ਵਾਸ਼ਿੰਗਟਨ, 10 ਮਈ (ਏਜੰਸੀ) - ਅਮਰੀਕਾ ਨੇ ਦੱਖਣੀ ਸੂਡਾਨ ਦੇ ਰਾਸ਼ਟਰਪਤੀ ਤੇ ਬਾਗ਼ੀ ਨੇਤਾ ਦੇ 'ਚ ਸ਼ਾਂਤੀ ਸਮੱਝੌਤੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਮੱਝੌਤੇ ਨਾਲ ਕਰੀਬ ਪੰਜ ਮਹੀਨੇ ਤੋਂ ਜਾਰੀ ਗ੍ਰਹਿ ਯੁੱਧ ਦਾ ਅੰਤ ਹੋ ਸਕਦਾ ਹੈ। ਇਸ ਗ੍ਰਹਿ ਯੁੱਧ 'ਚ ਹੁਣ ਤੱਕ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ ਤੇ 12 ਲੱਖ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ । ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਸੁਜੈਨ ਰਾਇਸ ਨੇ ਕਿਹਾ ਕਿ ਦੱਖਣੀ ਸੂਡਾਨ 'ਚ ਪੰਜ ਮਹੀਨੇ ਤੋਂ ਜਾਰੀ ਲੜਾਈ ਨੇ ਦੇਸ਼ ਦੀ ਉਂਮੀਦ ਖੌਹ ਲਈ ਹੈ ਤੇ ਲੋਕਾਂ ਨੂੰ ਉਸ ਸ਼ਾਂਤੀ ਤੇ ਖੁਸ਼ਹਾਲੀ ਤੋਂ ਦੂਰ ਰੱਖਿਆ ਜਿਸਦੇ ਉਹ ਹੱਕਦਾਰ ਹਨ। ਉਨ੍ਹਾਂ ਨੇ ਕਿਹਾ ਕਿ ਦੱਖਣੀ ਸੂਡਾਨ ਦੇ ਰਾਸ਼ਟਰਪਤੀ ਸਲਵਾ ਕੀਰ ਤੇ ਰਿਏਕ ਮਾਚਰ (ਬਾਗ਼ੀ ਨੇਤਾ) ਨੇ ਇਥੋਪੀਆ ਦੇ ਅਦੀਸ ਅਬਾਬਾ 'ਚ ਜਿਸ ਸਮੱਝੌਤੇ 'ਤੇ ਅੱਜ ਹਸਤਾਖਰ ਕੀਤੇ ਉਸਤੋਂ ਸੰਕਟ ਦੇ ਅੰਤ ਦੀ ਉਂਮੀਦ ਹੈ। ਦੋਵੇਂ ਪੱਖ ਦਸਤਾਵੇਜ਼ 'ਤੇ ਹਸਤਾਖਰ ਕਰਨ ਦੇ 24 ਘੰਟੇ ਦੇ ਅੰਦਰ ਲੜਾਈ ਖ਼ਤਮ ਕਰਨ 'ਤੇ ਸਹਿਮਤ ਹੋਏ। ਅਮਰੀਕੀ ਵਿਦੇਸ਼ ਮੰਤਰੀ ਜਾਨ ਕੇਰੀ ਨੇ ਇੱਕ ਵੱਖਰੇ ਬਿਆਨ 'ਚ ਕਿਹਾ ਕਿ ਦੱਖਣੀ ਸੂਡਾਨ 'ਚ ਤੱਤਕਾਲ ਲੜਾਈ ਰੋਕਣ ਨੂੰ ਲੈ ਕੇ ਸਮੱਝੌਤਾ ਤੇ ਪਰਿਵਰਤਨਕਾਰੀ ਸਰਕਾਰ ਲਈ ਗੱਲਬਾਤ ਨਾਲ ਦੱਖਣੀ ਸੂਡਾਨ ਦੇ ਭਵਿੱਖ ਲਈ ਮਹੱਤਵਪੂਰਨ ਸਫਲਤਾ ਮਿਲ ਸਕਦੀ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀ ਦੋਵਾਂ ਨੇਤਾਵਾਂ ਨੂੰ ਹੁਣ ਤੱਤਕਾਲ ਕਾਰਵਾਈ ਦੀ ਅਪੀਲ ਕਰਦੇ ਹਾਂ ਤਾਂਕਿ ਇਹ ਨਿਸਚਿਤ ਹੋ ਸਕੇ ਕਿ ਇਹ ਸਮੱਝੌਤਾ ਪੂਰੀ ਤਰ੍ਹਾਂ ਲਾਗੂ ਹੈ ਤੇ ਦੋਵਾਂ ਪੱਖਾਂ ਦੇ ਹਥਿਆਰਬੰਦ ਸਮੂਹ ਇਸ ਦੀਆਂ ਸ਼ਰਤਾਂ ਦਾ ਪਾਲਣ ਕਰਨ।
Saturday, 10 May 2014
ਪੁੰਛ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, 2 ਅੱਤਵਾਦੀ ਢੇਰ
ਜੰਮੂ, 10 ਮਈ (ਏਜੰਸੀ) - ਫੌਜ ਨੇ ਜੰਮੂ - ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਸਰਹੱਦ ਰੇਖਾ ਦੇ ਕੋਲ ਘੁਸਪੈਠ ਦੀ ਇੱਕ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਫੌਜ ਨੇ ਇਸ ਮਹੀਨੇ ਦੂਜੀ ਵਾਰ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕੀਤੀ ਹੈ। ਫੌਜ ਤੇ ਅੱਤਵਾਦੀਆਂ ਦੇ 'ਚ ਕੱਲ ਰਾਤ ਹੋਈ ਗੋਲੀਬਾਰੀ 'ਚ ਇੱਕ ਜਵਾਨ ਵੀ ਜ਼ਖ਼ਮੀ ਹੋ ਗਿਆ। ਇੱਕ ਫੌਜੀ ਅਧਿਕਾਰੀ ਨੇ ਅੱਜ ਦੱਸਿਆ ਕਿ ਪੁੰਛ ਜ਼ਿਲ੍ਹੇ ਦੇ ਕਲਸਿਆ 'ਚ ਸਰਹੱਦ ਰੇਖਾ ਤੋਂ ਕੋਲ ਚਾਰ ਅੱਤਵਾਦੀਆਂ ਦੇ ਸਮੂਹ ਨੂੰ ਭਾਰਤੀ ਖੇਤਰ 'ਚ ਪ੍ਰਵੇਸ਼ ਕਰਦੇ ਵੇਖਿਆ ਗਿਆ।
ਮੋਦੀ ਨੂੰ ਨਾ, ਤਾਂ ਰਾਹੁਲ ਨੂੰ ਕਿਵੇਂ ਦਿੱਤੀ ਰੋਡ ਸ਼ੋਅ ਦੀ ਇਜਾਜ਼ਤ : ਭਾਜਪਾ
ਨਵੀਂ ਦਿੱਲੀ, 10 ਮਈ (ਏਜੰਸੀ) - ਵਾਰਾਨਸੀ 'ਚ ਹੋ ਰਹੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਦੇ ਰੋਡ ਸ਼ੋਅ ਨੂੰ ਲੈ ਕੇ ਭਾਜਪਾ ਹਮਲਾਵਰ ਹੋ ਗਈ ਹੈ। ਭਾਜਪਾ ਦਾ ਕਹਿਣਾ ਹੈ ਕਿ ਰਾਹੁਲ ਨੂੰ ਰੋਡ ਸ਼ੋਅ ਕਰਨ ਦੀ ਇਜਾਜ਼ਤ ਉਸੇ ਇਲਾਕੇ 'ਚ ਦਿੱਤੀ ਗਈ ਹੈ, ਜਿੱਥੇ ਮੋਦੀ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਭਾਜਪਾ ਨੇਤਾ ਅਰੁਣ ਜੇਤਲੀ ਨੇ ਕਿਹਾ ਕਿ ਅੱਜ ਰਾਹੁਲ ਦਾ ਰੋਡ ਸ਼ੋਅ ਉਸ ਇਲਾਕੇ 'ਚ ਚੱਲ ਰਿਹਾ ਹੈ ਜਿਸ ਇਲਾਕੇ ਤੋਂ ਸਾਨੂੰ ਰੈਲੀ ਨਹੀਂ ਕਰਨ ਦਿੱਤੀ ਗਈ ਸੀ। ਚੋਣ ਕਮਿਸ਼ਨ ਨੇ ਜੋ ਸੁਰੱਖਿਆ ਦਾ ਕਾਰਨ ਦਿੱਤਾ ਸੀ ਉਹ ਲੱਗਦਾ ਹੈ ਸਿਰਫ ਭਾਜਪਾ 'ਤੇ ਲਾਗੂ ਹੁੰਦਾ ਹੈ, ਬਾਕੀ ਦੋ ਦਲਾਂ 'ਤੇ ਨਹੀਂ ਹੁੰਦਾ ਹੈ? ਰਾਹੁਲ ਗਾਂਧੀ ਨੂੰ ਉਥੇ ਰੋਡ ਸ਼ੋਅ ਦੀ ਇਜਾਜ਼ਤ ਕਿਵੇਂ ਦੇ ਦਿੱਤੀ ਗਈ। ਜੇਤਲੀ ਨੇ ਕਿਹਾ ਕਿ ਇਹ ਧੱਬਾ ਚੋਣ ਪ੍ਰਕਿਰਆ 'ਤੇ ਹਮੇਸ਼ਾ ਰਹੇਗਾ ਕਿ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਨੂੰ ਆਪਣੇ ਖੇਤਰ 'ਚ ਰੈਲੀ ਨਹੀਂ ਕਰਨ ਦਿੱਤੀ। ਉਥੇ ਹੀ ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਰਾਹੁਲ ਦੇ ਰੋਡ ਸ਼ੋਅ ਨੂੰ ਫੇਅਰਵੈਲ ਸ਼ੋਅ ਕਰਾਰ ਦਿੱਤਾ। ਨਕਵੀ ਨੇ ਕਿਹਾ ਕਿ ਵਾਰਾਨਸੀ 'ਚ ਅੱਜ ਰਾਹੁਲ ਦਾ ਰੋਡ ਸ਼ੋਅ ਨਹੀਂ, ਕਾਂਗਰਸ ਦਾ ਫੇਅਰਵੈਲ ਸ਼ੋਅ ਹੈ। ਜਿਕਰਯੋਗ ਹੈ ਕਿ ਚੋਣ ਕਮਿਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾ ਦਾ ਹਵਾਲਾ ਦਿੰਦੇ ਹੋਏ ਕਾਸ਼ੀ ਦੇ ਬੇਨਿਆਬਾਗ 'ਚ ਨਰਿੰਦਰ ਮੋਦੀ ਦੀ ਰੈਲੀ 'ਤੇ ਰੋਕ ਲਗਾ ਦਿੱਤੀ ਸੀ। ਭਾਜਪਾ ਨੇ ਇਸਦੇ ਖਿਲਾਫ ਕਾਸ਼ੀ 'ਚ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਬਿਹਾਰ 'ਚ ਜੇਡੀਯੂ ਲੈ ਰਹੀ ਹੈ ਆਖਰੀ ਸਾਹ: ਸ਼ਿਵਰਾਜ ਸਿੰਘ ਚੌਹਾਨ
ਭੋਪਾਲ, 10 ਮਈ (ਏਜੰਸੀ) - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਨ੍ਹੀ ਦਿਨੀ ਭਾਜਪਾ ਲਈ ਖੂਬ ਪ੍ਰਚਾਰ ਕਰ ਰਹੇ ਹਨ। ਸ਼ਿਵਰਾਜ ਦਾ ਕਹਿਣਾ ਹੈ ਕਿ ਨਿਤਿਸ਼ ਕੁਮਾਰ ਨੇ ਬਿਹਾਰ ਦੀ ਜਨਤਾ ਦੇ ਨਾਲ ਧੋਖਾ ਕੀਤਾ ਹੈ ਤੇ ਇਸ ਲਈ ਹੁਣ ਜੇਡੀਯੂ ਦੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਨਾਲ ਹੀ ਸ਼ਿਵਰਾਜ ਦਾ ਇਹ ਵੀ ਮੰਨਣਾ ਹੈ ਕਿ ਭਾਜਪਾ ਦੀ ਲਹਿਰ ਹੈ ਤੇ ਐਨਡੀਏ ਨੂੰ ਸਾਰਾ ਬਹੁਮਤ ਮਿਲਣ ਜਾ ਰਿਹਾ ਹੈ। ਬਿਹਾਰ ਦੌਰੇ 'ਤੇ ਗਏ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੋਦੀ ਦਾ ਅੰਨ੍ਹਾ ਵਿਰੋਧ ਹੋ ਰਿਹਾ ਹੈ, ਜੋ ਪਰਜਾਤੰਤਰ ਲਈ ਠੀਕ ਨਹੀਂ ਹੈ। ਬਿਹਾਰ 'ਚ ਨਿਤਿਸ਼ ਕੁਮਾਰ ਪ੍ਰਸਿੱਧ ਨੇਤਾ ਸਨ, ਲੇਕਿਨ ਉਨ੍ਹਾਂ ਨੂੰ ਪ੍ਰਸਿੱਧ ਭਾਜਪਾ ਨੇ ਬਣਾਇਆ ਸੀ। ਨਿਤਿਸ਼ ਨੂੰ ਜਦੋਂ ਐਨਡੀਏ ਗੱਠਜੋੜ ਨੂੰ ਅੱਗੇ ਲੈ ਜਾਣ ਦਾ ਕੰਮ ਕਰਨਾ ਸੀ, ਉਸ ਵਕਤ ਉਨ੍ਹਾਂ ਨੇ ਧੋਖਾ ਤੇ ਵਿਸ਼ਵਾਸਘਾਤ ਕੀਤਾ। ਅੱਜ ਐਨਡੀਏ ਤੋਂ ਵੱਖ ਹੋਣ ਦੇ ਬਾਅਦ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਰਹੀ ਹੈ। ਜੇਡੀਯੂ ਸਰਕਾਰ ਆਖਰੀ ਸਾਹ ਗਿਣ ਰਹੀ ਹੈ।
ਬਿਜਲੀ ਦੇ ਲੰਬੇ ਕੱਟਾਂ ਤੋਂ ਹਰ ਵਰਗ ਹੋਇਆ ਦੁਖੀ
ਤਪਾ ਮੰਡੀ, 10 ਮਈ (ਵਿਜੇ ਸ਼ਰਮਾ) - ਗਰਮੀ ਦਾ ਸੀਜ਼ਨ ਸ਼ੁਰੂ ਹੋਣ ਸਾਰ ਹੀ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ ਭਾਵੇਂ ਅਜੇ ਤੱਕ ਕੜਾਕੇ ਦੀ ਗਰਮੀ ਨੇ ਜ਼ੋਰ ਨਹੀਂ ਫੜਿਆ ਤੇ ਮੌਸਮ ਵੀ ਕੁੱਝ ਖੁਸ਼ਗੁਬਾਰ ਹੈ, ਪਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ 24 ਘੰਟੇ ਬਿਜਲੀ ਦੇ ਦਾਅਵੇ ਗ਼ਲਤ ਸਿੱਧ ਹੋ ਰਹੇ ਹਨ ਕਿਉਂਕਿ ਸੂਬਾ ਸਰਕਾਰ ਪੰਜਾਬ 'ਚ ਬਿਜਲੀ ਖੇਤੀ ਲਈ 24 ਘੰਟੇ ਤੇ ਸਰਪਲੱਸ ਹੋਣ ਦੇ ਦਾਅਵੇ ਕਰਦੀ ਹੈ ਜਿਸ ਨੂੰ ਲੈ ਕੇ ਕਿਸਾਨ ਦੁਚਿੱਤੀ 'ਚ ਵਿਖਾਈ ਦੇ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਅਜੇ ਤਾਂ ਜੀਰੀ ਦਾ ਕੰਮ ਸ਼ੁਰੂ ਹੀ ਨਹੀਂ ਹੋਇਆ ਹੈ ਤੇ ਬਿਜਲੀ ਦੇ ਕੱਟ ਪਾਵਰਕਾਮ ਨੇ ਪਹਿਲਾ ਹੀ ਸ਼ੁਰੂ ਕਰ ਦਿੱਤੇ ਗਏ ਹਨ ਜਿਸ ਨਾਲ ਖੇਤੀ ਸੈਕਟਰ ਨੂੰ ਬਿਜਲੀ ਸਪਲਾਈ ਪੂਰੀ ਨਹੀਂ ਮਿਲ ਰਹੀ। ਉਨ੍ਹਾਂ ਇਹ ਵੀ ਦੱਸਿਆ ਕਿ ਪਾਵਰਕਾਮ ਵੱਲੋਂ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਰਕੇ ਕਿਸਾਨਾਂ ਦੀਆ ਫ਼ਸਲਾਂ ਜਿਵੇਂ ਕਮਾਦ, ਜਵਾਰ, ਬਾਜਰਾ, ਮੱਕੀ, ਹਰੀਆਂ ਸਬਜ਼ੀਆਂ ਆਦਿ ਬਿਨਾਂ ਪਾਣੀ ਤੋਂ ਤਰਸ ਰਹੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਤੇ ਨਾਲ ਲੱਗਦੇ ਪਿੰਡਾ ਤੋਂ ਇਲਾਵਾ ਵਪਾਰਕ ਅਦਾਰਿਆਂ ਨਾਲ ਜੁੜੇ ਲੋਕਾਂ ਨੇ ਆਖਿਆ ਕਿ ਬਿਜਲੀ ਦੇ ਲੰਬੇ ਲੰਬੇ ਕੱਟਾਂ ਕਰਕੇ ਸਾਰਾ ਸਮਾਂ ਬੈਠ ਕੇ ਬਿਨਾਂ ਕੰਮ ਦੇ ਗੁਜ਼ਰਨਾ ਪੈ ਰਿਹਾ ਹੈ ਤੇ ਖ਼ਾਲੀ ਹੱਥੀ ਘਰ ਵਾਪਸ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇ ਪੂਰੀ ਗਰਮੀ 'ਚ ਬਿਜਲੀ ਸਪਲਾਈ ਦਾ ਹਾਲ ਇਹੀ ਰਿਹਾ ਤਾਂ ਪਰਿਵਾਰ ਨੂੰ ਪਾਲਣਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਅੱਜ ਦਾ ਸਾਰਾ ਕੰਮ ਹੀ ਬਿਜਲੀ ਤੇ ਨਿਰਭਰ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਪਾਵਰਕਾਮ ਤੋਂ ਮੰਗ ਕੀਤੀ ਹੈ ਕਿ ਗਰਮੀ ਨੂੰ ਵੇਖਦਿਆਂ ਹੋਇਆ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ।
Sunday, 4 May 2014
ਕੇਦਾਰਨਾਥ ਮੰਦਿਰ ਦੇ ਕਪਾਟ ਖੁੱਲ੍ਹੇ
ਦੇਹਰਾਦੂਨ, 4 ਮਈ (ਏਜੰਸੀ)-ਪਿਛਲੇ ਸਾਲ ਮੌਸਮ ਦੇ ਕਹਿਰ ਨਾਲ ਭਿਆਨਕ ਤਬਾਹੀ ਦੇ ਬਾਅਦ ਅੱਜ ਪਹਿਲੀ ਵਾਰ ਚਾਰ ਧਾਮ 'ਚ ਇਕ ਕੇਦਾਰਨਾਥ ਧਾਮ ਮੰਦਿਰ ਦੇ ਕਪਾਟ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਅੱਜ (4 ਮਈ) ਐਤਵਾਰ ਸਵੇਰੇ 6 ਵਜੇ ਪ੍ਰੰਪਰਾ ਅਨੁਸਾਰ ਮੰਦਿਰ ਦੇ ਕਪਾਟ ਖੋਲ੍ਹੇ ਗਏ ਤੇ ਅੱਜ ਤੋਂ ਫਿਰ ਪੂਜਾ ਸ਼ੁਰੂ ਹੋ ਗਈ। ਚਾਰ ਧਾਮ ਲਈ ਯਾਤਰਾ ਸ਼ੁੱਕਰਵਾਰ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਮੰਦਿਰ 'ਚ ਪਹਿਲਾਂ ਦੀ ਤਰਾਂ ਇਸ ਵਾਰ ਵੀ ਭਾਰੀ ਗਿਣਤੀ 'ਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਜਿਥੇ ਕੇਦਾਰਨਾਥ ਧਾਮ 'ਚ ਕਰੀਬ 15 ਹਜ਼ਾਰ ਤੋਂ ਜ਼ਿਆਦਾ ਲੋਕ ਰੁਕਦੇ ਸਨ, ਉਥੇ ਹੁਣ ਸਿਰਫ 150 ਲੋਕਾਂ ਦੇ ਹੀ ਰੁਕਣ ਦਾ ਇੰਤਜ਼ਾਮ ਹੋ ਸਕਿਆ ਹੈ। ਪਿਛਲੇ ਸਾਲ ਮੌਸਮ ਦਾ ਕਹਿਰ ਸਹਿ ਚੁੱਕੇ ਇਸ ਮੰਦਿਰ 'ਚ ਸੁਰੱਖਿਆ ਤੇ ਸ਼ਰਧਾਲੂਆਂ ਨਾਲ ਸਬੰਧਿਤ ਇੰਤਜ਼ਾਮ ਇਸ ਵਾਰ ਕਾਫੀ ਵਧੀਆ ਨਜ਼ਰ ਆ ਰਹੇ ਹਨ, ਹਾਲਾਂਕਿ ਮੌਸਮ ਦੀ ਜ਼ਰਾ ਜਿੰਨੀ ਵੀ ਹਰਕਤ ਸ਼ਰਧਾਲੂਆਂ 'ਚ ਡਰ ਪੈਦਾ ਕਰ ਸਕਦੀ ਹੈ। ਦੂਜੇ ਪਾਸੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਹਰਾਦੂਨ, ਉਤਰਕਾਂਸ਼ੀ ਤੇ ਰੁਦਰਪ੍ਰਯਾਗ ਜ਼ਿਲ੍ਹਿਆਂ ਦੇ ਉਚਾਈ ਵਾਲੇ ਹਿੱਸਿਆਂ 'ਚ ਗਰਜ ਦੇ ਨਾਲ ਤੇਜ਼ ਬੌਸ਼ਾੜਾਂ ਪੈ ਸਕਦੀਆਂ ਹਨ।
ਆਈ.ਐਸ.ਆਈ ਵੱਲੋਂ ਭਾਰਤ ਵਿਚਲੇ ਵਿਦੇਸ਼ੀ ਕੌਂਸਲਖਾਨਿਆਂ 'ਤੇ ਹਮਲੇ ਦੀ ਯੋਜਨਾ
ਨਵੀਂ ਦਿੱਲੀ 4 ਮਈ (ਏਜੰਸੀ)ਂਕੇਂਦਰੀ ਸੁਰੱਖਿਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨੇ ਭਾਰਤ ਵਿਚ 2 ਵਿਦੇਸ਼ੀ ਕੌਂਸਲਖਾਨਿਆਂ ਉੱਪਰ ਹਮਲਾ ਕਰਨ ਦੀ ਯੋਜਨਾ ਬਣਾਈ ਹੈ। ਇਹ ਖੁਲਾਸਾ ਚੇਨਈ ਤੋਂ ਗ੍ਰਿਫਤਾਰ ਕੀਤੇ ਗਏ ਸ੍ਰੀਲੰਕਾ ਦੇ ਨਾਗਰਿਕ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਹੋਇਆ ਹੈ। ਸਰਕਾਰੀ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸ੍ਰੀਲੰਕਾ ਦੇ ਨਾਗਰਿਕ ਸਾਕਿਰ ਹੁਸੈਨ ਨੇ ਪੁੱਛਗਿੱਛ ਦੌਰਾਨ ਅਧਿਕਾਰੀਆਂ ਨੂੰ ਦੱਸਿਆ ਕਿ ਕੋਲੰਬੋ ਵਿਚਲੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੇ ਆਈ.ਐਸ.ਆਈ. ਦੀ ਯੋਜਨਾ ਅਨੁਸਾਰ ਚੇਨਈ ਵਿਚਲੇ ਅਮਰੀਕੀ ਕੌਂਸਲਖਾਨੇ ਤੇ ਬੈਂਗਲੁਰੂ ਵਿਚਲੇ ਇਸਰਾਈਲੀ ਕੌਂਸਲਖਾਨੇ ਉਪਰ ਹਮਲੇ ਦੇ ਨਜ਼ਰੀਏ ਤੋਂ ਜਾਇਜ਼ਾ ਲੈਣ ਲਈ ਉਸ ਨੂੰ ਖਰੀਦਿਆ ਸੀ। ਹੁਸੈਨ ਨੂੰ ਇਕ ਦੱਖਣ ਪੂਰਬ ਏਸ਼ੀਅਨ ਦੇਸ਼ ਸਮੇਤ ਵੱਖ ਵੱਖ ਦੇਸ਼ਾਂ ਦੇ ਤਾਲਮੇਲ ਨਾਲ 29 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਉਪਰੰਤ ਹੁਸੈਨ ਨੇ ਦੱਸਿਆ ਕਿ ਪਾਕਿਸਤਾਨੀ ਏਜੰਸੀ ਦੀ ਮਾਲਦੀਵ ਤੋਂ ਚੇਨਈ 2 ਵਿਅਕਤੀ ਭੇਜਣ ਦੀ ਯੋਜਨਾ ਸੀ ਜਿਨ੍ਹਾਂ ਦੇ ਯਾਤਰਾ ਦਸਤਾਵੇਜਾਂ ਤੇ ਛੁੱਪਣਗਾਹ ਦਾ ਪ੍ਰਬੰਧ ਉਸ ਨੇ ਕਰਨਾ ਸੀ। ਸੂਤਰਾਂ ਨੇ ਦੱਸਿਆ ਕਿ ਹੁਸੈਨ ਦਾ ਨਾਂ ਇਕ ਦੱਖਣ ਪੂਰਬ ਏਸ਼ੀਅਨ ਦੇਸ਼ ਵਿਚ ਜਾਂਚ ਪੜਤਾਲ ਦੌਰਾਨ ਸਾਹਮਣੇ ਆਇਆ ਸੀ ,ਜਿਸ ਨੇ ਅਮਰੀਕੀ ਤੇ ਇਸਰਾਈਲੀ ਕੌਂਸਲਖਾਨਿਆਂ ਉਪਰ ਸੰਭਾਵੀ ਹਮਲਿਆਂ ਦੀ ਸੂਚਨਾ ਭਾਰਤ ਦੀ ਇਕ ਕੇਂਦਰੀ ਸੁਰਖਿਆ ਏਜੰਸੀ ਨੂੰ ਦਿੱਤੀ। ਇਸ ਉਪਰੰਤ ਹੁਸੈਨ ਦੀ ਗ੍ਰਿਫਤਾਰੀ ਲਈ ਯਤਨ ਤੇਜ ਹੋਏ ਜੋ ਸ੍ਰੀਲੰਕਾ ਵਿਚ ਲਗਾਤਾਰ ਆਪਣੇ ਲੁੱਕਣ ਦੇ ਟਿਕਾਣੇ ਬਦਲਦਾ ਰਿਹਾ। ਹੁਸੈਨ ਦੇ ਚੇਨਈ ਪਹੁੰਚਣ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਹੁਸੈਨ ਨੇ ਅਮੀਰ ਜ਼ੁਬੇਅਰ ਸਿਦੀਕ ਦਾ ਨਾਂ ਲਿਆ ਜੋ ਕੋਲੰਬੋ ਵਿਚਲੇ ਪਾਕਿਸਤਾਨੀ ਹਾਈ ਕਮਿਸ਼ਨ 'ਚ ਕੌਂਸਲਰ ਹਨ ਜਿਸ ਨੇ ਕਥਿਤ ਤੌਰ 'ਤੇ ਹੁਸੈਨ ਨੂੰ ਖਰੀਦਿਆ ਸੀ। ਸੂਤਰਾਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਅਮਰੀਕੀ ਤੇ ਇਸਰਾਈਲੀ ਕੌਂਸਲਖਾਨਿਆਂ ਦੀਆਂ ਤਸਵੀਰਾਂ ਵੀ ਬਰਾਮਦ ਕੀਤੀਆਂ ਹਨ ਜਿਨ੍ਹਾਂ ਵਿਚ ਵੱਖ ਵੱਖ ਗੇਟਾਂ ਤੇ ਸੜਕਾਂ ਦੀਆਂ ਤਸਵੀਰਾਂ ਵੀ ਹਨ ਜੋ ਇਨ੍ਹਾਂ ਦੋ ਕੌਂਸਲਖਾਨਿਆਂ ਨੂੰ ਜਾਂਦੀਆਂ ਹਨ ਜੋ ਤਸਵੀਰਾਂ ਹੁਸੈਨ ਨੇ ਪਾਕਿਸਤਾਨ ਵਿਚਲੇ ਆਪਣੇ ਸੰਚਾਲਕ ਤੇ ਕੋਲੰਬੋ ਵਿਚ ਹਾਈ ਕਮਿਸ਼ਨ ਨੂੰ ਈ. ਮੇਲ ਰਾਹੀਂ ਭੇਜੀਆਂ ਸਨ।
ਕੇਂਦਰ ਨੇ ਭਾਰਤ ਨਿਰਮਾਣ ਮੁਹਿੰਮ ਇਸ਼ਤਿਹਾਰ 'ਤੇ 300 ਕਰੋੜ ਖਰਚੇ
ਨਵੀਂ ਦਿੱਲੀ, 4 ਮਈ (ਏਜੰਸੀ)-ਕੇਂਦਰ ਨੇ ਪਿਛਲੇ 5 ਸਾਲਾਂ ਦੌਰਾਨ ਭਾਰਤ ਨਿਰਮਾਣ ਮੁਹਿੰਮ ਨਾਲ ਸਬੰਧਿਤ ਪ੍ਰਸਾਰਣ ਅਤੇ ਪ੍ਰਕਾਸ਼ਨ 'ਤੇ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਕੀਤੀ। ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੂਚਨਾ ਦੇ ਅਧਿਕਾਰ ਅਧਿਨਿਯਮ 2005 ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ 'ਚ ਉਪਲੱਬਧ ਕਰਵਾਈ ਹੈ। ਇਸ਼ਤਿਹਾਰ ਅਤੇ ਦ੍ਰਿਸ਼ ਪ੍ਰਚਾਰ ਵਿਭਾਗ ਵਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਅਨੁਸਾਰ ਸਰਕਾਰ ਨੇ 2009 ਤੋਂ 2014 ਤੱਕ ਭਾਰਤ ਨਿਰਮਾਣ ਮੁਹਿੰਮ ਸਬੰਧੀ ਪ੍ਰਸਾਰਣ ਤੇ ਪ੍ਰਕਾਸ਼ਨ 'ਤੇ 3002.74 ਕਰੋੜ ਰੁਪਏ ਖਰਚ ਕੀਤੇ। ਖਰਚ ਦਾ ਇਹ ਬਿਊਰਾ ਕੇਵਲ ਟੈਲੀਵਿਜ਼ਨ ਚੈਨਲਾਂ 'ਤੇ ਪ੍ਰਸਾਰਣ ਤੇ ਅਖਬਾਰਾਂ 'ਚ ਪ੍ਰਕਾਸ਼ਨ ਨਾਲ ਸਬੰਧਿਤ ਹੈ। ਇਸ ਵਿਚ ਮੁਹਿੰਮ ਦੇ ਨਿਰਮਾਣ ਤੇ ਹੋਰ ਮਾਧਿਅਮਾਂ ਜ਼ਰੀਏ ਹੋਏ ਪ੍ਰਚਾਰ ਦਾ ਖਰਚ ਸ਼ਾਮਿਲ ਨਹੀਂ ਹੈ। ਆਰ. ਟੀ. ਆਈ. ਤਹਿਤ ਮੰਗੀ ਜਾਣਕਾਰੀ ਦੇ ਜਵਾਬ 'ਚ ਦੱਸਿਆ ਗਿਆ ਹੈ ਕਿ 2009 ਤੋਂ 2014 ਤੱਕ 5 ਸਾਲ ਦੇ ਸਮੇਂ 'ਚ ਪ੍ਰਿੰਟ ਮੀਡੀਆ 'ਚ ਮੁਹਿੰਮ ਸਬੰਧੀ ਪ੍ਰਕਾਸ਼ਨ 'ਤੇ ਕੁਲ 197.23 ਕਰੋੜ ਰੁਪਏ ਤੇ ਇਲੈਕਟ੍ਰਾਨਿਕ ਮੀਡੀਆ 'ਚ ਇਸ਼ਤਿਹਾਰ ਪ੍ਰਸਾਰਣ 'ਤੇ 105.51 ਕਰੋੜ ਰੁਪਏ ਖਰਚ ਹੋਏ। ਇਸ ਤਰਾਂ ਇਨ੍ਹਾਂ ਪੰਜ ਸਾਲਾਂ 'ਚ ਪ੍ਰਸਾਰਣ ਤੇ ਪ੍ਰਕਾਸ਼ਨ 'ਤੇ ਕੁੱਲ 302.74 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਈ।
ਮੋਦੀ ਨੇ ਕੁਰਸੀ ਲਈ ਕੀਤਾ ਕਾਰਗਿਲ ਸ਼ਹੀਦ ਦਾ ਅਪਮਾਨ-ਸੋਨੀਆ
ਕੁੱਲੂ, 4 ਮਈ (ਪੀ. ਟੀ. ਆਈ.)- ਸੱਤਾਧਾਰੀ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਨਰਿੰਦਰ ਮੋਦੀ 'ਤੇ ਵਾਰ ਕਰਦਿਆਂ ਕਿਹਾ ਹੈ ਕਿ ਉਹ ਸ਼ਹੀਦਾਂ ਦੇ ਨਾਂਅ 'ਤੇ ਰਾਜਨੀਤੀ ਕਰਦੇ ਹਨ। ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਿਰਫ਼ ਕੁਰਸੀ ਚਾਹੁੰਦੇ ਹਨ। ਸੋਨੀਆ ਨੇ ਕਿਹਾ ਕਿ ਕਾਰਗਿਲ ਦੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੇ ਸ਼ਬਦਾਂ 'ਯੇ ਦਿਲ ਮਾਂਗੇ ਮੋਰ' ਦੀ ਵਰਤੋਂ ਮੋਦੀ ਨੇ ਸਿਰਫ਼ ਪ੍ਰਧਾਨ ਮੰਤਰੀ ਦੀ ਕੁਰਸੀ ਪਾਉਣ ਲਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸ਼ਹੀਦਾਂ ਦਾ ਅਪਮਾਨ ਹੈ। ਸੋਨੀਆ ਨੇ ਭਾਜਪਾ 'ਤੇ ਦੇਸ਼ ਵਿਚ ਅਰਾਜਕਤਾ ਫੈਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਦਾ ਰਸਤਾ ਤਬਾਹੀ ਦਾ ਰਸਤਾ ਹੈ ਤੇ ਕਾਂਗਰਸ ਲੋਕਾਂ ਨੂੰ ਜੋੜਨ ਤੇ ਵਿਕਾਸ ਦਾ ਕੰਮ ਕਰਦੀ ਹੈ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਕਾਂਗਰਸ ਕਦੀ ਝੂਠੇ ਵਾਅਦੇ ਨਹੀਂ ਕਰਦੀ। ਮੰਡੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਦੌਰਾਨ ਸੋਨੀਆ ਨੇ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਬਿਨਾਂ ਕਿਸੇ ਭੇਦਭਾਵ ਤੋਂ ਗਰੀਬਾਂ ਤੇ ਸਮਾਜ ਦੇ ਪੱਛੜੇ ਵਰਗਾਂ ਦੇ ਕਲਿਆਣ ਤੇ ਬਿਹਤਰੀ ਲਈ ਕੰਮ ਕੀਤਾ ਹੈ। ਮੋਦੀ ਦੇ ਭਾਸ਼ਣਾਂ ਦੇ 'ਲਹਿਜ਼ੇ ਤੇ ਮਤਲਬ' 'ਤੇ ਵਿਅੰਗ ਕੱਸਦਿਆਂ ਸੋਨੀਆ ਨੇ ਕਿਹਾ ਕਿ ਮੋਦੀ ਹੁਣ ਤੋਂ ਹੀ ਇਸ ਤਰ੍ਹਾ ਬੋਲ ਰਹੇ ਹਨ ਜਿਵੇਂ ਉਨ੍ਹਾਂ ਪ੍ਰਧਾਨ ਮੰਤਰੀ ਦੀ ਕੁਰਸੀ ਜਿੱਤ ਲਈ ਹੋਵੇ ਹਾਲਾਂਕਿ ਚੋਣ ਨਤੀਜੇ ਆਉਣੇ ਬਾਕੀ ਹਨ। ਸੋਨੀਆ ਨੇ ਕਿਹਾ ਕਿ ਲੋਕਾਂ ਨੇ ਭਵਿੱਖ ਦਾ ਰਸਤਾ ਤੈਅ ਕਰਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਦੇ ਰਸਤੇ ਲਈ ਯੂ. ਪੀ. ਏ. ਗਠਜੋੜ ਨੂੰ ਜਿਤਾਉਣ ਦੀ ਅਪੀਲ ਕੀਤੀ।
