਦੀਆਂ ਹੋਰ ਸੀਟਾਂ ਲਈ ਵੀ ਉਨ੍ਹਾਂ ਨੇ ਪ੍ਰਚਾਰ ਕਰਨਾ ਹੈ ਇਸ ਲਈ ਅੰਮ੍ਰਿਤਸਰ ਦੀ ਸੀਟ ਲੜਨਾ ਨਾਮੁਮਕਿਨ ਹੈ। ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕਾਂਗਰਸ ਕੋਲ ਅੰਮ੍ਰਿਤਸਰ 'ਚ ਹੀ ਅਜਿਹੇ ਤਕੜੇ ਉਮੀਦਵਾਰ ਹਨ ਜੋ ਅਕਾਲੀ-ਭਾਜਪਾ ਉਮੀਦਵਾਰ ਨੂੰ ਹਾਰ ਦੇਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਿ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਦੇ ਇਲਾਕੇ 'ਚ ਦਰਸ਼ਨ ਦੁਰਲੱਭ ਰਹੇ ਇਸ ਤਰ੍ਹਾਂ ਹੀ ਜੇਕਰ ਅਰੁਣ ਜੇਤਲੀ ਜਿੱਤ ਵੀ ਜਾਣ ਤਾਂ ਉਹ ਵੀ ਦਿੱਲੀ ਦੇ ਹਿੱਤਾਂ ਨੂੰ ਛੱਡ ਕੇ ਅੰਮ੍ਰਿਤਸਰ ਨਜ਼ਰ ਨਹੀਂ ਆਉਣਗੇ।
ਮੁੰਬਈ ਸ਼ਕਤੀ ਮਿੱਲ ਸਮੂਹਿਕ ਜਬਰ ਜਨਾਹ ਮਾਮਲੇ ਦੇ ਸਾਰੇ ਮੁਲਜ਼ਮ ਦੋਸ਼ੀ ਕਰਾਰ
(ਏਜੰਸੀ)-ਅਦਾਲਤ ਨੇ ਪਿਛਲੇ ਸਾਲ ਸ਼ਕਤੀ ਮਿੱਲ ਪਰਿਸਰ ਵਿਚ ਦੋ ਔਰਤਾਂ ਨਾਲ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲਿਆਂ ਵਿਚ ਅੱਜ 5 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਦੋਸ਼ੀਆਂ ਦੀ ਸਜ਼ਾ ਦੇ ਸਬੰਧ ਵਿਚ ਸ਼ੁੱਕਰਵਾਰ ਨੂੰ ਆਪਣਾ ਫ਼ੈਸਲਾ ਸੁਣਾਏਗੀ। ਦੋਵਾਂ ਮਾਮਲਿਆਂ ਵਿਚ ਦੋ ਨਾਬਾਲਿਗਾਂ ਸਮੇਤ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ 3 ਦੋਸ਼ੀ ਦੋਵਾਂ ਮਾਮਲਿਆਂ ਵਿਚ ਸ਼ਾਮਿਲ ਹਨ। ਅਦਾਲਤ ਦੀ ਮੁੱਖ ਜੱਜ ਸ਼ਾਲਿਨੀ ਫਣਸਲਕਰ ਜੋਸ਼ੀ ਨੇ ਵਿਜੇ ਜਾਘਵ (19), ਮੁਹੰਮਦ ਕਾਸਿਮ ਸ਼ੇਖ (21) ਤੇ ਮੁਹੰਮਦ ਅੰਸਾਰੀ (28) ਨੂੰ ਦੋਵਾਂ ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਅਦਾਲਤ ਨੇ ਸਿਰਾਜ ਖਾਨ ਨੂੰ 22 ਅਗਸਤ ਨੂੰ ਸ਼ਕਤੀ ਮਿੱਲ ਪਰਿਸਰ ਵਿਚ ਹੋਏ ਫੋਟੋ ਪੱਤਰਕਾਰ ਦੇ ਸਮੂਹਿਕ ਜਬਰ ਜਨਾਹ ਮਾਮਲੇ ਵਿਚ ਅਤੇ ਮੁਹੰਮਦ ਅਸ਼ਫਾਕ ਸ਼ੇਖ (26) ਨੂੰ ਪਿਛਲੇ ਸਾਲ 31 ਜੁਲਾਈ ਨੂੰ ਇਸੇ ਪਰਿਸਰ ਵਿਚ ਹੋਏ ਟੈਲੀਫੋਨ ਆਪਰੇਟਰ ਦੇ ਜਬਰ ਜਨਾਹ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ। ਦੋ ਨਾਬਾਲਗ ਦੋਸ਼ੀਆਂ ਦੇ ਮਾਮਲੇ ਦੀ ਸੁਣਵਾਈ ਕਿਸ਼ੋਰਾਂ ਬਾਰੇ ਨਿਆਂ ਬੋਰਡ ਕਰ ਰਿਹਾ ਹੈ। ਇਕ ਨਾਬਾਲਿਗ ਫੋਟੋ ਪੱਤਰਕਾਰ ਤੇ ਦੂਸਰਾ ਨਾਬਾਲਿਗ ਟੈਲੀਫੋਨ ਆਪਰੇਟਰ ਦੇ ਜਬਰ ਜਨਾਹ ਦੇ ਮਾਮਲੇ ਵਿਚ ਦੋਸ਼ੀ ਹਨ। ਅਦਾਲਤ ਨੇ 5 ਲੋਕਾਂ ਨੂੰ ਅੱਜ ਸਮੂਹਿਕ ਜਬਰ ਜਨਾਹ ਸਾਜ਼ਿਸ਼ ਰਚਣ, ਗੈਰ-ਕੁਦਰਤੀ ਯੋਨ ਸਬੰਧਾਂ ਦੇ ਇਲਾਵਾ ਸੂਚਨਾ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ। ਅਦਾਲਤ ਵਿਚ ਮੌਜੂਦਾ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਆਰ. ਆਰ. ਪਾਟਿਲ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਕਤ ਮਾਮਲਿਆਂ ਦੀ ਜਲਦ ਤੋਂ ਜਲਦ ਸੁਣਵਾਈ ਕੀਤੀ ਗਈ ਤੇ ਪੀੜਤਾਂ ਨੂੰ ਨਿਆਂ ਮਿਲ ਗਿਆ ਹੈ। ਉਮੀਦ ਹੈ ਕਿ ਇਸ ਫ਼ੈਸਲੇ ਨਾਲ ਹੁਣ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਜ਼ਿਕਰਯੋਗ ਹੈ ਕਿ ਅਦਾਲਤ ਦਾ ਫ਼ੈਸਲਾ 6 ਮਹੀਨਿਆਂ ਵਿਚ ਆ ਗਿਆ ਹੈ। ਦੋਵਾਂ ਮਾਮਲਿਆਂ ਵਿਚ ਕੁੱਲ 80 ਗਵਾਹ ਭੁਗਤੇ।
ਪਾਕਿਸਤਾਨ ਨੂੰ ਪਤਾ ਸੀ ਕਿ ਲਾਦੇਨ ਉਥੇ ਹੈ-ਅਮਰੀਕਾ
ਵਾਸ਼ਿੰਗਟਨ, 20 ਮਾਰਚ (ਏਜੰਸੀ)- ਵਾਈਟ ਹਾਊਸ ਨੇ ਕਿਹਾ ਹੈ ਕਿ ਉਸ ਨੂੰ ਇਸ ਗੱਲ 'ਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਵਿਖਾਈ ਨਹੀਂ ਦਿੰਦਾ ਕਿ ਪਾਕਿਸਤਾਨ ਸਰਕਾਰ 'ਚ ਉੱਚ ਦਰਜੇ ਦਾ ਕੋਈ ਅਧਿਕਾਰੀ ਓਸਾਮਾ ਬਿਨ ਲਾਦੇਨ ਦੀ ਮੌਜੂਦਗੀ ਦੇ ਬਾਰੇ 'ਚ ਜਾਣਦਾ ਸੀ। ਇਕ ਮੁੱਖ ਅਮਰੀਕੀ ਸਮਾਚਾਰ ਪੱਤਰ ਨੇ ਦਾਅਵਾ ਕੀਤਾ ਸੀ ਕਿ ਆਈ. ਐਸ. ਆਈ. ਪਾਕਿਸਤਾਨ 'ਚ ਅਲਕਾਇਦਾ ਨੇਤਾ ਦੀ ਮੌਜੂਦਗੀ ਬਾਰੇ ਜਾਣੂ ਸੀ ਪਰ ਇਸ ਦਾਅਵੇ ਦੇ ਇਕ ਦਿਨ ਬਾਅਦ ਕੱਲ ਵਾਈਟ ਹਾਊਸ ਨੇ ਇਸ ਮਾਮਲੇ 'ਤੇ ਆਪਣੇ ਪੁਰਾਣੇ ਰੁਖ ਨੂੰ ਦੁਹਰਾਇਆ ਹੈ। ਸਮਾਚਾਰ ਰਿਪੋਰਟ ਦੇ ਬਾਰੇ 'ਚ ਪੁੱਛੇ ਜਾਣ 'ਤੇ ਵਾਈਟ ਹਾਊਸ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਨੇ ਕਿਹਾ ਕਿ ਜਿਸ ਤਰ੍ਹਾਂ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਡੇ ਕੋਲ ਇਸ ਗੱਲ 'ਤੇ ਵਿਸ਼ਵਾਸ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਪਾਕਿਸਤਾਨ ਦੇ ਉੱਚ ਦਰਜੇ ਦਾ ਸਰਕਾਰੀ ਅਧਿਕਾਰੀ ਲਾਦੇਨ ਦੇ ਇਥੇ ਹੋਣ ਦੇ ਬਾਰੇ 'ਚ ਜਾਣਦਾ ਸੀ। ਇਥੇ ਵਰਣਨਯੋਗ ਹੈ ਕਿ ਅਮਰੀਕੀ ਕਮਾਂਡੋ ਨੇ ਇਕ ਮੁਹਿੰਮ 'ਚ ਲਾਦੇਨ ਨੂੰ 2011 'ਚ ਮਾਰ ਦਿੱਤਾ ਸੀ।
Tuesday, 18 March 2014
ਨਵੀਂ ਦਿੱਲੀ, 18 ਮਾਰਚ (ਏਜੰਸੀ) - ਅਗਲੀ ਲੋਕਸਭਾ ਚੋਣ ਲਈ ਕਾਂਗਰਸ ਅੱਜ ਆਪਣੇ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਸਕਦੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਾਰਟੀ ਵਾਰਾਣਸੀ ਤੋਂ ਮੋਦੀ ਦੇ ਖਿਲਾਫ ਉਮੀਦਵਾਰ ਦੀ ਘੋਸ਼ਣਾ ਵੀ ਕਰ ਸਕਦੀ ਹੈ। ਇਸਨ੍ਹੂੰ ਲੈ ਕੇ ਅੱਜ ਕਾਂਗਰਸ ਪਾਰਟੀ ਚੋਣ ਕਮੇਟੀ ਦੀ ਅਹਿਮ ਬੈਠਕ ਹੋਣ ਵਾਲੀ ਹੈ। ਉਂਮੀਦ ਹੈ ਕਿ ਇਸ ਬੈਠਕ ਤੋਂ ਬਾਅਦ ਪਾਰਟੀ ਆਪਣੇ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰੇਗੀ। ਪਾਰਟੀ ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਦੇ ਮੁਤਾਬਕ ਕਾਂਗਰਸ ਅੱਜ ਗੁਜਰਾਤ, ਮਹਾਰਾਸ਼ਟਰ, ਤਮਿਲਨਾਡੂ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਉਤਰਾਖੰਡ ਦੇ ਨਾਲ ਹੀ ਦਿੱਲੀ ਦੀ ਲੋਕਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਲੋਕਸਭਾ ਚੋਣ ਲਈ ਕਾਂਗਰਸ ਹੁਣ ਤੱਕ ਆਪਣੇ 265 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਕਾਂਗਰਸ ਨੇ 8 ਮਾਰਚ ਨੂੰ 194 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਸੀ। 13 ਮਾਰਚ ਨੂੰ ਪਾਰਟੀ ਨੇ 71 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਸੀ। ਕਈ ਸੀਨੀਅਰ ਨੇਤਾਵਾਂ ਦੇ ਚੋਣ ਨਾ ਲੜਨ ਦੀ ਇੱਛਾ ਤੋਂ ਬਾਅਦ ਇਹ ਵੇਖਣਾ ਦਿਲਚਸਪ ਹੋਵੇਗਾ ਦੀ ਤੀਜੀ ਲਿਸਟ 'ਚ ਕਾਂਗਰਸ ਕਿਹੜੇ - ਕਿਹੜੇ ਨੇਤਾਵਾਂ ਦੇ ਨਾਵਾਂ ਦਾ ਐਲਾਨ ਕਰਦੀ ਹੈ।
ਨਵੀਂ ਦਿੱਲੀ, 18 ਮਾਰਚ (ਏਜੰਸੀ) - ਅਗਲੀ ਲੋਕਸਭਾ ਚੋਣ ਲਈ ਕਾਂਗਰਸ ਅੱਜ ਆਪਣੇ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਸਕਦੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਾਰਟੀ ਵਾਰਾਣਸੀ ਤੋਂ ਮੋਦੀ ਦੇ ਖਿਲਾਫ ਉਮੀਦਵਾਰ ਦੀ ਘੋਸ਼ਣਾ ਵੀ ਕਰ ਸਕਦੀ ਹੈ। ਇਸਨ੍ਹੂੰ ਲੈ ਕੇ ਅੱਜ ਕਾਂਗਰਸ ਪਾਰਟੀ ਚੋਣ ਕਮੇਟੀ ਦੀ ਅਹਿਮ ਬੈਠਕ ਹੋਣ ਵਾਲੀ ਹੈ। ਉਂਮੀਦ ਹੈ ਕਿ ਇਸ ਬੈਠਕ ਤੋਂ ਬਾਅਦ ਪਾਰਟੀ ਆਪਣੇ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰੇਗੀ। ਪਾਰਟੀ ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਦੇ ਮੁਤਾਬਕ ਕਾਂਗਰਸ ਅੱਜ ਗੁਜਰਾਤ, ਮਹਾਰਾਸ਼ਟਰ, ਤਮਿਲਨਾਡੂ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਉਤਰਾਖੰਡ ਦੇ ਨਾਲ ਹੀ ਦਿੱਲੀ ਦੀ ਲੋਕਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। ਲੋਕਸਭਾ ਚੋਣ ਲਈ ਕਾਂਗਰਸ ਹੁਣ ਤੱਕ ਆਪਣੇ 265 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਕਾਂਗਰਸ ਨੇ 8 ਮਾਰਚ ਨੂੰ 194 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਸੀ। 