ਰਾਤ ਦੇ ਖਾਣੇ 'ਤੇ ਉਬਾਮਾ ਨੇ ਪੁਤਿਨ ਦਾ ਮਜ਼ਾਕ ਉਡਾਇਆ
ਵਾਸ਼ਿੰਗਟਨ, 4 ਮਈ (ਏਜੰਸੀ)- ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਪੱਤਰਕਾਰਾਂ ਲਈ ਰੱਖੇ ਗਏ ਰਾਤ ਦੇ ਖਾਣੇ ਦੌਰਾਨ ਆਪਣੇ ਰੂਸੀ ਹਮ-ਰੁਤਬਾ ਵਲਾਦੀਮੀਰ ਪੁਤਿਨ ਦਾ ਮਜ਼ਾਕ ਉਡਾਇਆ ਤੇ ਆਪਣੀ ਸਿਹਤ ਸੇਵਾ ਨੀਤੀ ਬਾਰੇ ਵੀ ਚੁਟਕਲਾ ਸੁਣਾਇਆ। ਰਾਤ ਦੇ ਖਾਣੇ ਦੌਰਾਨ ਖੂਬ ਹਾਸਾ-ਠੱਠਾ ਕਰਦਿਆਂ ਉਬਾਮਾ ਨੇ ਆਪਣੀ ਪਤਨੀ ਮਿਸ਼ੇਲ ਦੀ ਹਾਜ਼ਰੀ ਵਿਚ ਪੁਤਿਨ ਦੇ ਨੋਬਲ ਪੁਰਸਕਾਰ ਦੀ ਦੌੜ ਵਿਚ ਰਹਿਣ ਬਾਰੇ ਮਜ਼ਾਕ ਕੀਤਾ। ਉਨ੍ਹਾਂ ਕਿਹਾ ਕਿ ਸੱਚ ਕਹਾਂ ਤਾਂ ਉਹ ਲੋਕ ਇਨੀਂ ਦਿਨੀਂ ਕਿਸੇ ਨੂੰ ਵੀ ਨੋਬਲ ਦੇ ਦਿੰਦੇ ਹਨ। ਉਨ੍ਹਾਂ ਨੇ ਆਪਣੀ ਮਹੱਤਵਪੂਰਣ ਸਿਹਤ ਸੇਵਾ ਨੀਤੀ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ 2008 ਵਿਚ ਉਨ੍ਹਾਂ ਦਾ ਨਾਅਰਾ ਸੀ 'ਯੈਸ ਵੀ ਕੈਨ।' ਸਾਲ 2013 ਵਿਚ ਇਹ ਨਾਅਰਾ 'ਕੰਟਰੋਲ + ਆਲਟ + ਡਿਲੀਟ' ਹੋ ਚੁੱਕਾ ਹੈ।' ਉਬਾਮਾ ਨੇ ਵ੍ਹਾਈਟ ਹਾਊਸ ਪੱਤਰਕਾਰ ਸੰਗਠਨ ਦੇ ਰਾਤ ਦੇ ਖਾਣੇ ਵਿਚ 2500 ਤੋਂ ਵੱਧ ਲੋਕਾਂ ਦੇ ਸਾਹਮਣੇ ਬੜੇ ਹੀ ਵਿਅੰਗਮਈ ਅੰਦਾਜ਼ ਵਿਚ ਆਪਣੀ ਗੱਲ ਰੱਖੀ। ਦਰਸ਼ਕਾਂ ਵਿਚ ਕਈ ਹਸਤੀਆਂ, ਨੇਤਾ ਤੇ ਅਮਰੀਕੀ ਪੱਤਰਕਾਰ ਸ਼ਾਮਿਲ ਹੋਏ।
ਗ਼ਲਤ ਪੈਸਾ ਮਿਲਣ 'ਤੇ ਸਾਰੀ ਉਮਰ ਜੇਲ੍ਹ 'ਚ ਰਹਿਣ ਲਈ ਤਿਆਰ ਹਾਂ-ਏ. ਰਾਜਾ
ਨਵੀਂ ਦਿੱਲੀ, 4 ਮਈ (ਪੀ. ਟੀ. ਆਈ.)- 2ਜੀ ਸਪੈਕਟ੍ਰਮ ਘੁਟਾਲਾ ਮਾਮਲੇ ਵਿਚ ਦੋਸ਼ੀ ਸਾਬਕਾ ਦੂਰ ਸੰਚਾਰ ਮੰਤਰੀ ਏ. ਰਾਜਾ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਕੋਲ ਗ਼ਲਤ ਤਰੀਕੇ ਨਾਲ ਕਮਾਇਆ ਗਿਆ ਧਨ ਮਿਲਿਆ ਤਾਂ ਉਹ ਪੂਰੀ ਉਮਰ ਜੇਲ੍ਹ ਵਿਚ ਗੁਜ਼ਾਰਨ ਲਈ ਤਿਆਰ ਹੈ। ਤਾਮਿਲਨਾਡੂ ਵਿਚ ਨੀਲਗਿਰੀ ਤੋਂ ਲੋਕ ਸਭਾ ਚੋਣ ਲੜ ਰਹੇ ਰਾਜਾ ਨੇ 2011 ਵਿਚ ਸੀ. ਬੀ. ਆਈ. ਦੇ ਹਵਾਲੇ ਨਾਲ ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ ਖ਼ਬਰ ਦਾ ਵਰਣਨ ਕਰਦਿਆਂ ਇਹ ਟਿੱਪਣੀ ਕੀਤੀ। ਇਸ ਖ਼ਬਰ ਅਨੁਸਾਰ ਉਨ੍ਹਾਂ ਕੋਲ 3 ਹਜ਼ਾਰ ਕਰੋੜ ਰੁਪਏ ਹਨ। ਰਾਜਾ ਦੀ ਇੰਟਰਵਿਊ ਦਾ ਹਵਾਲਾ ਦਿੰਦਿਆਂ ਹੋਇਆਂ ਇੰਡੀਆ ਟੀ. ਵੀ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਸ ਦਿਨ ਉਹ ਜੱਜ ਕੋਲ ਗਏ ਸਨ। ਉਨ੍ਹਾਂ ਜੱਜ ਨੂੰ ਅਖ਼ਬਾਰ ਵਿਚ ਛਪੀ ਖ਼ਬਰ ਵਿਖਾਈ ਸੀ ਤੇ ਕਿਹਾ ਸੀ ਕਿ ਉਹ ਆਮਦਨ ਕਰ, ਇੰਨਫੋਰਸਮੈਂਟ ਡਾਇਰੈਕੋਰੇਟ ਤੇ ਸੀ. ਬੀ. ਆਈ. ਨੂੰ ਚੁਣੌਤੀ ਦੇਣਾ ਚਾਹੁੰਦੇ ਹਨ ਤੇ ਜੇਕਰ ਕਿਸੇ ਨੂੰ ਵੀ ਉਨ੍ਹਾਂ ਦੇ ਨਾਂਅ 'ਤੇ ਇਕ ਡਾਲਰ ਵੀ ਮਿਲ ਜਾਵੇ ਤਾਂ ਉਹ ਮੁਕੱਦਮਾ ਨਹੀਂ ਲੜਨਗੇ ਤੇ ਆਪਣੀ ਸਾਰੀ ਉਮਰ ਕੈਦ ਵਿਚ ਗੁਜ਼ਾਰ ਦੇਣਗੇ। ਰਾਜਾ ਨੂੰ 2 ਫਰਵਰੀ, 2011 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ 'ਤੇ 2ਜੀ ਸਪੈਕਟ੍ਰਮ ਘੁਟਾਲਾ ਮਾਮਲੇ ਵਿਚ ਮੁਕੱਦਮਾ ਚੱਲ ਰਿਹਾ ਹੈ ਤੇ ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹਨ।
Saturday, 3 May 2014
ਬਾਬਾ ਰਾਮਦੇਵ ਖਿਲਾਫ਼ ਕੇਸ ਦਰਜ ਕਰਨ ਦੇ ਆਦੇਸ਼
ਜੋਧਪੁਰ, 3 ਮਈ (ਏਜੰਸੀ)- ਇਥੇ ਇਕ ਅਦਾਲਤ ਨੇ ਪੁਲਿਸ ਨੂੰ ਬਾਬ ਰਾਮਦੇਵ ਦੇ ਖਿਲਾਫ਼ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਖਿਲਾਫ਼ ਉਨ੍ਹਾਂ ਦੀ ਵਿਵਾਦ ਪੂਰਨ ਟਿੱਪਣੀ ਦੇ ਲਈ ਉਨ੍ਹਾਂ ਖਿਲਾਫ਼ ਜਾਂਚ ਸ਼ੁਰੂ ਕੀਤੀ ਜਾਏ। ਮੈਟੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਜੋਧਪੁਰ ਦੇ ਵਿਜੇ ਰਾਏ ਦੇ ਵੱਲੋਂ ਉਨ੍ਹਾਂ ਦੇ ਵਕੀਲ ਐਮ. ਏ. ਰਾਓ ਦੁਆਰਾ ਦਾਖ਼ਲ ਇਸਤਗਾਸੇ ਨੂੰ ਸਵੀਕਾਰ ਕਰਦੇ ਹੋਏ ਇਹ ਆਦੇਸ਼ ਦਿੱਤਾ ਹੈ। ਇਸਤਗਾਸੇ 'ਚ ਮੰਗ ਕੀਤੀ ਗਈ ਸੀ ਕਿ ਰਾਮਦੇਵ ਖਿਲਾਫ਼ ਮਾਮਲਾ ਦਰਜ ਕਰਕੇ ਦਲਿਤ ਸਮਾਜ ਦੇ ਸਬੰਧ 'ਚ ਉਨ੍ਹਾਂ ਦੀ ਟਿੱਪਣੀ ਨੂੰ ਲੈ ਕੇ ਉਨ੍ਹਾਂ ਵਿਰੁੱਧ ਉਚਿਤ ਕਾਰਵਾਈ ਕੀਤੀ ਜਾਏ। ਜ਼ਿਕਰਯੋਗ ਹੈ ਕਿ ਰਾਮਦੇਵ ਨੇ ਪਿਛਲੇ ਮਹੀਨੇ ਇਹ ਬਿਆਨ ਦੇ ਕੇ ਵਿਵਾਦ ਖੜਾ ਕਰ ਦਿੱਤਾ ਸੀ ਕਿ ਰਾਹੁਲ ਗਾਂਧੀ ਦਲਿਤਾਂ ਦੇ ਘਰਾਂ 'ਚ ਹਨੀਮੂਨ ਅਤੇ ਪਿਕਨਿਕ ਮਨਾਉਣ ਜਾਂਦਾ ਹੈ।
ਮਨੀਸ਼ ਦੀ ਸਫਾਈ, ਮੋਦੀ ਦਾ ਇੰਟਰਵਿਊ ਨਹੀਂ ਵੇਖਿਆ
ਨਵੀਂ ਦਿੱਲੀ, 3 ਮਈ (ਏਜੰਸੀ) - ਭਾਜਪਾ ਦੇ ਪੀਐਮ ਉਮੀਦਵਾਰ ਨਰਿੰਦਰ ਮੋਦੀ ਦੇ ਇੰਟਰਵਿਊ 'ਤੇ ਉੱਠੇ ਵਿਵਾਦ ਤੋਂ ਬਾਅਦ ਕੱਲ੍ਹ ਦੂਰਦਰਸ਼ਨ ਤੇ ਸਰਕਾਰ ਦੋਵੇਂ ਸਫਾਈ ਦੇਣ ਦੀ ਮੁਦਰਾ 'ਚ ਆ ਗਏ। ਮੋਦੀ ਦੇ ਇੰਟਰਵਿਊ 'ਤੇ ਉੱਠੇ ਵਿਵਾਦ ਤੋਂ ਬਾਅਦ ਖੁਦ ਦੂਰਦਰਸ਼ਨ ਨਿਊਜ ਨੇ ਵੀ ਸਫਾਈ ਦਿੱਤੀ। ਡੀਡੀ ਨੇ ਇਨ੍ਹਾਂ ਦੋਸ਼ਾਂ ਨੂੰ ਗਲਤ ਦੱਸਿਆ ਕਿ ਕਿਸੇ ਖਾਸ ਇਰਾਦੇ ਤੋਂ ਇੰਟਰਵਿਊ ਦੇ ਹਿੱਸੇ ਸੈਂਸਰ ਹੋਏ ਜਾਂ ਜਾਣ ਬੁੱਝ ਕੇ ਇੰਟਰਵਿਊ ਨੂੰ ਜ਼ਿਆਦਾ ਪ੍ਰਚਾਰਤ ਨਹੀਂ ਕੀਤਾ ਗਿਆ। ਸੂਚਨਾ ਪ੍ਰਸਾਰਣ ਮੰਤਰੀ ਨੇ ਵੀ ਆਪਣੀ ਚੁੱਪ ਤੋੜੀ। ਇੰਟਰਵਿਊ ਦੇ ਕਿਸੇ ਵੀ ਹਿੱਸੇ ਨੂੰ ਜਾਣ ਬੁੱਝ ਕੇ ਨਹੀਂ ਕੱਟਿਆ ਗਿਆ, ਜੋ ਵੀ ਐਡੀਟਿੰਗ ਹੋਈ ਹੈ ਉਹ ਪੋਸਟ ਪ੍ਰੋਡਕਸ਼ਨ 'ਚ ਤਕਨੀਕੀ ਕਾਰਨ ਤੋਂ ਹੋਈ। ਇਸ ਪੂਰੀ ਪ੍ਰਕਿਰਆ 'ਚ ਕਿਸੇ ਵੀ ਅਧਿਕਾਰੀ ਨੇ ਕਿਸੇ ਤਰ੍ਹਾਂ ਦਾ ਕੰਟਰੋਲ ਜਾਂ ਦਖਲ ਅੰਦਾਜ਼ੀ ਨਹੀਂ ਕੀਤੀ ਹੈ। ਇੰਟਰਵਿਊ ਦੇ ਖਾਸ ਹਿੱਸਿਆਂ ਨੂੰ ਡੀਡੀ ਨਿਊਜ ਦੇ ਸਾਰੇ ਅਹਿਮ ਨਿਊਜ ਬੁਲੇਟਿਨ 'ਚ ਵਖਾਇਆ ਗਿਆ ਹੈ। ਉਥੇ ਹੀ ਸੂਚਨਾ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਮੈਂ ਇੰਟਰਵਿਊ ਨਹੀਂ ਵੇਖਿਆ ਹੈ, ਨਾ ਮੈਨੂੰ ਇਸ ਬਾਰੇ 'ਚ ਕੁੱਝ ਪਤਾ ਹੈ। ਐਡਿਟ ਕਰਨਾ ਦੂਰਦਰਸ਼ਨ ਦੇ ਹੱਥ 'ਚ ਹੈ, ਇਸ ਬਾਰੇ 'ਚ ਸਾਡਾ ਕੋਈ ਲੈਣਾ - ਦੇਣਾ ਨਹੀਂ।
ਪੱਛਮੀਂ ਬੰਗਾਲ 'ਚ ਚੋਣ ਹਿੰਸਾ 'ਚ 8 ਦੀ ਮੌਤ, 811 ਜ਼ਖ਼ਮੀਂ
ਕੋਲਕਾਤਾ, 3 ਮਈ (ਏਜੰਸੀ) - ਪੱਛਮੀਂ ਬੰਗਾਲ 'ਚ ਚੋਣ ਹਿੰਸਾ 'ਚ ਹੁਣ ਤੱਕ ਅੱਠ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 874 ਘਟਨਾਵਾਂ 'ਚ 811 ਲੋਕ ਜ਼ਖ਼ਮੀ ਹੋਏ ਹਨ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ 'ਚ ਓਐਸਡੀ ਅਮਿਤ ਰਾਏ ਚੌਧਰੀ ਨੇ ਦੱਸਿਆ ਕਿ ਮਾਰਚ ਮਹੀਨੇ 'ਚ ਨਦਿਆ 'ਚ ਇੱਕ ਵਿਅਕਤੀ ਦੀ ਮੌਤ ਹੋਈ ਸੀ। ਅਪ੍ਰੈਲ 'ਚ ਮੁਰਸ਼ਿਦਾਬਾਦ ਦੇ ਜਾਲੰਗੀ 'ਚ ਇੱਕ ਵਿਅਕਤੀ ਦੀ ਜਾਨ ਗਈ। ਬੀਰਭੂਮ, ਮਨੀਚਕ 'ਚ ਵੀ ਲੋਕਾਂ ਦੀ ਜਾਨ ਗਈ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ 26 ਅਪ੍ਰੈਲ ਨੂੰ ਦੋ ਲੋਕਾਂ ਦੀ ਜਾਨ ਗਈ। ਪੱਛਮੀ ਮਿਦਨਾਪੁਰ ਦੇ ਘਾਟਲ 'ਚ ਇੱਕ ਝੜਪ 'ਚ ਮਾਕਪਾ ਦੇ ਪ੍ਰਹਿਲਾਦ ਰਾਏ ਦੀ ਮੌਤ ਹੋਈ।
ਅਮਿਤ ਸ਼ਾਹ ਨੇ ਸਪਾ 'ਤੇ ਲਗਾਇਆ ਬੂਥ ਲੁੱਟਣ ਦਾ ਇਲਜ਼ਾਮ
ਨਵੀਂ ਦਿੱਲੀ, 3 ਮਈ (ਏਜੰਸੀ) - ਭਾਜਪਾ ਨੇਤਾ ਤੇ ਪਾਰਟੀ ਦੇ ਉੱਤਰ ਪ੍ਰਦੇਸ਼ ਇੰਚਾਰਜ ਅਮਿਤ ਸ਼ਾਹ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਸਮਾਜਵਾਦੀ ਪਾਰਟੀ 'ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਦੇ ਦੌਰਾਨ ਸਪਾ ਦੇ ਲੋਕ ਬੂਥ ਲੁੱਟਣ ਦਾ ਕੰਮ ਕਰਦੇ ਹਨ। ਇਸ ਲਈ ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਆਉਣ ਵਾਲੇ ਦੋ ਚਰਣਾਂ ਦੇ ਚੋਣ 'ਚ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਹਰ ਬੂਥ 'ਚ ਕੇਂਦਰੀ ਸੁਰੱਖਿਆ ਬਲ ਤੈਨਾਤ ਕਰਨ ਦੀ ਮੰਗ ਕੀਤੀ ਹੈ, ਨਾਲ ਹੀ ਉਨ੍ਹਾਂ ਨੇ ਸੰਵੇਦਨਸ਼ੀਲ ਬੂਥਾਂ 'ਤੇ ਵੀਡੀਓ ਰਿਕਾਰਡਿੰਗ ਕਰਾਉਣ ਤੇ ਆਬਜਰਵਰ ਨਿਯੁਕਤ ਕਰਨ ਦੀ ਮੰਗ ਵੀ ਕੀਤੀ ਹੈ। ਸ਼ਾਹ ਦੇ ਇਸ ਇਲਜ਼ਾਮ 'ਤੇ ਪ੍ਰਤੀਕਿਰਆ ਦਿੰਦੇ ਹੋਏ ਸਪਾ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੇ ਕਿਹਾ ਭਾਜਪਾ ਹਾਰ ਦੇ ਡਰ ਤੋਂ ਅਜਿਹੇ ਇਲਜ਼ਾਮ ਲਗਾ ਰਹੀ ਹੈ।
ਸ੍ਰੀਨਗਰ ਦੇ 5 ਥਾਣਿਆਂ ਹੇਠ ਕਰਫਿਊ ਤੀਜੇ ਦਿਨ ਵੀ ਰਿਹਾ ਜਾਰੀ
ਸ੍ਰੀਨਗਰ, 3 ਮਈ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਦੇ 5 ਪੁਲਿਸ ਥਾਣਿਆਂ ਨੋਹਟਾ, ਰੈਨਾਵਾਰੀ, ਮਹਾਰਾਜਗੰਜ, ਖਾਨਯਾਰ ਅਤੇ ਸਫਾਕਦਲ ਦੇ ਇਲਾਕਿਆਂ 'ਚ ਬੁੱਧਵਾਰ ਨੂੰ ਲਗਾ ਕਰਫਿਊ ਅੱਜ ਤੀਜੇ ਦਿਨ ਜਾਰੀ ਰਿਹਾ। ਸਰਕਾਰੀ ਸੂਤਰਾਂ ਅਨੁਸਾਰ ਬੀਤੇ ਬੁੱਧਵਾਰ ਨੂੰ ਸ੍ਰੀਨਗਰ ਦੇ ਨਵਾਕਦਲ ਇਲਾਕੇ 'ਚ (ਸੀ. ਆਰ. ਪੀ. ਐੱਫ) ਦੀ ਕਥਿਤ ਗੋਲੀਬਾਰੀ 'ਚ ਨੌਜਵਾਨ ਦੀ ਮੌਤ ਦੇ ਬਾਅਦ ਸ਼ਹਿਰੇ ਖਾਸ ਦੇ 5 ਪੁਲਿਸ ਥਾਣਿਆਂ ਤਹਿਤ ਇਲਾਕਿਆਂ 'ਚ ਕਾਨੂੰਨ ਵਿਵਸਥਾ, ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਅਤੇ ਵੱਖਵਾਦੀਆਂ ਦੇ ਸੰਭਾਵਿਤ ਪ੍ਰਦਰਸ਼ਨਾਂ ਨੂੰ ਰੋਕਣ ਲਈ ਅਹਿਤਿਆਤ ਵਜੋਂ ਕਰਫਿਊ ਲਗਾਇਆ ਗਿਆ ਸੀ। ਇਸ ਹਾਲਾਤ ਦੇ ਵਿਰੋਧ 'ਚ ਵਾਦੀ ਦੇ ਬਾਕੀ ਹਿੱਸਿਆ 'ਚ ਤੀਸਰੇ ਰੋਜ਼ ਹੜਤਾਲ ਰਹੀ ਜਿਸ ਕਾਰਨ ਸਰਕਾਰੀ ਅਤੇ ਗੈਰ ਸਰਕਾਰੀ ਦਫਤਰਾਂ 'ਚ ਹਾਜ਼ਰੀ ਬਹੁਤ ਘੱਟ ਰਹੀ। ਸਕੂਲ, ਕਾਲਜ, ਕਾਰੋਬਾਰੀ ਅਦਾਰਿਆਂ , ਦੁਕਾਨਾਂ ਤੇ ਪੈਟਰੋਲ ਪੰਪ ਵੀ ਬੰਦ ਰਹੇ ਜਿਸ ਕਾਰਨ ਜੀਵਨ ਪ੍ਰਭਾਵਿਤ ਹੋ ਕੇ ਰਹਿ ਗਿਆ। ਸਿਵਲ ਲਾਇਨ ਦੇ ਇਲਾਕੇ ਸਮੇਤ ਵਾਦੀ ਦੇ ਕਈ ਵੱਡੇ ਸ਼ਹਿਰਾਂ ਅਤੇ ਕਸਬਿਆ 'ਚ ਹੜਤਾਲ ਦੇ ਬਾਵਜੂਦ ਸਿਵਲ ਅਤੇ ਨਿਜੀ ਟਰਾਂਪਸਪੋਰਟ ਆਮ ਵਾਂਗ ਚਲਦਾ ਰਿਹਾ। ਹੁਰੀਅਤ ਗਿਲਾਨੀ ਸਮੇਤ ਕਿਸੇ ਵੱਖਵਾਦੀ ਸੰਗਠਨ ਨੇ ਅੱਜ ਕੋਈ ਹੜਤਾਲ ਨਾ ਕਰਨ ਦਾ ਸੱਦਾ ਦਿੱਤਾ ਸੀ ਅਤੇ ਲੋਕਾਂ ਨੂੰ ਸੋਸ਼ਲ ਮੀਡੀਆਂ 'ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ 'ਤੇ ਕੰਨ ਨਾ ਧਰਨ ਅਤੇ ਆਮ ਦਿਨਾਂ ਵਾਂਗ ਕੰਮ ਕਾਜ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ। ਪੁਲਿਸ ਨੇ ਕਿਸੇ ਸੰਭਾਵਿਤ ਗੜਬੜ ਨੂੰ ਰੋਕਣ ਲਈ ਸ੍ਰੀਨਗਰ ਸਮੇਤ ਵਾਦੀ ਦੇ ਵੱਡੇ ਕਸਬਿਆ ਅਤੇ ਸ਼ਹਿਰਾਂ 'ਚ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਭਾਰੀ ਗਿਣਤੀ 'ਚ ਤਾਇਨਾਤ ਕੀਤਾ ਸੀ। ਪੁਲਿਸ ਬੁਲਾਰੇ ਅਨੁਸਾਰ ਵਾਦੀ ਕਸ਼ਮੀਰ 'ਚਂ ਆਮ ਤੌਰ 'ਤੇ ਸ਼ਾਂਤੀ ਬਣੀ ਰਹੀ ਅਤੇ ਕਿਸੇ ਇਲਾਕੇ 'ਤੋਂ ਕਿਸ ਅਣਸੁਖਾਵੀ ਘਟਨਾ ਦੀ ਖਬਰ ਨਹੀਂ ਹੈ।
ਕਰੁਣਾਨਿਧੀ ਨੇ ਧਮਾਕੇ ਦੇ ਮੁੱਦੇ 'ਤੇ ਜੈਲਲਿਤਾ ਨੂੰ ਕੋਸਿਆ
ਚੇਨਈ, 3 ਮਈ (ਏਜੰਸੀ)- ਚੇਨਈ ਸੈਂਟਰਲ ਰੇਲਵੇ ਸਟੇਸ਼ਨ 'ਤੇ ਹੋਏ ਦੋਹਰੇ ਬੰਬ ਧਮਾਕੇ ਨੂੰ ਲੈ ਕੇ ਐਮ. ਕਰੁਣਾਨਿਧੀ ਅਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੇ ਵਿਚ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਕਰੁਣਾਨਿਧੀ ਨੇ 1998 'ਚ 60 ਲੋਕਾਂ ਦੀ ਜਾਨ ਲੈਣ ਵਾਲੇ ਕੋਇੰਬਟੂਰ ਲੜੀਵਾਰ ਬੰਬ ਧਮਾਕਿਆਂ ਦੀ ਘਟਨਾ ਨਾਲ ਨਿਪਟਣ 'ਚ ਆਪਣੀ ਆਲੋਚਨਾ ਕੀਤੇ ਜਾਣ 'ਤੇ ਜੈਲਲਿਤਾ 'ਤੇ ਹਮਲਾ ਬੋਲਿਆ ਹੈ। ਉਧਰ ਜੈਲਲਿਤਾ ਨੇ ਕਿਹਾ ਕਿ ਕਰੁਣਾਨਿਧੀ ਨੂੰ ਉਨ੍ਹਾਂ ਦੀ ਸਰਕਾਰ ਦੀ ਆਲੋਚਨਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਜਦ ਉਹ ਮੁੱਖ ਮੰਤਰੀ ਸਨ ਤਾਂ 1997-98 'ਚ ਉਹ ਧਮਾਕਿਆਂ ਨੂੰ ਨਹੀਂ ਰੋਕ ਪਾਏ ਸਨ
Friday, 2 May 2014
ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਉਡੀਆਂ ਧੱਜੀਆਂ
ਨੂਰਪੁਰ ਬੇਦੀ, 1 ਮਈ (ਸ਼ਮਸ਼ੇਰ ਡੂਮੇਵਾਲ) - ਬੇਸ਼ੱਕ ਚੋਣ ਕਮਿਸ਼ਨ ਵਲੋਂ ਸਖਤ ਨਿਯਮਾਂ ਤਹਿਤ ਵੱਖ-ਵੱਖ ਸਥਾਨਾਂ 'ਤੇ ਵੋਟਿੰਗ ਕਰਵਾਈ ਗਈ, ਪ੍ਰੰਤੂ ਇਸ ਦੇ ਬਾਵਜੂਦ ਕੁਝ ਸ਼ਰਾਰਤੀ ਅਨਸਰਾਂ ਵਲੋਂ ਚੋਣ ਕਮਿਸ਼ਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੇ ਫਿਰੋਜਪੁਰ 'ਚ ਚੋਣ ਕਮਿਸ਼ਨ ਦੇ ਨਿਯਮਾਂ ਦੇ ਧੱਜੀਆਂ ਉਡਾਈਆਂ ਗਈਆਂ। ਵਰਣਨਯੋਗ ਹੈ ਕਿ ਸਾਰੇ ਪੋਲਿੰਗ ਬੂਥਾਂ 'ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਗੁਪਤ ਢੰਗ ਨਾਲ ਵੋਟਿੰਗ ਕਰਵਾਉਣ ਦੇ ਨਿਯਮ ਤਹਿਤ ਪਰਦਾ ਲਗਾ ਕੇ ਕੈਬਿਨ ਬਣਾਏ ਗਏ ਸੀ, ਜਿੱਥੇ ਈ. ਵੀ. ਐਮ. ਮਸ਼ੀਨ ਲਗਾਈ ਗਈ ਸੀ। ਜਦੋਂ ਬਾਹਰ ਬੈਠੇ ਅਧਿਕਾਰੀ ਵਲੋਂ ਵੋਟ ਕਮਾਂਡ ਦਿੱਤੀ ਜਾਂਦੀ ਹੈ, ਤਾਂ ਸਿਰਫ ਵੋਟਰ ਹੀ ਉੱਥੇ ਜਾ ਕੇ ਵੋਟ ਪਾਉੇਣ ਜਾ ਸਕਦਾ ਹੈ। ਇੱਥੋਂ ਤੱਕ ਕੀ ਉਥੇ ਮੀਡੀਆ ਕਰਮੀਆਂ ਨੂੰ ਵੀ ਜਾਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਪਰ ਇਸ ਦੇ ਬਾਵਜੂਦ ਵੀ ਕੁੱਝ ਸ਼ਰਾਰਤੀ ਲੋਕਾਂ ਵਲੋਂ ਈ. ਵੀ. ਐਮ. ਮਸ਼ੀਨ 'ਤੇ ਵੋਟ ਪਾਏ ਜਾਣ ਦੀ ਤਸਵੀਰ ਬੜੇ ਗੁਪਤ ਢੰਗ ਨਾਲ ਖਿੱਚ ਕੇ ਵਟਸਐਪ ਤੇ ਅਪਲੋਡ ਕਰ ਦਿੱਤੀ ਗਈ, ਜਿਸ 'ਚ ਬੇਸ਼ੱਕ ਵੋਟ ਪਾਉਣ ਵਾਲੇ ਦਾ ਚਿਹਰਾ ਨਜ਼ਰ ਨਹੀਂ ਆਉਂਦਾ ਪ੍ਰੰਤੂ ਉਂਗਲੀ ਨਾਲ ਚੋਣ ਨਿਸ਼ਾਨ ਦਾ ਬਟਨ ਦਬਾਏ ਜਾਣ 'ਤੇ ਚੋਣ ਨਿਸ਼ਾਨ ਦੇ ਸਾਹਮਣੇ ਦਿੱਤੇ ਲਾਈਟ ਸਿਗਨਲ ਦੇ ਜਗਣ ਦਾ ਸਾਫ ਪਤਾ ਚੱਲਦਾ ਹੈ। ਅਜਿਹਿਆਂ ਦੋ ਤਸਵੀਰਾਂ ਖੇਤਰ ਦੇ ਲੋਕਾਂ ਤੇ ਪੱਤਰਕਾਰਾਂ ਨੂੰ ਵੀ ਮੋਬਾਈਲ ਵਟਸਐਪ 'ਤੇ ਪ੍ਰਾਪਤ ਹੋਈਆਂ, ਜਿਸ 'ਚ ਇਕ ਤਸਵੀਰ ਹਲਕਾ ਫਿਰੋਜਪੁਰ ਦੀ ਹੈ, ਜਿਸ 'ਚ ਈ. ਵੀ. ਐਮ. ਨੰਬਰ 40267 'ਤੇ ਕਿਸੀ ਵੋਟਰ ਵਲੋਂ ਆਪ ਦੇ ਉਮੀਦਵਾਰ ਸਤਨਾਮ ਪਾਲ ਕੰਬੋਜ ਦੇ ਨਾਮ ਸਾਹਮਣੇ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾਏ ਜਾਣ ਦਾ ਦ੍ਰਿਸ਼ ਹੈ ਤੇ ਇਸੇ ਤਰ੍ਹਾਂ ਦੂਜੀ ਤਸਵੀਰ ਹਲਕਾ ਅਨੰਦਪੁਰ ਸਾਹਿਬ ਦੀ ਈ. ਵੀ. ਐਮ. 03380 ਦੀ ਹੈ, ਜਿਸ 'ਚ ਵੀ ਬੇਸ਼ੱਕ ਜ਼ਿਆਦਾ ਸਾਫ ਨਜ਼ਰ ਨਹੀਂ ਆਉਂਦਾ, ਪ੍ਰੰਤੂ ਧਿਆਨ ਨਾਲ ਦੇਖਣ ਤੇ 'ਆਪ' ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਵੋਟ ਪਾਏ ਜਾਣ ਦਾ ਦ੍ਰਿਸ਼ ਨਜ਼ਰ ਆਉਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਸ਼ਰਾਰਤੀ ਅਨਸਰਾਂ ਵਲੋਂ ਵੋਟ ਪਾਉਣ ਦੀਆਂ ਤਸਵੀਰਾਂ ਖਿੱਚੀਆਂ ਗਈਆਂ। ਇਸ ਲਈ ਵੋਟ ਪ੍ਰਕਿਰਿਆ ਦੀ ਗੋਪਨੀਅਤਾ ਬਣਾਈ ਰੱਖਣ ਲਈ ਹੋਰਨਾਂ ਹਦਾਇਤਾਂ ਦੀ ਤਰ੍ਹਾਂ ਚੋਣ ਕਮਿਸ਼ਨ ਵਲੋਂ ਵੋਟ ਪਾਉਣ ਵੇਲੇ ਵੋਟਰਾਂ ਵਲੋਂ ਮੋਬਾਈਲ ਫੋਨ ਜਾਂ ਪੈਨ ਆਦਿ ਲੈ ਕੇ ਜਾਣ 'ਤੇ ਵੀ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।
ਬਿਕਰਮ ਸਿੰਘ ਮਜੀਠੀਆ ਪੰਜ ਤਖਤਾਂ 'ਤੇ ਲੰਗਰ ਦੀ ਸੇਵਾ ਅਤੇ ਬਰਤਨ ਸਾਫ਼ ਕਰਨਗੇ
ਅੰਮ੍ਰਿਤਸਰ, 1 ਮਈ (ਸੁਖਵਿੰਦਰਜੀਤ ਸਿੰਘ ਬਹੋੜੂ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਾਣੀ ਦੀ ਤੁੱਕ ਬਦਲ ਕੇ ਪੜ੍ਹਨ ਦੇ ਗੰਭੀਰ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਹਾਜ਼ਰ ਸੰਗਤਾਂ ਦੀ ਮੌਜੂਦਗੀ 'ਚ ਪੰਜਾਬ ਦੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਧਾਰਮਿਕ ਸਜਾ ਸੁਣਾਈ। ਸਜਾ ਸੁਣਾਉਣ ਸਮੇਂ ਸ: ਬਿਕਰਮ ਸਿੰਘ ਮਜੀਠੀਆ ਨੇ ਸਿੰਘ ਸਾਹਿਬ ਦੇ ਹੋਏ ਆਦੇਸ਼ਾਂ 'ਤੇ ਸੰਗਤਾਂ ਦੀ ਮੌਜੂਦਗੀ 'ਚ ਖੜ੍ਹੇ ਹੋਏ। ਉਨ੍ਹਾਂ ਆਪਣੇ ਗਲ 'ਚ ਸਾਫਾ ਪਾਇਆ ਤੇ ਹੱਥ ਜੋੜ ਕੇ ਇਹ ਨਿਮਾਣੇ ਸਿੱਖ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸਿਰ ਝੁਕਾ ਕੇ ਖੜ੍ਹੇ ਹੋਏ। ਸਿੰਘ ਸਾਹਿਬ ਵੱਲੋਂ ਸਜ਼ਾ ਸੁਣਾਉਣ 'ਤੇ ਉਨ੍ਹਾਂ ਸਿਰ ਝੁਕਾਅ ਕੇ ਪ੍ਰਵਾਨ ਕਰਦਿਆਂ ਗੁਰੂ ਘਰ ਨਤਮਸਤਕ ਹੋਏ ਕਿ ਪ੍ਰਮਾਤਮਾ ਇਹ ਸਜ਼ਾ ਪੂਰੀ ਕਰਨ ਲਈ ਬਲ ਬਖਸ਼ੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਬੈਠਕ 1 ਵਜੇ ਸ਼ੁਰੂ ਹੋਈ। ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਤਿੰਨ ਵਜੇ ਪੇਸ਼ ਹੋਏ, ਜਿਥੇ ਉਨ੍ਹਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਤੁੱਕ ਬਦਲਣ ਸਬੰਧੀ ਹੋਈ ਬਜ਼ਰ ਗਲਤੀ ਨੂੰ ਸਵੀਕਾਰ ਕਰਦਿਆਂ ਇਸ ਭੁੱਲ ਲਈ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਜੋ ਵੀ ਇਸ ਸਬੰਧੀ ਸਜ਼ਾ ਲਾਉਣਗੇ ਉਹ ਪ੍ਰਵਾਨ ਕਰਨਗੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਅੱਜ 1 ਮਈ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ, ਜਿਸ ਵਿਚ ਪਿੱਛਲੇ ਦਿਨੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਚੋਣ ਜਲਸੇ ਦੌਰਾਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਤੁੱਕ ਬਦਲ ਕੇ ਪੜੀ ਗਈ, ਜਿਸਨੂੰ ਉਸਨੇ ਆਪ ਬੋਲਿਆ ਅਤੇ ਹਾਜ਼ਰ ਲੋਕਾਂ ਤੋਂ ਬੁਲਵਾਇਆ। ਇਸ ਸਬੰਧੀ ਸੰਗਤਾਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਅਤੇ ਲਿਖਤੀ ਰੂਪ ਵਿਚ ਵੀ ਵੱਖ-ਵੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ: ਬਿਕਰਮ ਸਿੰਘ ਮਜੀਠੀਆ ਨੂੰ ਸਜ਼ਾ ਲਾਉਣ ਲਈ ਬੇਨਤੀਆਂ ਕੀਤੀਆਂ ਗਈਆਂ। ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਉਕਤ ਗਲਤੀ ਨੂੰ ਮਹਿਸੂਸ ਕਰਦਿਆਂ ਆਪ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਲਿਖਤੀ ਮੁਆਫ਼ੀਨਾਮਾ ਦਿੱਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਹਰ ਹੁਕਮ ਦੀ ਪਾਲਣਾ ਕਰਨ ਲਈ ਪ੍ਰਗਟਾਵਾ ਕੀਤਾ। ਇਸ ਸਬੰਧ ਵਿਚ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਸ: ਬਿਕਰਮ ਸਿੰਘ ਮਜੀਠੀਆ ਨੂੰ ਬੁਲਾਇਆ ਗਿਆ। ਉਸਨੇ ਆਪਣੇ ਵੱਲੋਂ ਹੋਈ ਗਲਤੀ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਕਬੂਲ ਕੀਤੀ ਅਤੇ ਅੱਗੋਂ ਵੀ ਸਿੰਘ ਸਾਹਿਬਾਨ ਵੱਲੋਂ ਕੀਤੇ ਹਰ ਆਦੇਸ਼ ਦੀ ਪਾਲਣਾ ਕਰਨ ਦੀ ਵਚਨਬੱਧਤਾ ਪ੍ਰਗਟਾਈ। ਜਿਸ ਉਪਰ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰ ਕਰਨ ਉਪਰੰਤ ਗੁਰਮਤਿ ਦੀ ਰੋਸ਼ਨੀ ਵਿਚ ਧਾਰਮਿਕ ਸੇਵਾ (ਤਨਖਾਹ) ਲਾਈ ਗਈ। ਪੰਜ ਤਖ਼ਤ ਸਾਹਿਬਾਨ ਤਖ਼ਤ ਸ੍ਰੀ ਹਰਿਮੰਦਰ ਜੀ (ਪਟਨਾ ਸਾਹਿਬ), ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ (ਅਨੰਦਪੁਰ ਸਾਹਿਬ), ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ), ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹਾਜ਼ਰ ਹੋ ਕੇ ਲੰਗਰ ਦੀ ਮਾਇਕ ਸੇਵਾ ਅਤੇ ਹੱਥੀਂ ਸੇਵਾ ਕਰਨ ਤੋਂ ਬਾਅਦ ਸਰਬਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਉਣ ਅਤੇ ਤਿੰਨ ਦਿਨ ਹੀ ਲੰਗਰ ਵਿਚ ਬਰਤਨ ਸਾਫ਼ ਕਰਨ ਅਤੇ ਗੁਰਬਾਣੀ ਸੁਣਨ ਅਤੇ ਜਥਾ ਸ਼ਕਤ ਮਾਇਕੀ ਲੰਗਰ ਦੀ ਸੇਵਾ ਕਰਨ। ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ 501 ਰੁਪਏ ਗੁਰੂ ਕੀ ਗੋਲਕ ਵਿਚ ਪਾਉਣ ਅਤੇ 101 ਰੁਪਏ ਦੀ ਕੜ੍ਹਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੰਘ ਸਾਹਿਬਾਨ ਵੱਲੋਂ ਜੋ ਆਦੇਸ਼ ਹੋਇਆ ਹੈ, ਉਹ ਉਸ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰਦਿਆਂ ਮਿਲੀ ਧਾਰਮਿਕ ਸਜਾ ਉਹ ਛੇਤੀ ਤੋਂ ਛੇਤੀ ਪੂਰੀ ਕਰਨਗੇ।
ਗਿਆਨੀ ਇਕਬਾਲ ਸਿੰਘ ਵਿਰੁੱਧ ਯਾਦ ਪੱਤਰ ਦਿੱਤਾ
ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਸੁਪਰਡੈਂਟ ਸ: ਅਵਤਾਰ ਸਿੰਘ ਨੇ ਸਿੰਘ ਸਾਹਿਬਾਨ ਨੂੰ ਪੇਸ਼ ਹੋ ਕੇ ਯਾਦ ਪੱਤਰ ਦਿੱਤਾ ਅਤੇ ਸੂਚਿਤ ਕੀਤਾ ਕਿ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੀ ਕਮੇਟੀ ਵੱਲੋਂ ਹੈਡ ਗ੍ਰੰਥੀ ਗਿਆਨੀ ਇਕਬਾਲ ਸਿੰਘ ਨੂੰ ਜਾਂਚ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ 'ਤੇ ਸਦਾ ਲਈ ਬਰਖਾਸਤ (ਡਿਸਮਿਸ) ਕਰ ਦਿੱਤਾ ਗਿਆ ਹੈ ਅਤੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਜੀ ਨੇ ਅੱਗੇ ਤੋਂ ਕਿਸੇ ਕਿਸਮ ਦਾ ਰਾਬਤਾ ਕਾਇਮ ਕਰਨਾ ਹੋਵੇ ਤਾਂ ਕਮੇਟੀ ਨਾਲ ਕੀਤਾ ਜਾਵੇ। ਗਿਆਨੀ ਇਕਬਾਲ ਸਿੰਘ ਜੋ ਕਿ ਸਦਾ ਲਈ ਬਰਖਾਸਤ ਕਰ ਦਿੱਤੇ ਗਏ ਹਨ, ਉਨ੍ਹਾਂ ਨੂੰ ਕਿਸੇ ਵੀ ਇਕੱਤਰਤਾ ਵਿਚ ਸ਼ਾਮਿਲ ਨਾ ਕੀਤਾ ਜਾਵੇ। ਇਸ ਸਬੰਧੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਯਾਦ ਪੱਤਰ ਮਿਲ ਗਿਆ ਹੈ ਤੇ ਇਸ ਸਬੰਧੀ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਫੈਸਲਾ ਲਿਆ ਜਾਵੇਗਾ। ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਦੇ ਨਾਲ ਉਨ੍ਹਾਂ ਦੇ ਹਮਾਇਤੀ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ।
ਗਿਆਨੀ ਇਕਬਾਲ ਸਿੰਘ ਵਿਰੁੱਧ ਯਾਦ ਪੱਤਰ ਦਿੱਤਾ
ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਸੁਪਰਡੈਂਟ ਸ: ਅਵਤਾਰ ਸਿੰਘ ਨੇ ਸਿੰਘ ਸਾਹਿਬਾਨ ਨੂੰ ਪੇਸ਼ ਹੋ ਕੇ ਯਾਦ ਪੱਤਰ ਦਿੱਤਾ ਅਤੇ ਸੂਚਿਤ ਕੀਤਾ ਕਿ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੀ ਕਮੇਟੀ ਵੱਲੋਂ ਹੈਡ ਗ੍ਰੰਥੀ ਗਿਆਨੀ ਇਕਬਾਲ ਸਿੰਘ ਨੂੰ ਜਾਂਚ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ 'ਤੇ ਸਦਾ ਲਈ ਬਰਖਾਸਤ (ਡਿਸਮਿਸ) ਕਰ ਦਿੱਤਾ ਗਿਆ ਹੈ ਅਤੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਜੀ ਨੇ ਅੱਗੇ ਤੋਂ ਕਿਸੇ ਕਿਸਮ ਦਾ ਰਾਬਤਾ ਕਾਇਮ ਕਰਨਾ ਹੋਵੇ ਤਾਂ ਕਮੇਟੀ ਨਾਲ ਕੀਤਾ ਜਾਵੇ। ਗਿਆਨੀ ਇਕਬਾਲ ਸਿੰਘ ਜੋ ਕਿ ਸਦਾ ਲਈ ਬਰਖਾਸਤ ਕਰ ਦਿੱਤੇ ਗਏ ਹਨ, ਉਨ੍ਹਾਂ ਨੂੰ ਕਿਸੇ ਵੀ ਇਕੱਤਰਤਾ ਵਿਚ ਸ਼ਾਮਿਲ ਨਾ ਕੀਤਾ ਜਾਵੇ। ਇਸ ਸਬੰਧੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਯਾਦ ਪੱਤਰ ਮਿਲ ਗਿਆ ਹੈ ਤੇ ਇਸ ਸਬੰਧੀ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਫੈਸਲਾ ਲਿਆ ਜਾਵੇਗਾ। ਇਸ ਮੌਕੇ ਸ: ਬਿਕਰਮ ਸਿੰਘ ਮਜੀਠੀਆ ਦੇ ਨਾਲ ਉਨ੍ਹਾਂ ਦੇ ਹਮਾਇਤੀ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ।
ਕਾਂਗਰਸ ਤੀਸਰੇ ਮੋਰਚੇ ਨੂੰ ਸਮਰਥਨ ਦੇਣ ਦੀ ਬਜਾਏ ਵਿਰੋਧੀ ਪੱਖ 'ਚ ਬੈਠਣਾ ਪਸੰਦ:
ਨਵੀਂ ਦਿੱਲੀ, 2 ਮਈ (ਏਜੰਸੀ) - ਕਾਂਗਰਸ ਨੇ ਤੀਸਰੇ ਮੋਰਚੇ ਨੂੰ ਸਮਰਥਨ ਤੋਂ ਕਿਨਾਰਾ ਕਰ ਲਿਆ ਹੈ। ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਉਪ-ਪ੍ਰਧਾਨ ਰਾਹੁਲ ਗਾਂਧੀ ਤੀਸਰੇ ਮੋਰਚੇ ਜਾਂ ਫੈਡਰਲ ਫਰੰਟ ਨੂੰ ਸਮਰਥਨ ਦੇਣ ਦੀ ਬਜਾਏ ਵਿਰੋਧੀ ਪੱਖ 'ਚ ਬੈਠਣਾ ਪਸੰਦ ਕਰਨਗੇ। ਇੱਕ ਅੰਗਰੇਜ਼ੀ ਅਖ਼ਬਾਰ 'ਚ ਛਪੀ ਖ਼ਬਰ ਦੇ ਅਨੁਸਾਰ, ਕਾਂਗਰਸ ਨੇਤਾ ਨੇ ਦੱਸਿਆ ਕਿ ਪਹਿਲਾਂ ਵੀ ਅਜਿਹੇ ਗੱਠਬੰਧਨਾਂ ਦੀ ਸਰਕਾਰ ਬਣੀ ਹੈ ਜੋ ਸਫਲ ਨਹੀਂ ਹੋ ਸਕੀ। ਸੂਤਰਾਂ ਦੇ ਮੁਤਾਬਕ, ਰਾਹੁਲ ਗਾਂਧੀ ਚੋਣਾਂ ਤੋਂ ਬਾਅਦ ਕਾਂਗਰਸ 'ਚ ਸੰਗਠਨਾਤਮਕ ਬਦਲਾਅ ਕਰਨ ਵਾਲੇ ਹਨ। ਰਾਹੁਲ ਗਾਂਧੀ ਦੀ ਪਹਿਲ ਸੰਗਠਨ ਨੂੰ ਮਜਬੂਤ ਕਰਨਾ ਹੈ, ਖਾਸਕਰ ਉਨ੍ਹਾਂ ਰਾਜਾਂ 'ਚ ਜਿੱਥੇ ਕਾਂਗਰਸ ਕਮਜੋਰ ਹੈ।
ਨਾਈਜੀਰੀਆ ਦੀ ਰਾਜਧਾਨੀ ਅਬੁਜਾ 'ਚ ਬੰਬ ਧਮਾਕੇ 'ਚ 16 ਦੀ ਮੌਤ
ਅਬੁਜਾ, 2 ਮਈ (ਏਜੰਸੀ) - ਨਾਇਜੀਰੀਆ ਦੀ ਰਾਜਧਾਨੀ ਅਬੁਜਾ ਦੇ ਬਾਹਰੀ ਖੇਤਰ 'ਚ ਸਥਿਤ ਇੱਕ ਬੱਸ ਅੱਡੇ ਦੇ ਕੋਲ ਹੋਏ ਬੰਬ ਧਮਾਕੇ 'ਚ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ। ਕੱਲ੍ਹ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਤਕ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ ਪਰ ਇਸਦਾ ਸ਼ੱਕ ਬੋਕੋ ਹਰਮ 'ਤੇ ਕੀਤਾ ਜਾ ਰਿਹਾ ਹੈ। ਰਾਸ਼ਟਰੀ ਮੁਸੀਬਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਮਾਂਜਾ ਏਜੇਕੀਲ ਨੇ ਕਿਹਾ ਕਿ ਇਹ ਧਮਾਕਾ ਭੀੜਭਾੜ ਵਾਲੇ ਬੱਸ ਟਰਮਿਨਲ 'ਤੇ ਸਥਾਨਕ ਸਮੇਂ ਅਨੁਸਾਰ ਰਾਤ 8 ਵਜੇ ਹੋਇਆ ਤੇ ਆਪਾਤ ਕਰਮਚਾਰੀ ਜ਼ਖ਼ਮੀਆਂ ਨੂੰ ਬਚਾਉਣ ਲਈ ਘਟਨਾ ਸਥਲ 'ਤੇ ਮੌਜੂਦ ਸਨ। ਇਹ ਬੱਸ ਸਟੇਸ਼ਨ ਅਬੁਜਾ ਤੋਂ ਕੁੱਝ ਹੀ ਕਿਲੋਮੀਟਰ ਦੀ ਦੂਰੀ 'ਤੇ ਹੈ।
ਕੋਲਾ ਘੋਟਾਲਾ: ਪਾਰੇਖ ਤੋਂ ਸੀਬੀਆਈ ਅੱਜ ਫਿਰ ਕਰੇਗੀ ਪੁੱਛਗਿਛ
ਨਵੀਂ ਦਿੱਲੀ, 2 ਮਈ (ਏਜੰਸੀ) - ਕੋਲਾ ਮੰਤਰਾਲਾ ਦੇ ਸਾਬਕਾ ਸਕੱਤਰ ਪੀ. ਸੀ ਪਾਰੇਖ ਤੋਂ ਸੀਬੀਆਈ ਅੱਜ ਫਿਰ ਪੁੱਛਗਿਛ ਕਰੇਗੀ। ਕੋਲਾ ਘੋਟਾਲੇ ਨਾਲ ਜੁੜੇ ਮਾਮਲੇ 'ਚ ਪਾਰੇਖ ਤੋਂ ਕੱਲ੍ਹ ਵੀ ਸੀਬੀਆਈ ਨੇ ਪੁੱਛਗਿਛ ਕੀਤੀ ਸੀ ਪਰ ਦੋ ਸਾਲ ਦੀ ਜਾਂਚ ਦੇ ਬਾਵਜੂਦ ਸੀਬੀਆਈ ਨੂੰ ਹੁਣ ਤੱਕ ਕੋਈ ਖਾਸ ਸਫਲਤਾ ਨਹੀਂ ਮਿਲੀ ਹੈ। ਇਸ ਮਾਮਲੇ 'ਚ ਦਰਜ 18 ਮਾਮਲਿਆਂ 'ਚ ਚਾਰ ਨੂੰ ਸਬੂਤਾਂ ਦੀ ਅਣਹੋਂਦ 'ਚ ਬੰਦ ਕਰ ਦਿੱਤਾ ਗਿਆ ਹੈ। ਸਿਰਫ ਦੋ 'ਚ ਚਾਰਜਸ਼ੀਟ ਦਾਖਲ ਹੋਈ ਹੈ ਪਰ ਅਜੇ ਤੱਕ ਇੱਕ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਕੋਲਾ ਘੋਟਾਲੇ ਨੇ ਮਨਮੋਹਨ ਸਰਕਾਰ 'ਤੇ ਰਾਜਨੀਤਕ ਗ੍ਰਹਿਣ ਲਗਾਉਣ 'ਚ ਕੋਈ ਕਸਰ ਨਹੀਂ ਛੱਡੀ ਪਰ ਦੋ ਸਾਲ ਦੀ ਜਾਂਚ ਦੇ ਬਾਵਜੂਦ ਸੀਬੀਆਈ ਨਤੀਜੇ ਨੂੰ ਲੈ ਕੇ ਚੌਰਾਹੇ 'ਤੇ ਹੈ। ਵੀਰਵਾਰ ਸਵੇਰੇ ਵੀ ਸੀਬੀਆਈ ਨੇ ਕੋਲਾ ਮੰਤਰਾਲੇ ਦੇ ਸਾਬਕਾ ਸਕੱਤਰ ਪੀਸੀ ਪਾਰੇਖ ਤੋਂ ਪੁੱਛਗਿਛ ਕੀਤੀ ਸੀ।
Thursday, 1 May 2014
ਖੂਬਸੂਰਤੀ ਵਧਾਉਣ ਦੀ ਚਾਹਤ 'ਚ ਕਰਵਾਈ ਸਰਜਰੀ, ਉੱਡਿਆ ਮਜ਼ਾਕ!
ਨਵੀਂ ਦਿੱਲੀ-ਜਾਪਾਨ ਦੀ ਇਕ ਪੋਰਨ ਸਟਾਰ 'ਤੇ ਖੂਬਸੂਰਤ ਦਿਸਣ ਦਾ ਅਜਿਹਾ ਭੂਤ ਸਵਾਰ ਹੋਇਆ ਕਿ ਉਹ ਇਕ ਤੋਂ ਬਾਅਦ ਇਕ ਆਪਣੇ ਚਿਹਰੇ 'ਤੇ ਕਈ ਵਾਰ ਸਰਜਰੀ ਕਰਵਾਉਂਦੀ ਗਈ। ਫਿਰ ਜਦੋਂ ਟਵਿਟਰ 'ਤੇ ਆਪਣਾ ਨਵਾਂ ਰੂਪ ਸ਼ੇਅਰ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਦੀ ਤੁਲਨਾ ਫਿਲਮ ਹੈਰੀ ਪੋਟਰ ਦੇ ਜਾਦੂਈ ਕਿਰਦਾਰ ਬੌਨੇ ਡੌਬੀ ਨਾਲ ਕਰ ਦਿੱਤੀ। ਸਾਲ 'ਚ ਉਨ੍ਹਾਂ ਨੇ ਤਿੰਨ ਵਾਰ ਆਪਣੇ ਚਿਹਰੇ ਦੀ ਸਰਜਰੀ ਕਰਵਾਈ। 25 ਸਾਲਾ ਦੀ ਰਿਨਾ ਨੈਨੇਸ ਨੇ ਆਪਣੀ ਅੱਖ, ਨੱਕ ਅਤੇ ਠੋਡੀ ਦੀ ਸਰਜਰੀ ਕਰਵਾਈ। ਹਰ ਇਕ ਸਰਜਰੀ ਤੋਂ ਬਾਅਦ ਉਹ ਆਪਣੀ ਤਸਵੀਰ ਟਵਿਟਰ 'ਤੇ ਸ਼ੇਅਰ ਕਰਦੀ ਗਈ। ਸਭ ਤੋਂ ਪਹਿਲਾਂ ਆਪਣੀ ਬਿਨਾ ਸਰਜਰੀ ਵਾਲੀ ਤਸਵੀਰ ਪੋਸਟ ਕੀਤੀ। ਜਦੋਂ ਇਹ ਤਸਵੀਰ ਲਈ ਗਈ ਸੀ, ਉਦੋਂ ਉਸਦੀ ਉਮਰ 17 ਸਾਲ ਦੀ ਸੀ। ਤਸਵੀਰ 'ਤੇ ਕਮੈਂਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਉਸ ਸਮੇਂ ਮੈਂ ਮੋਟੀ ਦਿਖਾਈ ਦਿੰਦੀ ਸੀ। ਮੇਰੀਆਂ ਅੱਖਾਂ ਛੋਟੀਆਂ ਸਨ। ਫਿਰ ਉਨ੍ਹਾਂ ਨੇ ਉਹ ਤਸਵੀਰ ਪਾਈ, ਜਿਸ 'ਚ ਉਸਦਾ ਨੱਕ ਪਹਿਲਾਂ ਦੀ ਤੁਲਨਾ ਨਾਲੋਂ ਵੱਡਾ ਦਿਖਾਈ ਦੇ ਰਿਹਾ ਸੀ। ਇਸ ਸਮੇਂ ਉਨ੍ਹਾਂ ਨੇ ਆਪਣੇ ਨੱਕ ਦਾ ਆਕਾਰ ਵੱਡਾ ਕਰਵਾਉਣ ਲਈ ਆਪਰੇਸ਼ਨ ਕਰਵਾਇਆ ਸੀ। ਸਾਰੇ ਆਪਰੇਸ਼ਨਾਂ ਤੋਂ ਬਾਅਦ ਆਪਣੀ ਤਸਵੀਰ ਅਪਲੋਡ ਕੀਤੀ, ਤਾਂ ਲੋਕਾਂ ਨੇ ਮਜ਼ਾਕ ਉਡਾਣਾ ਸ਼ੁਰੂ ਕਰ ਦਿੱਤਾ। ਇਕ ਵਿਅਕਤੀ ਨੇ ਫੇਸਬੁੱਕ ਅਤੇ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਉਨ੍ਹਾਂ ਦੀ ਫੋਟੋ 'ਤੇ ਕਮੈਂਟ ਕਰਦੇ ਹੋਏ ਉਨ੍ਹਾਂ ਨੂੰ ਡੌਬੀ ਦੀ ਉਪਾਧੀ ਦੇ ਦਿੱਤੀ। ਨੈਨੇਸ ਦਾ ਮੰਨਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਤੋਂ ਨਫਰਤ ਹੈ, ਉਹ ਉਸ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣੇ ਚਿਹਰੇ 'ਚ ਕੋਈ ਭਾਰੀ ਬਦਲਾਅ ਲਿਆਂਦਾ ਹੈ। ਕਈ ਅਭਿਨੇਤਰੀਆਂ ਅਜਿਹੀਆਂ ਹਨ ਜਿਨ੍ਹਾਂ ਨੇ ਪਲਾਸਟਿਕ ਸਰਜਰੀ ਕਰਵਾਈ ਪਰ ਫਿਰ ਵੀ ਉਹ ਸਾਫ ਇਨਕਾਰ ਕਰਦੀਆਂ ਹਨ। ਇਸਦੇ ਉਲਟ ਜਦੋਂ ਇਸ ਜਾਪਾਨੀ ਲੜਕੀ ਨੇ ਖੁੱਲ੍ਹੇਆਮ ਆਪਣੀ ਸਰਜਰੀ ਦਾ ਐਲਾਨ ਕੀਤਾ ਹੈ, ਤਾਂ ਉਹ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਰਹੀ ਹੈ।
ਨੌਜਵਾਨ ਦੀ ਮੌਤ ਤੋਂ ਬਾਅਦ ਕਸ਼ਮੀਰ 'ਚ ਕਰਫਿਊ
ਸ੍ਰੀਨਗਰ, 1 ਮਈ (ਏਜੰਸੀ) - ਜੰਮੂ - ਕਸ਼ਮੀਰ 'ਚ ਕੱਲ੍ਹ ਸ਼ਾਮ ਸੁਰੱਖਿਆ ਬਲਾਂ ਦੀ ਫਾਇਰਿੰਗ 'ਚ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਮੌਜੂਦਾ ਤਣਾਅ ਨੂੰ ਵੇਖਦੇ ਹੋਏ ਰਾਜਧਾਨੀ ਸ੍ਰੀਨਗਰ 'ਚ ਸ਼ੇਰੇ ਖਾਸ ਸਮੇਤ ਕਈ ਇਲਾਕਿਆਂ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਅਧਿਕਾਰਕ ਬੁਲਾਰੇ ਨੇ ਦੱਸਿਆ ਕਿ ਕੱਲ੍ਹ ਦੀ ਘਟਨਾ ਤੋਂ ਬਾਅਦ ਕਿਸੇ ਤਰ੍ਹਾਂ ਦੇ ਅਸੁਖਾਵੇਂ ਹਾਲਾਤ ਨੂੰ ਟਾਲਣ ਦੇ ਮੱਦੇਨਜ਼ਰ ਸ਼ਹਿਰ ਦੇ ਸੱਤ ਥਾਣਾ ਖੇਤਰਾਂ 'ਚ ਕਰਫਿਊ ਲਗਾਇਆ ਗਿਆ ਹੈ। ਇਸਦੇ ਨਾਲ ਹੀ ਸੈਂਕੜਿਆਂ ਦੀ ਗਿਣਤੀ 'ਚ ਕੇਂਦਰੀ ਪੈਰਾਮਿਲਟਰੀ ਬਲ ਤੇ ਪੁਲਿਸ ਦੇ ਜਵਾਨਾਂ ਨੂੰ ਇਨ੍ਹਾਂ ਇਲਾਕਿਆਂ 'ਚ ਤੈਨਾਤ ਕੀਤਾ ਗਿਆ ਹੈ। ਸ੍ਰੀਨਗਰ 'ਚ ਕੱਲ੍ਹ ਸ਼ਾਮ ਮਤਦਾਨ ਦੇ ਤੱਤਕਾਲ ਬਾਅਦ ਨਵਾ ਕਦਲ ਇਲਾਕੇ 'ਚ ਚੋਣ ਵਿਰੋਧੀ ਤੱਤਾਂ ਦੇ ਪ੍ਰਦਰਸ਼ਨ ਤੇ ਮਤਦਾਨ ਦਲਾਂ 'ਤੇ ਪਥਰਾਅ ਤੋਂ ਬਾਅਦ ਸੁਰੱਖਿਆ ਬਲਾਂ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਗੋਲੀਆਂ ਚਲਾਈਆਂ। ਗੋਲੀਬਾਰੀ 'ਚ ਤਿੰਨ ਨੌਜਵਾਨ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ।
ਪਾਕਿਸਤਾਨ ਦੇ ਗਲੇ ਦੀ ਨਸ ਹੈ ਕਸ਼ਮੀਰ: ਜਨਰਲ ਸ਼ਰੀਫ
ਇਸਲਾਮਾਬਾਦ, 1 ਮਈ (ਏਜੰਸੀ) - ਭਾਰਤ 'ਚ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਪਾਕਿਸਤਾਨ ਨੇ ਇੱਕ ਵਾਰ ਫਿਰ ਕਸ਼ਮੀਰ ਰਾਗ ਛੇੜ ਦਿੱਤਾ ਹੈ। ਆਰਮੀ ਚੀਫ ਜਨਰਲ ਰਹੀਲ ਸ਼ਰੀਫ ਨੇ ਕਸ਼ਮੀਰ ਨੂੰ ਪਾਕਿਸਤਾਨ ਲਈ ਗਲੇ ਦੀ ਨਸ ਦੱਸਿਆ ਹੈ। ਜਨਰਲ ਸ਼ਰੀਫ ਦੇ ਮੁਤਾਬਕ ਕਸ਼ਮੀਰ ਮੁੱਦੇ ਦਾ ਹੱਲ ਉਥੋਂ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਮੁਤਾਬਕ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਸ਼ਾਂਤੀ ਲਈ ਅਜਿਹਾ ਜਰੂਰੀ ਹੈ ਤੇ ਕਸ਼ਮੀਰ ਦੇ ਲੋਕਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਣ ਦੇਵਾਂਗੇ। ਫੌਜ ਪ੍ਰਮੁਖ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ ਦੀ ਫੌਜ ਸ਼ਾਂਤੀ ਦੇ ਪੱਖ 'ਚ ਹੈ ਪਰ ਕਿਸੇ ਵੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਵੀ ਹਮੇਸ਼ਾ ਪੂਰੀ ਤਰ੍ਹਾਂ ਨਾਲ ਤਿਆਰ ਹੈ।
ਚੇਨੰਈ ਸੈਂਟਰਲ ਰੇਲਵੇ ਸਟੇਸ਼ਨ 'ਤੇ ਦੋ ਬੰਬ ਧਮਾਕੇ, ਇੱਕ ਦੀ ਮੌਤ
ਚੇਨੰਈ, 1 ਮਈ (ਏਜੰਸੀ) - ਚੇਨੰਈ ਸੈਂਟਰਲ ਰੇਲਵੇ ਸਟੇਸ਼ਨ 'ਤੇ ਖੜ੍ਹੀ ਬੰਗਲੁਰੂ ਗੋਹਾਟੀ ਐਕਸਪ੍ਰੈਸ 'ਚ ਦੋ ਬੰਬ ਧਮਾਕੇ ਹੋਏ। ਇਹ ਧਮਾਕੇ ਸਵੇਰੇ ਲਗਭਗ ਅੱਠ ਵਜੇ ਹੋਏ। ਧਮਾਕਿਆਂ 'ਚ ਇੱਕ ਔਰਤ ਦੀ ਮੌਤ ਹੋ ਗਈ, ਜਦੋਂ ਕਿ 10 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਚੇਨੰਈ ਸੈਂਟਰਲ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਨੌਂ 'ਤੇ ਜਦੋਂ ਬੰਗਲੁਰੂ ਗੋਹਾਟੀ ਐਕਸਪ੍ਰੈਸ ਪਹੁੰਚੀ ਉਦੋਂ ਗੱਡੀ ਦੀਆਂ ਦੋ ਵੱਖ - ਵੱਖ ਬੋਗੀਆਂ 'ਚ ਬੰਬ ਧਮਾਕੇ ਹੋਏ। ਧਮਾਕੇ 'ਚ ਗੱਡੀ ਦੇ ਇੰਤਜਾਰ 'ਚ ਖੜ੍ਹੇ ਲੋਕਾਂ ਨੂੰ ਵੀ ਸੱਟਾਂ ਲੱਗੀਆਂ ਹਨ। ਇੱਕ ਧਮਾਕਾ ਬੰਗਲੁਰੂ ਗੋਹਾਟੀ ਐਕਸਪ੍ਰੈਸ ਦੇ ਐਸ - 4 ਕੋਚ 'ਚ ਹੋਇਆ, ਜਦੋਂ ਕਿ ਦੂਜਾ ਐਸ - 5 ਕੋਚ 'ਚ ਹੋਇਆ। ਐਸ - 4 ਕੋਚ 'ਚ ਬੰਬ ਸੀਟ ਨੰਬਰ 70 ਦੇ ਹੇਠਾਂ ਰੱਖਿਆ ਹੋਇਆ ਸੀ। ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਲ ਨੂੰ ਖਾਲੀ ਕਰਾ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਮਾਮਲੇ 'ਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਅਮਰੀਕਾ: ਹੜ੍ਹ 'ਚ ਘਿਰੇ ਸੈਕੜੇ ਲੋਕਾਂ ਨੂੰ ਬਚਾਇਆ ਗਿਆ
ਅਮਰੀਕਾ, 1 ਮਈ (ਏਜੰਸੀ) - ਮਿਡਵੇਸਟ 'ਚ ਆਏ ਹਨ੍ਹੇਰੀ ਤੂਫਾਨ ਤੋਂ ਬਾਅਦ ਖ਼ਰਾਬ ਮੌਸਮ ਤੇ ਭਾਰੀ ਮੀਂਹ ਦੇ ਕਾਰਨ ਫਲੋਰੀਡਾ ਤੇ ਅਲਬਾਮਾ ਦੇ ਤੱਟੀ ਇਲਾਕਿਆਂ 'ਚ ਹੜ੍ਹ ਦੇ ਹਾਲਤ ਪੈਦਾ ਹੋ ਗਏ ਤੇ ਲੋਕਾਂ ਨੂੰ ਛਤਾਂ ਜਾਂ ਅਟਾਰੀਆਂ 'ਤੇ ਚੜ੍ਹਕੇ ਆਪਣੀ ਜਾਨ ਬਚਾਉਣ ਨੂੰ ਮਜਬੂਰ ਹੋਣਾ ਪਿਆ। ਪੈਨਹੈਂਡਲ 'ਚ ਕੱਲ੍ਹ ਸੜਕਾਂ ਹੜ੍ਹ ਦੇ ਪਾਣੀ ਕਾਰਨ ਬੁਰੀ ਤਰ੍ਹਾਂ ਟੁੱਟ ਗਈਆਂ। ਇੱਕ ਰਾਜ ਮਾਰਗ ਦਾ ਹਿੱਸਾ ਧੱਸ ਜਾਣ ਕਾਰਨ ਇੱਕ ਕਾਰ ਤੇ ਟਰੱਕ 25 ਫੁੱਟ ਹੇਠਾਂ ਡਿੱਗ ਗਏ। ਪੂਰਾ ਖੇਤਰ ਜਲਥਲ ਹੋਣ ਤੇ ਕਾਰਾਂ ਦੇ ਪਲਟ ਜਾਣ ਕਾਰਨ ਹੜ੍ਹ ਤੋਂ ਲੋਕਾਂ ਨੂੰ ਬਚਾਉਣ ਦਾ ਕਾਰਜ ਮੁਸ਼ਕਲ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹੜ੍ਹ ਨਾਲ ਘਿਰੇ ਇਲਾਕਿਆਂ 'ਚ ਲੋਕਾਂ ਨੂੰ ਬਚਾਉਣ ਲਈ ਕਿਸ਼ਤੀਆਂ ਭੇਜੀਆਂ ਗਈਆਂ ਹਨ। ਤੇਜ ਤੂਫਾਨ ਦੇ ਕਾਰਨ ਲੱਗਭੱਗ 30, 000 ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜ਼ਬੂਰ ਸਨ।
ਦਿਗਵਿਜੇ ਸਿੰਘ ਨੇ ਟੀ.ਵੀ. ਪੱਤਰਕਾਰ ਅੰਮ੍ਰਿਤਾ ਰਾਏ ਨਾਲ ਸਬੰਧ ਦੀ ਗੱਲ ਕਬੂਲੀ
ਨਵੀਂ ਦਿੱਲੀ, 30 ਅਪ੍ਰੈਲ (ਏਜੰਸੀ)- ਦੇਸ਼ ਵਿਚ ਇਸ ਸਮੇਂ ਚੋਣ ਸਰਗਰਮੀਆਂ ਵਿਚਕਾਰ ਇਕ ਸੀਨੀਅਰ ਕਾਂਗਰਸ ਨੇਤਾ ਤੇ ਕਾਂਗਰਸ ਦੇ ਮੁੱਖ ਸਕੱਤਰ ਦਿਗਵਿਜੇ ਸਿੰਘ ਨੇ ਅੱਜ ਔਰਤ ਪੱਤਰਕਾਰ ਅੰਮ੍ਰਿਤਾ ਰਾਏ ਨਾਲ ਆਪਣੇ ਰਿਸ਼ਤੇ ਦੀ ਗੱਲ ਕਬੂਲ ਲਈ ਹੈ। ਸੋਸ਼ਲ ਮੀਡੀਆ 'ਤੇ ਇਸ ਸਬੰਧ ਵਿਚ ਚਰਚਾ ਵੱਧਣ ਤੋਂ ਬਾਅਦ ਦਿਗਵਿਜੇ ਸਿੰਘ ਨੇ ਅੱਜ ਟਵੀਟ ਕੀਤਾ ਤੇ ਅੰਮ੍ਰਿਤਾ ਰਾਏ ਨਾਲ ਆਪਣੇ ਰਿਸ਼ਤੇ ਨੂੰ ਕਬੂਲ ਕਰ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਾ ਰਾਏ ਨਾਲ ਰਿਸ਼ਤਾ ਕਬੂਲਣ ਵਿਚ ਉਨ੍ਹਾਂ ਨੂੰ ਕੋਈ ਝਿਜਕ ਨਹੀਂ ਹੈ। ਵਰਣਨਯੋਗ ਹੈ ਕਿ ਟੀ. ਵੀ. ਪੱਤਰਕਾਰ ਅੰਮ੍ਰਿਤਾ ਰਾਏ ਆਪਣੇ ਪਤੀ ਤੋਂ ਤਲਾਕ ਦੀ ਅਰਜ਼ੀ ਪਹਿਲਾਂ ਹੀ ਦੇ ਚੁੱਕੀ ਹੈ। ਤਲਾਕ ਤੋਂ ਬਾਅਦ ਜਲਦੀ ਹੀ ਦੋਵੇਂ ਵਿਆਹ ਕਰ ਸਕਦੇ ਹਨ।
ਪੰਜਾਬ 'ਚ 70.39% ਰਿਕਾਰਡ ਮਤਦਾਨ