13 ਮਾਰਚ ਨੂੰ ਪਾਰਟੀ ਨੇ 71 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਸੀ। ਕਈ ਸੀਨੀਅਰ ਨੇਤਾਵਾਂ ਦੇ ਚੋਣ ਨਾ ਲੜਨ ਦੀ ਇੱਛਾ ਤੋਂ ਬਾਅਦ ਇਹ ਵੇਖਣਾ ਦਿਲਚਸਪ ਹੋਵੇਗਾ ਦੀ ਤੀਜੀ ਲਿਸਟ 'ਚ ਕਾਂਗਰਸ ਕਿਹੜੇ - ਕਿਹੜੇ ਨੇਤਾਵਾਂ ਦੇ ਨਾਵਾਂ ਦਾ ਐਲਾਨ ਕਰਦੀ ਹੈ।
ਅਮਰੀਕੀ ਸਕੂਲ 'ਚ ਨਫਰਤ ਦਾ ਸ਼ਿਕਾਰ ਹੁੰਦੇ ਹਨ ਸਿੱਖ ਬੱਚੇ
ਵਾਸ਼ਿੰਗਟਨ, 18 ਮਾਰਚ (ਏਜੰਸੀ) - ਅਮਰੀਕੀ ਸਕੂਲਾਂ 'ਚ 50 ਫੀਸਦੀ ਤੋਂ ਜ਼ਿਆਦਾ ਸਿੱਖ ਵਿਦਿਆਰਥੀਆਂ ਨੂੰ ਸਹਿਪਾਠੀਆਂ ਦੀ ਧੌਂਸ ਤੇ ਮਾਰ ਕੁੱਟ ਖਾਣ ਪੈਂਦੀ ਹੈ। ਇਹ ਜਾਣਕਾਰੀ ਇੱਕ ਨਵੀਂ ਰਿਪੋਰਟ ਨਾਲ ਸਾਹਮਣੇ ਆਈ ਹੈ। ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਬੱਚਿਆਂ ਦੇ ਨਾਲ ਸਕੂਲ 'ਚ ਮਾਰ ਕੁੱਟ ਕੀਤੀ ਜਾਂਦੀ ਹੈ ਤੇ ਕਈ ਵਾਰ ਸਹਪਾਠੀ ਇਨ੍ਹਾਂ ਦੀ ਪਗੜੀ ਸਿਰ ਤੋਂ ਲਾਹ ਦਿੰਦੇ ਹਨ। ਸਿਏਟਲ, ਇੰਡਿਆਨਾਪੋਲਿਸ, ਬੋਸਟਨ ਤੇ ਫਰੇਂਸੋ ਸ਼ਹਿਰ 'ਤੇ ਆਧਾਰਤ 'ਗੋ ਹੋਮ ਟੈਰੀਰਿਸਟ, ਏ ਰਿਪੋਰਟ ਆਨ ਬੁਲਿੰਗ ਅਗੇਂਸਟ ਸਿੱਖ ਅਮੇਰੀਕਨ ਸਕੂਲ ਚਿਲਡਰਨ' ਪਿਛਲੇ ਹਫ਼ਤੇ ਕੈਪਿਟਲ ਹਿੱਲ 'ਚ ਜਾਰੀ ਕੀਤੀ ਗਈ। ਸਿੱਖ ਬੱਚਿਆਂ ਦੇ ਨਾਲ ਮਾਰ ਕੁੱਟ ਅਕਸਰ 9 / 11 ਦੇ ਹਮਲੇ ਦੇ ਸੰਬੰਧ 'ਚ ਕੀਤੀ ਜਾਂਦੀ ਹੈ। ਰਿਪੋਰਟ 'ਚ ਇਹ ਲਾਹਮਣੇ ਆਇਆ ਹੈ ਕਿ ਉਨ੍ਹਾਂ ਦੇ ਨਾਲ ਮਾਰ ਕੁੱਟ ਦੀ ਜਾਂਦੀ ਹੈ ਤੇ ਉਨ੍ਹਾਂ ਨੂੰ ਅੱਤਵਾਦੀ ਤੇ ਬਿਨ ਲਾਦੇਨ ਕਹਿ ਕੇ ਵੀ ਬੁਲਾਇਆ ਜਾਂਦਾ ਹੈ।
ਅੰਮ੍ਰਿਤਸਰ: ਰੋਡ ਸ਼ੋਅ 'ਚ ਹਾਦਸਾ, ਜੇਟਲੀ ਦਾ ਹੱਥ ਸੜਿਆ
ਅੰਮ੍ਰਿਤਸਰ, 18 ਮਾਰਚ (ਏਜੰਸੀ) - ਲੋਕਸਭਾ ਚੋਣ ਯੁੱਧ 'ਚ ਪਹਿਲੀ ਵਾਰ ਉਤਰੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਟਲੀ ਅੱਜ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਤੋਂ ਜੇਟਲੀ ਭਾਜਪਾ ਦੇ ਉਮੀਦਵਾਰ ਹਨ। ਟਿਕਟ ਮਿਲਣ ਤੋਂ ਬਾਅਦ ਅੱਜ ਪਹਿਲੀ ਵਾਰ ਅੰਮ੍ਰਿਤਸਰ ਪੁੱਜੇ ਜੇਟਲੀ ਨੇ ਇੱਥੇ ਪੁੱਜਣ ਤੋਂ ਬਾਅਦ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦੇ ਜਰੀਏ ਹੀ ਜੇਟਲੀ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਰੋਡ ਸ਼ੋਅ ਦੇ ਦੌਰਾਨ ਚੰਗੀ - ਖਾਸੀ ਭੀੜ ਨਜ਼ਰ ਆਈ। ਰੋਡ ਸ਼ੋਅ ਦੇ ਦੌਰਾਨ ਭਾਜਪਾ ਵਰਕਰ ਪਟਾਖੇ ਚਲਾ ਰਹੇ ਸਨ। ਖੁੱਲੀ ਗੱਡੀ 'ਚ ਜੇਟਲੀ ਸੜਕ ਤੋਂ ਗੁਜਰ ਰਹੇ ਸਨ ਕਿ ਅਚਾਨਕ ਇੱਕ ਪਟਾਖਾ ਜੇਟਲੀ ਦੇ ਹੱਥ 'ਚ ਆ ਲੱਗਾ। ਇਸ ਨਾਲ ਜੇਟਲੀ ਦਾ ਹੱਥ ਸੜ ਗਿਆ। ਦੱਸਿਆ ਜਾ ਰਿਹਾ ਹੈ ਕਿ ਪਟਾਖੇ ਨਾਲ ਗੰਭੀਰ ਸੱਟ ਨਹੀਂ ਲੱਗੀ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚਕੇ ਜੇਟਲੀ ਨੇ ਟਿਕਟ ਦੇਣ ਲਈ ਪਾਰਟੀ ਦਾ ਧੰਨਵਾਦ ਕੀਤਾ। ਅੰਮ੍ਰਿਤਸਰ 'ਚ ਰੋਡ ਸ਼ੋਅ ਤੋਂ ਬਾਅਦ ਜੇਟਲੀ ਸ੍ਰੀ ਹਰਿਮੰਦਰ ਸਾਹਿਬ ਵੀ ਜਾਣਗੇ।
ਪੰਜਾਬ ਤੇ ਹਰਿਆਣਾ 'ਚ ਭਾਰੀ ਮੀਂਹ ਕਾਰਨ ਫਸਲਾਂ ਨੂੰ ਨੁਕਸਾਨ ਦਾ ਖਦਸ਼ਾ, ਕਸ਼ਮੀਰ ਵਾਦੀ 'ਚ ਬਰਫ਼ਬਾਰੀ
ਚੰਡੀਗੜ੍ਹ, 18 ਮਾਰਚ (ਏਜੰਸੀ) - ਬੀਤੀ ਰਾਤ ਪੰਜਾਬ ਤੇ ਹਰਿਆਣਾ 'ਚ ਭਾਰੀ ਬਾਰਸ਼ ਹੋਈ ਜਿਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ ਕਿਉਂਕਿ ਹਾੜੀ ਦੀ ਮੁੱਖ ਫ਼ਸਲ ਕਣਕ ਪੱਕਣ ਦੇ ਨੇੜੇ ਪਹੁੰਚੀ ਹੋਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਰਾਜਧਾਨੀ ਚੰਡੀਗੜ੍ਹ 'ਚ 19.6 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਹਰਿਆਣਾ 'ਚ ਅੰਬਾਲਾ 'ਚ 7.6 ਮਿਲੀਮੀਟਰ, ਹਿਸਾਰ 2.8 ਜਦਕਿ ਕਰਨਾਲ 'ਚ 4.6 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਪੰਜਾਬ 'ਚ ਅੰਮ੍ਰਿਤਸਰ 'ਚ 18 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਲੁਧਿਆਣਾ 'ਚ 6 ਮਿਲੀਮੀਟਰ, ਪਟਿਆਲਾ 9.4 ਤੇ ਪਠਾਨਕੋਟ 'ਚ 8 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਜਲੰਧਰ, ਰੋਪੜ, ਮੋਹਾਲੀ ਤੇ ਫਗਵਾੜਾ ਤੋਂ ਵੀ ਮੀਂਹ ਪੈਣ ਦੀਆਂ ਸੂਚਨਾਵਾਂ ਮਿਲੀਆਂ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਪੌਣਾਂ ਦੀ ਗੜਬੜੀ ਕਾਰਨ ਮੀਂਹ ਪੈ ਰਿਹਾ ਹੈ। ਇਕ ਹਫਤਾ ਪਹਿਲਾਂ ਬੇਮੌਸਮੀ ਬਰਸਾਤ ਤੇ ਤੇਜ਼ ਹਨ੍ਹੇਰੀ ਨਾਲ ਦੋਵਾਂ ਰਾਜਾਂ 'ਚ ਕਣਕ ਦੀ ਫਸਲ ਵਿਛ ਗਈ ਸੀ। ਖੇਤੀ ਮਾਹਿਰਾਂ ਦਾ ਕਹਿਣਾ ਕਿ ਮੌਜੂਦਾ ਸਮੇਂ ਹੋ ਰਹੀ ਬਾਰਸ਼ ਫਸਲਾਂ ਲਈ ਠੀਕ ਨਹੀਂ। ਉੱਧਰ, ਕਸ਼ਮੀਰ ਵਾਦੀ ਦੇ ਪਹਿਲਗਾਮ ਤੇ ਗੁਲਮਾਰਗ ਸੈਲਾਨੀ ਥਾਵਾਂ 'ਤੇ ਬੀਤੀ ਰਾਤ ਤਾਜ਼ਾ ਬਰਫ਼ਬਾਰੀ ਹੋਈ ਜਿਸ ਕਾਰਨ ਸ੍ਰੀਨਗਰ-ਜੰਮੂ ਕੌਮੀ ਮਾਰਗ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ। ਕਸ਼ਮੀਰ ਦੇ ਆਈ. ਜੀ ਟਰੈਫਿਕ ਮੁਨੀਰ ਖਾਨ ਨੇ ਦੱਸਿਆ ਕਿ ਪੰਥਾਲ ਇਲਾਕੇ 'ਚ ਲਗਾਤਾਰ ਮੀਂਹ ਪੈਣ ਤੇ ਢਿੱਗਾਂ ਡਿੱਗਣ ਕਾਰਨ ਇਸ ਰੂਟ 'ਤੇ ਵੱਡੀਆਂ ਮੋਟਰ ਗੱਡੀਆਂ ਦਾ ਚੱਲਣਾ ਅਸੁਰੱਖਿਅਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰੀਆਂ ਮੋਟਰ ਗੱਡੀਆਂ ਨੂੰ ਜੰਮੂ ਨੇੜੇ ਰੋਕ ਲਿਆ ਹੈ ਅਤੇ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਆਸਾਮ 'ਚ ਪੁਲਿਸ ਗੋਲੀਬਾਰੀ 'ਚ ਇਕ ਮੌਤ, 4 ਜ਼ਖ਼ਮੀ