ਚੰਡੀਗੜ੍ਹ, 30 ਅਪ੍ਰੈਲ (ਹਰਕਵਲਜੀਤ ਸਿੰਘ)-ਪੰਜਾਬ ਵਿਚ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਾਂ ਪਈਆਂ। ਚੋਣ ਕਮਿਸ਼ਨ ਦੇ ਬੁਲਾਰੇ ਅਨੁਸਾਰ ਸੂਬੇ ਭਰ ਵਿਚ ਰਿਕਾਰਡ 70.39 ਫ਼ੀਸਦੀ ਵੋਟਾਂ ਪੈਣ ਦੀ ਜਾਣਕਾਰੀ ਮਿਲੀ ਹੈ ਜਦਕਿ ਪਿਛਲੀ ਵਾਰ 70.01 ਫ਼ੀਸਦੀ ਵੋਟਾਂ ਪਈਆਂ ਸਨ। ਵੱਖ-ਵੱਖ ਪੋਲਿੰਗ ਬੂਥਾਂ 'ਤੇ ਭਾਵੇਂ ਸਵੇਰ ਵੇਲੇ ਲੋਕ ਘੱਟ ਗਿਣਤੀ ਵਿਚ ਪੁੱਜਣੇ ਸ਼ੁਰੂ ਹੋਏ ਪਰ ਦੁਪਹਿਰ ਤੱਕ ਗਰਮੀ ਦੇ ਬਾਵਜੂਦ ਲੋਕਾਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਅਤੇ ਵੋਟਾਂ ਪਾਉਣ ਲਈ ਜਨਤਾ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਦੌਰਾਨ ਮੋਗਾ ਦੇ ਸੰਗਤਪੁਰਾ ਪਿੰਡ ਵਿਚ ਅਕਾਲੀ ਦਲ ਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪਾਂ ਹੋਣ ਦੇ ਵੇਰਵੇ ਮਿਲੇ ਹਨ, ਜਿਸ ਦੌਰਾਨ 10 ਵਿਅਕਤੀ ਜ਼ਖ਼ਮੀ ਹੋ ਗਏ। ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿਚ ਅਕਾਲੀ ਦਲ ਤੇ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਦੇ ਵਰਕਰਾਂ ਵਿਚਾਲੇ ਹੋਏ ਝਗੜੇ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪਿੰਡ ਭੋਖੜਾ ਵਿਚ ਸ: ਮਨਪ੍ਰੀਤ ਸਿੰਘ ਬਾਦਲ ਦੇ ਪਹੁੰਚਣ ਮੌਕੇ ਅਕਾਲੀ ਦਲ ਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਤਲਖ ਕਲਾਮੀ ਤੇ ਨਾਅਰੇਬਾਜ਼ੀ ਹੋਈ। ਇਸ ਦੌਰਾਨ ਰਾਮਪੁਰਾ ਫੂਲ ਵਿਚ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਜੰਮ ਕੇ ਲੜਾਈ ਹੋਈ ਜਿਸ 'ਤੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਕਾਂਗੜ ਮੌਕੇ 'ਤੇ ਪੁੱਜੇ ਪਰ ਪੁਲਿਸ ਨੇ ਦੋਵਾਂ ਆਗੂਆਂ ਨੂੰ ਰੋਕ ਲਿਆ। ਇਥੇ ਬੂਥ ਅੰਦਰ ਕੁੱਟਮਾਰ ਹੋਈ।
ਬੁਲਾਰੇ ਅਨੁਸਾਰ 2009 ਦੀਆਂ ਚੋਣਾਂ ਦੌਰਾਨ ਜਦੋਂ 44 ਪੁਲਿਸ ਕੇਸ ਦਰਜ ਹੋਏ ਸਨ। ਅੱਜ ਦੀ ਵੋਟਿੰਗ ਦੌਰਾਨ ਕੇਵਲ 4 ਪੁਲਿਸ ਕੇਸ ਦਰਜ ਹੋਏ। ਰਾਜ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ. ਕੇ. ਸਿੰਘ ਨੇ ਅੱਜ ਰਾਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਖਰੀ ਖ਼ਬਰਾਂ ਮਿਲਣ ਤੱਕ 70.39 ਫੀਸਦੀ ਮੱਤਦਾਨ ਦੱਸਿਆ ਗਿਆ ਹੈ। ਅੱਜ ਰਾਤ 9 ਵਜੇ ਤੱਕ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਗੁਰਦਾਸਪੁਰ ਵਿਖੇ 69.73 ਪ੍ਰਤੀਸ਼ਤ, ਖਡੂਰ ਸਾਹਿਬ ਵਿਖੇ 68 ਪ੍ਰਤੀਸ਼ਤ, ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿਖੇ 70 ਪ੍ਰਤੀਸ਼ਤ ਤੱਕ ਤੇ ਬਠਿੰਡਾ 72 ਪ੍ਰਤੀਸ਼ਤ ਤੇ ਸੰਗਰੂਰ ਸਭ ਤੋਂ ਜ਼ਿਆਦਾ 74.04 ਪ੍ਰਤੀਸ਼ਤ, ਪਟਿਆਲਾ 71.31, ਫਰੀਦਕੋਟ 71 ਪ੍ਰਤੀਸ਼ਤ, ਫਤਿਹਗੜ੍ਹ ਸਾਹਿਬ 71 ਪ੍ਰਤੀਸ਼ਤ, ਜਲੰਧਰ 68 ਪ੍ਰਤੀਸ਼ਤ ਤੇ ਹੁਸ਼ਿਆਰਪੁਰ 65 ਪ੍ਰਤੀਸ਼ਤ ਵੋਟਾਂ ਪੋਲ ਹੋਣ ਦੀ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਸੂਚਨਾ ਮਿਲੀ ਸੀ। ਸ੍ਰੀ ਵੀ. ਕੇ. ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੋਟਿੰਗ ਦੀ ਸ਼ੁਰੂਆਤ ਸਮੇਂ ਲਗਭਗ 300 ਈ.ਵੀ. ਐਮ. ਮਸ਼ੀਨਾਂ ਤਕਨੀਕੀ ਨੁਕਸ ਕਰਕੇ ਬਦਲੀਆਂ ਗਈਆਂ, ਜਦੋਂਕਿ ਕੁੱਲ 400 ਮਸ਼ੀਨਾਂ ਨੂੰ ਬਦਲਣ ਦੀ ਜ਼ਰੂਰਤ ਪਈ। ਚੋਣ ਅਮਲ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਬਿਉਰਾ ਦਿੰਦਿਆਂ ਸ੍ਰੀ ਵੀ. ਕੇ. ਸਿੰਘ ਨੇ ਦੱਸਿਆ ਕਿ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ
'ਤੇ ਪਿੰਡ ਰਸੂਲਪੁਰ ਤੋਂ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ, ਜਿਸ ਦੌਰਾਨ ਡਾ:"ਗਾਂਧੀ ਨੂੰ ਸੱਟ ਵੀ ਲੱਗੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪਟਿਆਲਾ ਵਿਖੇ ਹੀ ਲੋਕ ਸਭਾ ਹਲਕੇ ਦੇ ਦਿਹਾਤੀ ਵਿਧਾਨ ਸਭਾ ਹਲਕਾ ਖੇਤਰ 'ਚ ਤ੍ਰਿਪੜੀ ਵਿਖੇ ਕੁਝ ਲੋਕਾਂ ਵੱਲੋਂ ਪੋਲਿੰਗ ਬੂਥ ਦੇ ਅੰਦਰ ਦਾਖਲ ਹੋ ਕੇ ਈ.ਵੀ.ਐਮ. ਮਸ਼ੀਨ ਨੂੰ ਸੁੱਟ ਦਿੱਤਾ ਜਿਸ ਕਾਰਨ ਮਸ਼ੀਨ ਦਾ ਕੰਟਰੋਲ ਯੂਨਿਟ ਖ਼ਰਾਬ ਹੋ ਗਿਆ ਤੇ ਮਸ਼ੀਨ ਤਬਦੀਲ ਕਰਨੀ ਪਈ। ਉਕਤ ਮਾਮਲੇ 'ਚ 2 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੁਰਦਾਸਪੁਰ ਦੇ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਗੈਗੋਵਾਲ ਵਿਖੇ 2 ਸਿਆਸੀ ਪਾਰਟੀਆਂ ਦੇ ਸਮਰਥਕਾਂ 'ਚ ਲੜਾਈ ਹੋਈ, ਜਿੱਥੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਫਿਰੋਜ਼ਪੁਰ ਸੰਸਦੀ ਹਲਕੇ ਦੇ ਫਿਰੋਜ਼ਪੁਰ ਵਿਧਾਨ ਸਭਾ ਖੇਤਰ 'ਚ ਕੁਝ ਵਿਅਕਤੀਆਂ ਵਲੋਂ ਸਰਕਾਰੀ ਕਰਮਚਾਰੀਆਂ ਨਾਲ ਕੀਤੇ ਗਏ ਮਾੜੇ ਵਿਵਹਾਰ ਕਾਰਨ ਲੋਕ ਪ੍ਰਤੀਨਿਧਤਾ ਕਾਨੂੰਨ ਦੀਆਂ ਧਾਰਾਵਾਂ ਤਹਿਤ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਫਿਰੋਜ਼ਪੁਰ ਵਿਖੇ ਧਾਰਾ 171 'ਚ ਵੀ ਇਕ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸੰਸਦੀ ਖੇਤਰ ਦੇ ਅਟਾਰੀ ਵਿਧਾਨ ਸਭਾ ਹਲਕੇ ਦੇ ਚੀਚਾ ਪੋਲਿੰਗ ਸਟੇਸ਼ਨ ਵਿਖੇ ਇਕ ਸੁਰੱਖਿਆ ਕਰਮੀ ਦਾ ਹਥਿਆਰ ਅਚਨਚੇਤ ਚੱਲਣ ਦੀ ਸੂਚਨਾ ਮਿਲੀ ਹੈ, ਪਰ ਇਸ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ। ਸ੍ਰੀ ਵੀ. ਕੇ. ਸਿੰਘ ਅਨੁਸਾਰ ਜਲੰਧਰ ਸੰਸਦੀ ਹਲਕੇ ਦੇ ਕਰਤਾਰਪੁਰ ਖੇਤਰ 'ਚ ਵੀ 2 ਸਿਆਸੀ ਪਾਰਟੀਆਂ ਦੇ ਹਮਾਇਤੀਆਂ 'ਚ ਹੋਈ ਲੜਾਈ ਕਾਰਨ ਮਾਮਲਾ ਦਰਜ ਕੀਤਾ ਗਿਆ।
ਅੰਮ੍ਰਿਤਸਰ 'ਚ ਅਕਾਲੀ ਤੇ ਕਾਂਗਰਸੀ ਵਰਕਰਾਂ ਦੇ ਹੋਏ ਝਗ਼ੜੇ 'ਚ 2 ਗੰਭੀਰ ਜ਼ਖਮੀ ਹੋ ਗਏ। ਬੂਥ ਲਾਉਣ ਤੋਂ ਰੋਕਣ ਲਈ ਕਾਂਗਰਸੀ ਵਰਕਰ 'ਤੇ ਕੁਝ ਲੋਕਾਂ ਨੇ ਤੇਜ਼ਾਬ ਪਾ ਦਿੱਤਾ।
ਵੱਖ-ਵੱਖ ਆਗੂਆਂ ਪਾਈ ਵੋਟ
ਲੰਬੀ ਹਲਕੇ ਦੇ ਬਾਦਲ ਪਿੰਡ ਵਿਚ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ, ਭਾਜਪਾ ਦੇ ਸੂਬਾਈ ਪ੍ਰਧਾਨ ਕਮਲ ਸ਼ਰਮਾ, ਸ਼ੇਰ ਸਿੰਘ ਘੁਬਾਇਆ, ਸੁਖਦੇਵ ਸਿੰਘ ਢੀਂਡਸਾ, ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦੀ ਵਿਧਾਇਕ ਪਤਨੀ ਚਰਨਜੀਤ ਕੌਰ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਆਪਣੇ ਹਲਕੇ ਅੰਮ੍ਰਿਤਸਰ ਵਿਚ ਹੀ ਰਹੇ। ਉਨ੍ਹਾਂ ਦੀ ਵੋਟ ਪਟਿਆਲਾ ਵਿਚ ਬਣੀ ਹੈ। ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੇ ਪਟਿਆਲਾ ਦੇ ਲੜਕੀਆਂ ਦੇ ਕਾਲਜ ਵਿਚ ਆਪਣੀ ਵੋਟ ਪਾਈ ਜਦਕਿ 'ਆਪ' ਉਮੀਦਵਾਰ ਧਰਮਵੀਰ ਗਾਂਧੀ ਨੇ ਵੀ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਅਕਾਲੀ-ਭਾਜਪਾ ਉਮੀਦਵਾਰ ਦੀਪ ਇੰਦਰ ਸਿੰਘ ਢਿੱਲੋਂ ਨੇ ਮੁਹਾਲੀ ਜ਼ਿਲ੍ਹੇ ਵਿਚ ਪੈਂਦੇ ਆਪਣੇ ਪਿੰਡ ਵਿਚ ਵੋਟ ਪਾਈ। ਅੰਮ੍ਰਿਤਸਰ ਤੋਂ 3 ਵਾਰ ਸੰਸਦ ਮੈਂਬਰ ਰਹੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਗੁਰੂ ਨਗਰੀ ਵਿਚ ਵੋਟ ਪਾਈ। ਆਪਣੇ ਪਤੀ ਦੀ ਗੈਰ-ਹਾਜ਼ਰੀ ਬਾਰੇ ਉਨ੍ਹਾਂ ਕਿਹਾ, 'ਆਪਣੇ ਰੁਝੇਂਵਿਆਂ ਕਾਰਨ ਉਹ ਇਥੇ ਪੁੱਜ ਨਹੀਂ ਸਕੇ।' ਅੰਮ੍ਰਿਤਸਰ ਹਲਕੇ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਜਿਨ੍ਹਾਂ ਦੀ ਪੰਜਾਬ ਵਿਚ ਵੋਟ ਨਹੀਂ ਬਣੀ, ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਸੂਬੇ ਵਿਚ 19 ਔਰਤਾਂ ਸਮੇਤ 253 ਉਮੀਦਵਾਰ ਚੋਣ ਅਖਾੜੇ ਵਿਚ ਨਿੱਤਰੇ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਨੇਤਾ ਅਰੁਣ ਜੇਤਲੀ ਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ, ਗੁਰਦਾਸਪੁਰ ਤੋਂ ਭਾਜਪਾ ਦੇ ਵਿਨੋਦ ਖੰਨਾ ਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਤੇ ਕਾਂਗਰਸ ਦੇ ਸੁਨੀਲ ਜਾਖੜ, ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਅੰਬਿਕਾ ਸੋਨੀ ਤੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਪਟਿਆਲਾ ਤੋਂ ਕਾਂਗਰਸ ਦੇ ਪ੍ਰਨੀਤ ਕੌਰ ਤੇ ਅਕਾਲੀ ਦਲ ਦੇ ਦੀਪ ਇੰਦਰ ਸਿੰਘ ਢਿੱਲੋਂ, ਫਰੀਦਕੋਟ ਤੋਂ ਅਕਾਲੀ ਦੀ ਮੌਜੂਦਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ, ਕਾਂਗਰਸ ਦੇ ਜੋਗਿੰਦਰ ਸਿੰਘ ਪੰਜਗਰਾਈਂ ਤੇ 'ਆਪ' ਦੇ ਸਾਧੂ ਸਿੰਘ, ਸੰਗਰੂਰ ਤੋਂ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ, ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਤੇ 'ਆਪ' ਦੇ ਭਗਵੰਤ ਮਾਨ ਤੋਂ ਇਲਾਵਾ ਲੁਧਿਆਣਾ ਤੋਂ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ, ਰਵਨੀਤ ਸਿੰਘ ਬਿੱਟੂ ਅਤੇ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਪ੍ਰਮੁੱਖ ਹਨ।
ਬੁਲਾਰੇ ਅਨੁਸਾਰ 2009 ਦੀਆਂ ਚੋਣਾਂ ਦੌਰਾਨ ਜਦੋਂ 44 ਪੁਲਿਸ ਕੇਸ ਦਰਜ ਹੋਏ ਸਨ। ਅੱਜ ਦੀ ਵੋਟਿੰਗ ਦੌਰਾਨ ਕੇਵਲ 4 ਪੁਲਿਸ ਕੇਸ ਦਰਜ ਹੋਏ। ਰਾਜ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ. ਕੇ. ਸਿੰਘ ਨੇ ਅੱਜ ਰਾਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਖਰੀ ਖ਼ਬਰਾਂ ਮਿਲਣ ਤੱਕ 70.39 ਫੀਸਦੀ ਮੱਤਦਾਨ ਦੱਸਿਆ ਗਿਆ ਹੈ। ਅੱਜ ਰਾਤ 9 ਵਜੇ ਤੱਕ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਗੁਰਦਾਸਪੁਰ ਵਿਖੇ 69.73 ਪ੍ਰਤੀਸ਼ਤ, ਖਡੂਰ ਸਾਹਿਬ ਵਿਖੇ 68 ਪ੍ਰਤੀਸ਼ਤ, ਸ੍ਰੀ ਅਨੰਦਪੁਰ ਸਾਹਿਬ, ਲੁਧਿਆਣਾ, ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿਖੇ 70 ਪ੍ਰਤੀਸ਼ਤ ਤੱਕ ਤੇ ਬਠਿੰਡਾ 72 ਪ੍ਰਤੀਸ਼ਤ ਤੇ ਸੰਗਰੂਰ ਸਭ ਤੋਂ ਜ਼ਿਆਦਾ 74.04 ਪ੍ਰਤੀਸ਼ਤ, ਪਟਿਆਲਾ 71.31, ਫਰੀਦਕੋਟ 71 ਪ੍ਰਤੀਸ਼ਤ, ਫਤਿਹਗੜ੍ਹ ਸਾਹਿਬ 71 ਪ੍ਰਤੀਸ਼ਤ, ਜਲੰਧਰ 68 ਪ੍ਰਤੀਸ਼ਤ ਤੇ ਹੁਸ਼ਿਆਰਪੁਰ 65 ਪ੍ਰਤੀਸ਼ਤ ਵੋਟਾਂ ਪੋਲ ਹੋਣ ਦੀ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਸੂਚਨਾ ਮਿਲੀ ਸੀ। ਸ੍ਰੀ ਵੀ. ਕੇ. ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵੋਟਿੰਗ ਦੀ ਸ਼ੁਰੂਆਤ ਸਮੇਂ ਲਗਭਗ 300 ਈ.ਵੀ. ਐਮ. ਮਸ਼ੀਨਾਂ ਤਕਨੀਕੀ ਨੁਕਸ ਕਰਕੇ ਬਦਲੀਆਂ ਗਈਆਂ, ਜਦੋਂਕਿ ਕੁੱਲ 400 ਮਸ਼ੀਨਾਂ ਨੂੰ ਬਦਲਣ ਦੀ ਜ਼ਰੂਰਤ ਪਈ। ਚੋਣ ਅਮਲ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਬਿਉਰਾ ਦਿੰਦਿਆਂ ਸ੍ਰੀ ਵੀ. ਕੇ. ਸਿੰਘ ਨੇ ਦੱਸਿਆ ਕਿ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ
'ਤੇ ਪਿੰਡ ਰਸੂਲਪੁਰ ਤੋਂ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ, ਜਿਸ ਦੌਰਾਨ ਡਾ:"ਗਾਂਧੀ ਨੂੰ ਸੱਟ ਵੀ ਲੱਗੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪਟਿਆਲਾ ਵਿਖੇ ਹੀ ਲੋਕ ਸਭਾ ਹਲਕੇ ਦੇ ਦਿਹਾਤੀ ਵਿਧਾਨ ਸਭਾ ਹਲਕਾ ਖੇਤਰ 'ਚ ਤ੍ਰਿਪੜੀ ਵਿਖੇ ਕੁਝ ਲੋਕਾਂ ਵੱਲੋਂ ਪੋਲਿੰਗ ਬੂਥ ਦੇ ਅੰਦਰ ਦਾਖਲ ਹੋ ਕੇ ਈ.ਵੀ.ਐਮ. ਮਸ਼ੀਨ ਨੂੰ ਸੁੱਟ ਦਿੱਤਾ ਜਿਸ ਕਾਰਨ ਮਸ਼ੀਨ ਦਾ ਕੰਟਰੋਲ ਯੂਨਿਟ ਖ਼ਰਾਬ ਹੋ ਗਿਆ ਤੇ ਮਸ਼ੀਨ ਤਬਦੀਲ ਕਰਨੀ ਪਈ। ਉਕਤ ਮਾਮਲੇ 'ਚ 2 ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੁਰਦਾਸਪੁਰ ਦੇ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਗੈਗੋਵਾਲ ਵਿਖੇ 2 ਸਿਆਸੀ ਪਾਰਟੀਆਂ ਦੇ ਸਮਰਥਕਾਂ 'ਚ ਲੜਾਈ ਹੋਈ, ਜਿੱਥੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਫਿਰੋਜ਼ਪੁਰ ਸੰਸਦੀ ਹਲਕੇ ਦੇ ਫਿਰੋਜ਼ਪੁਰ ਵਿਧਾਨ ਸਭਾ ਖੇਤਰ 'ਚ ਕੁਝ ਵਿਅਕਤੀਆਂ ਵਲੋਂ ਸਰਕਾਰੀ ਕਰਮਚਾਰੀਆਂ ਨਾਲ ਕੀਤੇ ਗਏ ਮਾੜੇ ਵਿਵਹਾਰ ਕਾਰਨ ਲੋਕ ਪ੍ਰਤੀਨਿਧਤਾ ਕਾਨੂੰਨ ਦੀਆਂ ਧਾਰਾਵਾਂ ਤਹਿਤ ਉਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਫਿਰੋਜ਼ਪੁਰ ਵਿਖੇ ਧਾਰਾ 171 'ਚ ਵੀ ਇਕ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਸੰਸਦੀ ਖੇਤਰ ਦੇ ਅਟਾਰੀ ਵਿਧਾਨ ਸਭਾ ਹਲਕੇ ਦੇ ਚੀਚਾ ਪੋਲਿੰਗ ਸਟੇਸ਼ਨ ਵਿਖੇ ਇਕ ਸੁਰੱਖਿਆ ਕਰਮੀ ਦਾ ਹਥਿਆਰ ਅਚਨਚੇਤ ਚੱਲਣ ਦੀ ਸੂਚਨਾ ਮਿਲੀ ਹੈ, ਪਰ ਇਸ ਕਾਰਨ ਕੋਈ ਜ਼ਖ਼ਮੀ ਨਹੀਂ ਹੋਇਆ। ਸ੍ਰੀ ਵੀ. ਕੇ. ਸਿੰਘ ਅਨੁਸਾਰ ਜਲੰਧਰ ਸੰਸਦੀ ਹਲਕੇ ਦੇ ਕਰਤਾਰਪੁਰ ਖੇਤਰ 'ਚ ਵੀ 2 ਸਿਆਸੀ ਪਾਰਟੀਆਂ ਦੇ ਹਮਾਇਤੀਆਂ 'ਚ ਹੋਈ ਲੜਾਈ ਕਾਰਨ ਮਾਮਲਾ ਦਰਜ ਕੀਤਾ ਗਿਆ।
ਅੰਮ੍ਰਿਤਸਰ 'ਚ ਅਕਾਲੀ ਤੇ ਕਾਂਗਰਸੀ ਵਰਕਰਾਂ ਦੇ ਹੋਏ ਝਗ਼ੜੇ 'ਚ 2 ਗੰਭੀਰ ਜ਼ਖਮੀ ਹੋ ਗਏ। ਬੂਥ ਲਾਉਣ ਤੋਂ ਰੋਕਣ ਲਈ ਕਾਂਗਰਸੀ ਵਰਕਰ 'ਤੇ ਕੁਝ ਲੋਕਾਂ ਨੇ ਤੇਜ਼ਾਬ ਪਾ ਦਿੱਤਾ।
ਵੱਖ-ਵੱਖ ਆਗੂਆਂ ਪਾਈ ਵੋਟ
ਲੰਬੀ ਹਲਕੇ ਦੇ ਬਾਦਲ ਪਿੰਡ ਵਿਚ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ, ਭਾਜਪਾ ਦੇ ਸੂਬਾਈ ਪ੍ਰਧਾਨ ਕਮਲ ਸ਼ਰਮਾ, ਸ਼ੇਰ ਸਿੰਘ ਘੁਬਾਇਆ, ਸੁਖਦੇਵ ਸਿੰਘ ਢੀਂਡਸਾ, ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾਂ ਦੀ ਵਿਧਾਇਕ ਪਤਨੀ ਚਰਨਜੀਤ ਕੌਰ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਆਪਣੇ ਹਲਕੇ ਅੰਮ੍ਰਿਤਸਰ ਵਿਚ ਹੀ ਰਹੇ। ਉਨ੍ਹਾਂ ਦੀ ਵੋਟ ਪਟਿਆਲਾ ਵਿਚ ਬਣੀ ਹੈ। ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੇ ਪਟਿਆਲਾ ਦੇ ਲੜਕੀਆਂ ਦੇ ਕਾਲਜ ਵਿਚ ਆਪਣੀ ਵੋਟ ਪਾਈ ਜਦਕਿ 'ਆਪ' ਉਮੀਦਵਾਰ ਧਰਮਵੀਰ ਗਾਂਧੀ ਨੇ ਵੀ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਅਕਾਲੀ-ਭਾਜਪਾ ਉਮੀਦਵਾਰ ਦੀਪ ਇੰਦਰ ਸਿੰਘ ਢਿੱਲੋਂ ਨੇ ਮੁਹਾਲੀ ਜ਼ਿਲ੍ਹੇ ਵਿਚ ਪੈਂਦੇ ਆਪਣੇ ਪਿੰਡ ਵਿਚ ਵੋਟ ਪਾਈ। ਅੰਮ੍ਰਿਤਸਰ ਤੋਂ 3 ਵਾਰ ਸੰਸਦ ਮੈਂਬਰ ਰਹੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਗੁਰੂ ਨਗਰੀ ਵਿਚ ਵੋਟ ਪਾਈ। ਆਪਣੇ ਪਤੀ ਦੀ ਗੈਰ-ਹਾਜ਼ਰੀ ਬਾਰੇ ਉਨ੍ਹਾਂ ਕਿਹਾ, 'ਆਪਣੇ ਰੁਝੇਂਵਿਆਂ ਕਾਰਨ ਉਹ ਇਥੇ ਪੁੱਜ ਨਹੀਂ ਸਕੇ।' ਅੰਮ੍ਰਿਤਸਰ ਹਲਕੇ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਜਿਨ੍ਹਾਂ ਦੀ ਪੰਜਾਬ ਵਿਚ ਵੋਟ ਨਹੀਂ ਬਣੀ, ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਸੂਬੇ ਵਿਚ 19 ਔਰਤਾਂ ਸਮੇਤ 253 ਉਮੀਦਵਾਰ ਚੋਣ ਅਖਾੜੇ ਵਿਚ ਨਿੱਤਰੇ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਨੇਤਾ ਅਰੁਣ ਜੇਤਲੀ ਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਬਠਿੰਡਾ ਤੋਂ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ, ਗੁਰਦਾਸਪੁਰ ਤੋਂ ਭਾਜਪਾ ਦੇ ਵਿਨੋਦ ਖੰਨਾ ਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਤੇ ਕਾਂਗਰਸ ਦੇ ਸੁਨੀਲ ਜਾਖੜ, ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਅੰਬਿਕਾ ਸੋਨੀ ਤੇ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਪਟਿਆਲਾ ਤੋਂ ਕਾਂਗਰਸ ਦੇ ਪ੍ਰਨੀਤ ਕੌਰ ਤੇ ਅਕਾਲੀ ਦਲ ਦੇ ਦੀਪ ਇੰਦਰ ਸਿੰਘ ਢਿੱਲੋਂ, ਫਰੀਦਕੋਟ ਤੋਂ ਅਕਾਲੀ ਦੀ ਮੌਜੂਦਾ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ, ਕਾਂਗਰਸ ਦੇ ਜੋਗਿੰਦਰ ਸਿੰਘ ਪੰਜਗਰਾਈਂ ਤੇ 'ਆਪ' ਦੇ ਸਾਧੂ ਸਿੰਘ, ਸੰਗਰੂਰ ਤੋਂ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ, ਕਾਂਗਰਸ ਦੇ ਵਿਜੇ ਇੰਦਰ ਸਿੰਗਲਾ ਤੇ 'ਆਪ' ਦੇ ਭਗਵੰਤ ਮਾਨ ਤੋਂ ਇਲਾਵਾ ਲੁਧਿਆਣਾ ਤੋਂ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ, ਰਵਨੀਤ ਸਿੰਘ ਬਿੱਟੂ ਅਤੇ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਪ੍ਰਮੁੱਖ ਹਨ।
ਚਮਤਕਾਰ! ਦਫਨਾਉਣ ਤੋਂ ਪਹਿਲਾਂ ਜ਼ਿੰਦਾ ਹੋ ਗਈ ਬੱਚੀ
ਫਰੀਦਾਬਾਦ-ਜਿਸ ਬੱਚੀ ਨੂੰ ਡਾਕਟਰਾਂ ਨੇ ਮਰੀ ਹੋਈ ਐਲਾਨ ਕਰ ਦਿੱਤਾ ਸੀ ਅਤੇ ਪਰਿਵਾਰ ਵਾਲੇ ਉਸ ਦਫਨਾਉਣ ਜਾ ਰਹੇ ਸਨ ਤਾਂ ਰਸਤੇ 'ਚ ਜਾਂਦੇ ਸਮੇਂ ਅਜਿਹਾ ਚਮਤਕਾਰ ਵਾਪਰਿਆ ਕਿ ਉਹ ਰੋਣ ਲੱਗ ਪਈ। ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਇਸ ਨੂੰ ਚਮਤਕਾਰ ਮੰਨ ਕੇ ਖੁਸ਼ੀਆਂ ਮਨਾਉਣ ਲੱਗਾ। ਪਰਿਵਾਰ ਵਾਲਿਆਂ ਨੇ ਬੱਚੀ ਨੂੰ ਇਕ ਵਾਰ ਫਿਰ ਹਸਪਤਾਲ 'ਚ ਦਾਖਲ ਕਰਵਾਇਆ। ਬੱਚੀ 'ਚ ਮੁੜ ਜਾਨ ਆਉਣ ਨਾਲ ਡਾਕਟਰ ਵੀ ਹੈਰਾਨ ਹਨ ਅਤੇ ਫਿਲਹਾਲ ਉਸਦਾ ਇਲਾਜ ਕਰ ਰਹੇ ਹਨ। ਇਹ ਚਮਤਕਾਰ ਫਰੀਦਾਬਾਦ ਦੇ ਬੀ. ਕੇ. ਹਸਪਤਾਲ ਦੇ ਚਿਲਡਰਨ ਵਾਰਡ 'ਚ ਬੁੱਧਵਾਰ ਨੂੰ ਹੋਇਆ। ਜਿਸ ਨੂੰ ਦੇਖ ਕੇ ਮੌਕੇ 'ਤੇ ਡਾਕਟਰ ਵੀ ਹੈਰਾਨ ਰਹਿ ਗਏ। ਲਕੜਪੁਰ ਦੀ ਰਹਿਣ ਵਾਲੀ ਮਾਮਤਾ ਦੇ ਪਤੀ ਰਾਜਕੁਮਾਰ ਨੇ ਦੱਸਿਆ ਕਿ ਮੰਗਲਵਾਰ ਦੀ ਦੁਪਹਿਰ ਕਰੀਬ 1 ਵਜੇ ਉਸਦੀ ਪਤਨੀ ਮਮਤਾ ਦੀ ਸਿਹਤ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਸਥਾਨਕ ਹਸਪਤਾਲ ਲੈ ਗਿਆ। ਇਥੇ ਡਾਕਟਰਾਂ ਨੇ ਜਾਂਚ ਦੌਰਾਨ ਦੱਸਿਆ ਕਿ ਬੱਚੇ ਦੀ ਧੜਕਣ ਬੰਦ ਹੋ ਗਈ ਹੈ। ਜਿਸਦੀ ਡਿਲਵਰੀ ਬੀ. ਕੇ. ਹਸਪਤਾਲ 'ਚ ਹੋਵੇਗੀ ਅਤੇ ਮਮਤਾ ਨੂੰ ਉਥੇ ਰੈਫਰ ਕਰ ਦਿੱਤਾ। ਸ਼ਾਮ ਕਰੀਬ ਸਾਢੇ 5 ਵਜੇ ਮਮਤਾ ਨੂੰ ਬੀ. ਕੇ. ਹਸਪਤਾਲ ਲਿਆਇਆ ਗਿਆ। ਇਥੇ ਡਾਕਟਰਾਂ ਨੇ ਦੱਸਿਆ ਕਿ ਬੱਚਾ ਪੇਟ 'ਚ ਹੀ ਮਰ ਗਿਆ ਹੈ। ਆਪਰੇਸ਼ਨ ਕਰਕੇ ਉਸ ਨੂੰ ਬਾਹਰ ਕੱਢਣਾ ਹੋਵੇਗਾ। ਬੁੱਧਵਾਰ ਦੀ ਸਵੇਰ ਨੂੰ ਮਮਤਾ ਦਾ ਆਪਰੇਸ਼ਨ ਕੀਤਾ ਗਿਆ। ਸਵੇਰੇ 4 ਵਜੇ ਇਕ ਮ੍ਰਿਤਕ ਬੱਚੀ ਪੈਦਾ ਹੋਈ। ਰਾਜਕੁਮਾਰ ਨੇ ਦੱਸਿਆ ਕਿ ਉਹ ਬੱਚੀ ਦਾ ਅੰਤਿਮ ਸੰਸਕਾਰ ਕਰਨ ਲਈ ਜਾ ਰਿਹਾ ਸੀ ਕਿ ਬੱਚੀ ਰਸਤੇ 'ਚ ਰੋਣ ਲੱਗ ਗਈ। ਡਾਕਟਰ ਨੇ ਕਿਹਾ ਕਿ ਇਹ ਅਜਿਹਾ ਪਹਿਲਾਂ ਚਮਤਕਾਰ ਹੈ। ਬੱਚੀ ਦੇ ਪਰਿਵਾਰ ਵਾਲੇ ਖੁਸ਼ ਹਨ ਅਤੇ ਬੱਚੀ ਦਾ ਲੋੜੀਂਦਾ ਇਲਾਜ ਕੀਤਾ ਜਾ ਰਿਹਾ ਹੈ।
3 ਸਾਲਾ ਬੱਚੇ ਨੇ ਬਟਨ ਦਬਾ ਕੇ ਪਾਈ ਵੋਟ
ਗਿੱਦੜਬਾਹਾ-ਵੈਸੇ ਤਾਂ ਇਲੈਕਸ਼ਨ ਕਮਿਸ਼ਨ ਵਲੋਂ 18 ਵਰ੍ਹਿਆਂ ਤੋਂ ਵਧੇਰੇ ਉਮਰ ਦੇ ਬੱਚਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ ਪਰ ਇਥੋਂ ਦੇ ਵਾਰਡ ਨੰਬਰ-15 ਦੇ ਨਿਵਾਸੀ ਈਸ਼ਾ ਕਟਾਰੀਆ ਦੇ 3 ਸਾਲਾ ਬੱਚੇ ਮਹਿਨ ਨੇ ਵੋਟ ਪਾ ਕੇ ਸਾਰਿਆਂ ਨੂੰ ਹੈਰਾਨ ਕਰ ਦਿਤਾ। ਈਸ਼ਾ ਕਟਾਰੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਵੋਟ ਪਾਉਣ ਦੇ ਲਈ ਘਰ ਤੋਂ ਜਾਣ ਲੱਗਿਆ ਤਾਂ ਉਸਦਾ ਬੇਟਾ ਵੀ ਵੋਟਿੰਗ ਕੇਂਦਰ ਨਾਲ ਜਾਣ ਦੀ ਜਿੱਦ ਕਰਨ ਲੱਗ ਪਿਆ, ਉਥੇ ਜਾ ਕੇ ਉਸਨੇ ਪਹਿਲਾਂ ਆਪਣੀ ਉਂਗਲੀ 'ਤੇ ਸਿਆਹੀ ਦਾ ਨਿਸ਼ਾਨ ਲਗਵਾਇਆ ਅਤੇ ਫਿਰ ਉਸ ਤੋਂ ਬਾਅਦ ਵੋਟਿੰਗ ਕੇਂਦਰ ਅੰਦਰ ਜਾ ਕੇ ਉਸਦੇ ਨਾਲ ਮਸ਼ੀਨ ਦਾ ਬਟਨ ਦਬਾ ਕੇ ਵੋਟ ਪਾਈ।
Subscribe to:
Comments (Atom)