ਮੋਰੀਗਾਂਵ, 18 ਮਾਰਚ (ਏਜੰਸੀ) -ਇਥੇ ਮੱਛੀਆਂ ਫੜਨ ਨੂੰ ਲੈ ਕੇ ਦੋ ਧੜਿਆਂ 'ਚ ਹੋਏ ਝਗੜੇ ਦੌਰਾਨ ਪੁਲਿਸ ਨੂੰ ਗੋਲੀ ਚਲਾਉਣੀ ਪਈ ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖ਼ਮੀ ਹੋ ਗਏ। ਇਸ ਸੰਬੰਧ 'ਚ ਪੁਲਿਸ ਅਧਿਕਾਰੀ ਅਨੀਉਲ ਹੱਕ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦੀ ਪਛਾਣ ਬਿਸਵਜੀਤ ਬੋਰਡੋਲੀ (19) ਵਜੋਂ ਹੋਈ ਹੈ ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਟੀਟੇਲੀਆ ਕੋਰਡੋਈ ਬੀਲ 'ਚ 5 ਹਜ਼ਾਰ ਦੇ ਕਰੀਬ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਜਬਰੀ ਮੱਛੀ ਫੜਨ ਦੇ ਯਤਨ ਕੀਤੇ ਤਾਂ ਉਥੇ ਜਗ੍ਹਾ ਠੇਕੇ 'ਤੇ ਲੈਣ ਵਾਲੇ ਦੂਜੇ ਧੜੇ ਦੇ ਲੋਕਾਂ ਨੂੰ ਉਨ੍ਹਾਂ ਨੂੰ ਰੋਕਿਆ ਤਾਂ ਦੋਵਾਂ ਧਿਰਾਂ ਵਿਚਾਲੇ ਝੜਪਾਂ ਹੋ ਗਈਆਂ। ਪੁਲਿਸ ਵੱਲੋਂ ਲਾਠੀਚਾਰਜ ਕਰਨ ਦੇ ਬਾਵਜੂਦ ਦੋਵੇਂ ਧਿਰਾਂ ਨਹੀਂ ਟਲੀਆਂ। ਆਖ਼ਿਰ ਸਥਿਤੀ ਨੂੰ ਕਾਬੂ 'ਚ ਕਰਨ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ। ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਸੁਰੱਖਿਆ ਵਧਾ ਦਿੱਤੀ ਹੈ।
ਕਾਸ਼! ਅਸੀਂ ਮਲੇਸ਼ੀਆਈ ਹਵਾਈ ਜਹਾਜ਼ ਨੂੰ ਅਗਵਾ ਕਰ ਸਕਦੇ: ਤਾਲਿਬਾਨ
ਕੁਆਲਾਲੰਪੁਰ, 18 ਮਾਰਚ (ਏਜੰਸੀ) - ਮਲੇਸ਼ੀਆ ਤੇ ਲਾਪਤਾ ਹਵਾਈ ਜਹਾਜ਼ ਬਾਰੇ ਹਾਲੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਹਵਾਈ ਜਹਾਜ਼ ਦੇ ਅਗਵਾ ਦੇ ਖ਼ਦਸ਼ਿਆਂ ਨੂੰ ਖਾਰਜ ਨਹੀਂ ਕੀਤਾ ਗਿਆ ਹੈ ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਹਵਾਈ ਜਹਾਜ਼ ਨੂੰ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ਦੇ ਕੋਲ ਤਾਲਿਬਾਨ ਦੇ ਅਧੀਨ ਇਲਾਕੇ 'ਚ ਲਿਜਾਇਆ ਜਾ ਸਕਦਾ ਹੈ ਪਰ ਇਨ੍ਹਾਂ ਅਟਕਲਾਂ ਵਿਚਕਾਰ ਤਾਲਿਬਾਨ ਦੇ ਇਕ ਕਮਾਂਡਰ ਨੇ ਅਗਵਾ 'ਚ ਆਪਣੀ ਭੂਮਿਕਾ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਕਾਸ਼! ਉਨ੍ਹਾਂ ਨੂੰ ਇਸ ਤਰ੍ਹਾਂ ਦੇ ਹਵਾਈ ਜਹਾਜ਼ ਨੂੰ ਅਗਵਾ ਕਰਨ ਦਾ ਮੌਕਾ ਮਿਲਦਾ। ਉਸ ਨੇ ਕਿਹਾ ਕਿ ਤਾਲਿਬਾਨ ਸਿਰਫ਼ ਇਸ ਤਰ੍ਹਾਂ ਦੀ ਕਾਰਵਾਈ ਬਾਰੇ ਸੁਪਨੇ ਹੀ ਵੇਖ ਸਕਦਾ ਹੈ। ਦੂਜੇ ਪਾਸੇ ਲਾਪਤਾ ਮਲੇਸ਼ੀਅਨ ਏਅਰਲਾਈਨਜ਼ ਦੇ ਹਵਾਈ ਜਹਾਜ਼ ਸਬੰਧੀ ਸੰਯੁਕਤ ਰਾਸ਼ਟਰ ਨਾਲ ਜੁੜੇ ਇਕ ਪ੍ਰਮਾਣੂ ਨਿਗਰਾਨੀ ਸੰਗਠਨ ਨੇ ਕਿਹਾ ਹੈ ਕਿ ਉਸ ਨੂੰ ਅਜਿਹੇ ਕਿਸੇ ਧਮਾਕੇ ਜਾਂ ਦੁਰਘਟਨਾ ਦਾ ਪਤਾ ਨਹੀਂ ਲੱਗਾ ਹੈ ਜਿਸ ਦਾ ਲਾਪਤਾ ਹਵਾਈ ਜਹਾਜ਼ ਨਾਲ ਸਬੰਧ ਹੋਵੇ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦਜਾਰਿਕ ਨੇ ਕਿਹਾ ਕਿ ਵਿਆਨਾ ਸਥਿਤ ਸੀ. ਟੀ. ਬੀ. ਟੀ. ਓ. ਨੇ ਲਾਪਤਾ ਹਵਾਈ ਜਹਾਜ਼ ਬਾਰੇ ਸਪੱਸ਼ਟ ਕੀਤਾ ਹੈ ਕਿ ਹੁਣ ਤੱਕ ਜ਼ਮੀਨ ਜਾਂ ਹਵਾ 'ਚ ਕਿਸੇ ਵੀ ਹਵਾਈ ਦੁਰਘਟਨਾ ਦਾ ਪਤਾ ਨਹੀਂ ਲੱਗਾ ਹੈ। ਉਨ੍ਹਾਂ ਕਿਹਾ ਕਿ ਸੀ. ਟੀ. ਬੀ. ਟੀ. ਓ. ਦੇ ਨੈੱਟਵਰਕ 'ਚ ਦੁਨੀਆ ਭਰ 'ਚ ਅਤਿ ਸੰਵੇਦਨਸ਼ੀਲ ਸੈਂਸਰ ਹਨ ਜੋ ਪ੍ਰਮਾਣੂ ਧਮਾਕਿਆਂ ਤੇ ਭੁਚਾਲਾਂ ਆਦਿ ਦਾ ਪਤਾ ਲਗਾਉਂਦੇ ਹਨ।
ਕਦੀ ਨਹੀਂ ਕਿਹਾ 'ਮੋਦੀ ਭ੍ਰਿਸ਼ਟ ਨਹੀਂ ' : ਵਿਕੀਲੀਕਸ
ਨਵੀਂ ਦਿੱਲੀ, 18 ਮਾਰਚ (ਏਜੰਸੀ) - ਵਿਕੀਲੀਕਸ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਉਸ ਦੇ ਸੰਸਥਾਪਕ ਜੁਲਿਆਨ ਅਸਾਂਜੇ ਨੇ ਨਰਿੰਦਰ ਮੋਦੀ ਦੇ ਬਾਰੇ 'ਚ ਕਿਹਾ ਸੀ ਕਿ ਉਹ ਭ੍ਰਿਸ਼ਟ ਨਹੀਂ ਹੈ। ਵਿਕੀਲੀਕਸ ਨੇ ਮਹਾਰਾਸ਼ਟਰ ਦੇ ਇਕ ਭਾਜਪਾ ਨੇਤਾ 'ਤੇ ਦੋਸ਼ ਲਗਾਇਆ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਸਮਰਥਨ 'ਚ ਉਨ੍ਹਾਂ ਨੇ ਇਹ ਝੂਠਾ ਦਾਅਵਾ ਕੀਤਾ ਹੈ। ਵਿਹਸਲ ਬਲੋਅਰ ਵੈੱਬਸਾਈਟ ਨੇ ਕਈ ਵਾਰ ਟਵੀਟ ਕਰਕੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਮੋਦੀ ਨੂੰ ਅਜਿਹਾ ਨੇਤਾ ਦੱਸਿਆ ਸੀ ਜਿਸ ਨੂੰ ਭ੍ਰਿਸ਼ਟ ਨਹੀਂ ਕੀਤਾ ਜਾ ਸਕਦਾ। ਵਿਕੀਲੀਕਸ ਨੇ ਮੋਦੀ ਦੇ ਸੰਬੰਧ 'ਚ ਅਮਰੀਕੀ ਦੂਤਾਵਾਸ 'ਚ ਸਾਲ 2006 'ਚ ਕੇਬਲ 'ਤੇ ਕੀਤੀਆਂ ਗਈਆਂ ਕਈ ਟਿੱਪਣੀਆਂ ਦਾ ਵੀ ਵੇਰਵਾ ਦਿੱਤਾ ਹੈ ਜਿਨ੍ਹਾਂ 'ਚ ਮੋਦੀ ਦੀ ਅਗਵਾਈ ਸ਼ੈਲੀ ਦੇ ਬਾਰੇ 'ਚ ਟਿੱਪਣੀਆਂ ਕੀਤੀਆਂ ਗਈਆਂ ਸਨ। ਮੋਦੀ ਦੇ ਸੰਬੰਧ 'ਚ ਜੋ ਟਿੱਪਣੀਆਂ ਅਸਾਂਜੇ ਵੱਲੋਂ ਕੀਤੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ ਉਹ ਅਸਲ 'ਚ ਗੁਜਰਾਤ ਦੇ ਕਾਂਗਰਸੀ ਨੇਤਾ ਮਨੋਹਰ ਸਿੰਘ ਜਡੇਜਾ ਨੇ ਯਾਤਰਾ 'ਤੇ ਆਏ ਅਮਰੀਕੀ ਦੂਤਾਵਾਸ ਅਧਿਕਾਰੀ ਦੇ ਸਾਹਮਣੇ ਕੀਤੀਆਂ ਸੀ।
Monday, 17 March 2014
ਸੜਕ ਹਾਦਸੇ 'ਚ ਕਾਰ ਸਵਾਰ ਨੌਜਵਾਨ ਦੀ ਮੌਤ
ਜਾਣਕਾਰੀ ਦਿੰਦੇ ਹੋਏ ਥਾਣਾ ਸਰਾਭਾ ਨਗਰ ਦੇ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਦਾ ਹੈ। ਲੋਕਾਂ ਮੁਤਾਬਕ ਦੋਵੇਂ ਨੌਜਵਾਨ ਫਿਰੋਜ਼ਪੁਰ ਰੋਡ ਤੋਂ ਮੁੱਲਾਂਪੁਰ ਵੱਲ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦਾ ਗੱਡੀ ਤੋਂ ਕੰਟਰੋਲ ਖੋਹ ਗਿਆ, ਪਹਿਲਾਂ ਕਾਰ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਤੇ ਉਸਦੇ ਬਾਅਦ ਕਾਰ ਫੁੱਟਪਾਥ ਟੱਪ ਕੇ ਦੂਜੇ ਪਾਸੇ ਸੜਕ 'ਤੇ ਜਾ ਡਿੱਗੀ ਅਤੇ ਕਾਰ ਨੇ ਕਈ ਕਲਾਬਾਜ਼ੀਆਂ ਖਾਧੀਆਂ। ਲੋਕਾਂ ਨੇ ਹਾਦਸਾ ਹੁੰਦੇ ਦੇਖ ਕੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸਦੇ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਰ ਵਿਚ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਇਕ ਨੌਜਵਾਨ ਦੀ ਤਾਂ ਮੌਤ ਹੋ ਚੁੱਕੀ ਸੀ, ਜਦਕਿ ਦੂਜੇ ਨੂੰ ਤੁਰੰਤ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਭੇਜ ਦਿੱਤਾ ਗਿਆ, ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਸਬੰਧ ਵਿਚ ਪੁਲਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ।
ਮੋਦੀ ਨੂੰ ਕਲੀਨ ਚਿਟ ਦੇਣ ਵਾਲੇ ਪੋਸਟਰ ਫਰਜ਼ੀ : ਵਿਕੀਲੀਕਸ
ਨਵੀਂ ਦਿੱਲੀ- ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬੀ. ਜੇ. ਪੀ. ਦੇ ਪੀ. ਐੱਮ. ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਕਲਿਨ ਚਿੱਟ ਦੇਣ ਵਾਲੇ ਪੋਸਟਰ ਦੇ ਬਾਰੇ ਵਿਚ ਵਿਕੀਲੀਕਸ ਨੇ ਟਵੀਟ ਕੀਤਾ ਹੈ ਕਿ ਪੋਸਟਰ ਵਿਚ ਕਹੀ ਗਈ ਗੱਲ ਫਰਜ਼ੀ ਹੈ। ਜ਼ਿਕਰਯੋਗ ਹੈ ਕਿ ਬੀ. ਜੇ. ਪੀ. ਦੇ ਪੀ. ਐੱਮ. ਅਹੁਦੇ ਦੇ ਉਮੀਦਵਾਰ ਮੋਦੀ ਦੇ ਸਮਰੱਥਕ ਵਿਕੀਲੀਕਸ ਦੇ ਸੰਸਥਾਪਕ ਵਿਲੀਅਮ ਅਸਾਂਜੇ ਦੇ ਹਸਤਾਖਰ ਵਾਲਾ ਇਕ ਅਜਿਹਾ ਪੋਸਟਰ ਵੰਡ ਰਹੇ ਹਨ ਜਿਸ 'ਚ ਕਿਹਾ ਗਿਆ ਹੈ ਕਿ ''ਅਮਰੀਕਾ ਨਰਿੰਦਰ ਮੋਦੀ ਤੋਂ ਡਰਦਾ ਹੈ ਕਿਉਂਕਿ ਅਮਰੀਕਾ ਜਾਣਦਾ ਹੈ ਕਿ ਮੋਦੀ ਭ੍ਰਿਸ਼ਟ ਨਹੀਂ ਹੈ। ਪਰ ਵਿਕੀਲੀਕਸ ਨੇ ਟਵੀਟ ਕਰਕੇ ਸਾਫ ਕੀਤਾ ਹੈ ਕਿ ਮੋਦੀ ਸਮਰਥਕ ਜੋ ਪੋਸਟਰ ਵੰਡ ਰਹੇ ਹਨ ਉਹ ਪੂਰੀ ਤਰ੍ਹਾਂ ਫਰਜ਼ੀ ਹੈ ਅਤੇ ਵਿਕੀਲੀਕਸ ਅਸਾਂਜੇ ਨੇ ਕਦੇ ਵੀ ਅਜਿਹੀ ਗੱਲ ਨਹੀਂ ਕਹੀ ਹੈ।
Subscribe to:
Comments (Atom)